ਵਿਭਾਗ ਦੇ ਮੁਖੀ ਡਾ. ਅਨੁਰਾਧਾ ਲਹਿਰੀ ਨੇ ਉਨ੍ਹਾਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਸ੍ਰ. ਮਲਕੀਤ ਸਿੰਘ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਸਨੀਕ ਹਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪੜ੍ਹੇ ਹਨ। ਉਨ੍ਹਾਂ ਮਈ 2024 ਦੌਰਾਨ ਐਵਰੈਸਟ ਤੇ ਚੜ੍ਹਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸ੍ਰ. ਮਲਕੀਤ ਸਿੰਘ ਨੇ ਆ ਕੇ ਵਿਭਾਗ ਦਾ ਸਨਮਾਨ ਵਧਾਇਆ। ਸ੍ਰ. ਮਲਕੀਤ ਸਿੰਘ ਨੇ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ਼ ਮਾਊਂਟ ਐਵਰੈਸਟ ਤੇ ਚੜ੍ਹਨ ਦੇ ਆਪਣੇ ਤਜਰਬਿਆਂ ਨੂੰ ਬਹੁਤ ਹੀ ਰੋਮਾਂਚਕ ਤਰੀਕਿਆਂ ਨਾਲ਼ ਬਿਆਨਿਆ।
ਆਪਣੇ ਸੰਬੋਧਨ ਵਿੱਚ ਖੇਡ ਵਿਗਿਆਨ ਦੇ ਹਵਾਲੇ ਨਾਲ਼ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਖੇਡ ਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਲੋਕਾਂ ਨੂੰ ਖਿਡਾਰੀ ਬਣਨ ਵਿੱਚ ਹੀ ਨਹੀਂ ਸਗੋਂ ਮੂਲਰੂਪ ਵਿੱਚ ਸਿਹਤਮੰਦ ਕਰਨ ਵਿਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ।ਪ੍ਰੋ. ਪਰਮਵੀਰ ਸਿੰਘ ਨੇ ਦੱਸਿਆ ਕਿ ਸ੍ਰ. ਮਲਕੀਤ ਸਿੰਘ ਅਜਿਹੇ ਪਹਿਲੇ ਸਿੱਖ ਵਿਅਕਤੀ ਹਨ ਜਿਨ੍ਹਾਂ ਨੇ ਮਾਊਂਟ ਐਵਰੈਸਟ ਉਪਰ ਚੜ੍ਹਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਤੋਂ ਮੁਖੀ ਡਾ. ਗੁੰਜਨਜੀਤ ਕੌਰ ਅਤੇ ਡਾ. ਮਲਕਿੰਦਰ ਕੌਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਆਦਿ ਮੌਜੂਦ ਰਹੇ।ਵਿਭਾਗ ਦੇ ਸਮੂਹ ਅਧਿਆਪਕਾਂ ਨੇ ਵਿਭਾਗ ਵਿੱਚ ਆਉਣ ‘ਤੇ ਸ੍ਰ. ਮਲਕੀਤ ਸਿੰਘ ਦਾ ਸਨਮਾਨ ਕੀਤਾ।


