ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਸ਼ੁੱਕਰਵਾਰ ਸਵੇਰ ਤੋਂ ਆਉਣ ਵਾਲੇ ਤਿੰਨ ਦਿਨਾਂ (72 ਘੰਟੇ) ਲਈ ਆਵਾਜਾਈ ਲਈ ਬੰਦ ਰਹੇਗਾ।ਪੁਲ ਦਾ ਡਿਫਲੈਕਸ਼ਨ ਟੈਸਟ (ਲੋਡ ਟੈਸਟ) ਕਰਵਾਉਣ ਲਈ ਆਰ.ਓ.ਬੀ. ਨੂੰ ਬੰਦ ਕੀਤਾ ਜਾਣਾ ਹੈ।ਉਕਤ ਆਰ.ਓ.ਬੀ. ਪੱਖੋਵਾਲ ਰੋਡ ਨਹਿਰ ਪੁਲ ਤੋਂ ਭਾਈ ਬਾਲਾ ਚੌਕ ਵੱਲ ਆਵਾਜਾਈ ਲਈ ਵਰਤਿਆ ਜਾਂਦਾ ਹੈ
ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਆਉਣ ਵਾਲੇ ਤਿੰਨ ਦਿਨਾਂ ਲਈ ਪੱਖੋਵਾਲ ਰੋਡ ਨਹਿਰ ਪੁਲ ਤੋਂ ਭਾਈ ਬਾਲਾ ਚੌਕ ਵੱਲ ਜਾਣ ਲਈ ਵਿਕਲਪਿਕ ਰਸਤੇ ਲੈਣ ਦੀ ਅਪੀਲ ਕੀਤੀ ਹੈ।ਪੱਖੋਵਾਲ ਰੋਡ ਰੇਲਵੇ ਕਰਾਸਿੰਗ ‘ਤੇ ਦੋਵੇਂ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਇਨ੍ਹਾਂ ਦਿਨਾਂ ਦੌਰਾਨ ਆਮ ਵਾਂਗ ਆਵਾਜਾਈ ਲਈ ਖੁੱਲ੍ਹੇ ਰਹਿਣਗੇ। ਪੱਖੋਵਾਲ ਰੋਡ ਨਹਿਰ ਪੁਲ ਤੋਂ, ਵਸਨੀਕ ਆਰ.ਯੂ.ਬੀ. ਦੀ ਵਰਤੋਂ ਕਰ ਸਕਦੇ ਹਨ ਅਤੇ ਸਰਾਭਾ ਨਗਰ ਅਤੇ ਹੀਰੋ ਬੇਕਰੀ ਚੌਕ ਰਾਹੀਂ ਭਾਈ ਬਾਲਾ ਚੌਕ ਤੱਕ ਪਹੁੰਚ ਸਕਦੇ ਹਨ।