ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। -ਟੋਪਨ (ਜਾਪਾਨ) ਐਸ.ਬੀ.ਐਸ. ਸ਼ਹਿਰ ਨੇ ਪੈਕੇਜਿੰਗ ਸੈਕਟਰ ’ਚ 548 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। -ਨੈਸਲੇ ਨੇ ਮੋਗਾ ’ਚ ਫੂਡ ਪ੍ਰੋਸੈਸਿੰਗ ਸੈਕਟਰ ’ਚ 423 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਵਰਧਮਾਨ ਸਪੈਸ਼ਲ ਸਟਾਈਲਜ਼ (ਆਈਚੀ ਸਟੀਲ, ਜਾਪਾਨ) ਨੇ ਲੁਧਿਆਣਾ ’ਚ ਹਾਈਬ੍ਰਿਡ ਸਟੀਲ ਸੈਕਟਰ ’ਚ 342 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। -ਰੂਪਨਗਰ ਦੇ ਫਰੈਡੇਨਬਰਗ ’ਚ ਆਟੋ ਅਤੇ ਆਟੋ ਕੰਪੋਨੈਂਟਸ ਸੈਕਟਰ ’ਚ 338 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। –
ਬੇਬੋ ਟੈਕਨੋਲੋਜੀ ਐਸ.ਏ.ਐਸ. ਸ਼ਹਿਰ ’ਚ ਆਈ.ਟੀ. ਸੈਕਟਰ ’ਚ 300 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। -ਐਚ.ਯੂ.ਐਲ. (ਯੂ.ਕੇ.) ਨੇ ਪਟਿਆਲਾ ’ਚ 281 ਕਰੋੜ ਰੁਪਏ ਅਤੇ ਕਾਰਗਿਲ ਇੰਡੀਆ (ਯੂ.ਐਸ.ਏ.), ਫਤਿਹਗੜ੍ਹ ਸਾਹਿਬ ’ਚ 160 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਪੰਜਾਬ ’ਚ ਨਾਮੀ ਕੰਪਨੀ ਬੀ.ਐਮ.ਡਬਿਲਉ. ਨਿਵੇਸ਼ ਕਰ ਰਹੀ ਹੈ। ਹੁਣ ਬੀ.ਐਮ.ਡਬਿਲਉ. ਕੰਪਨੀ ਦੀਆਂ ਗੱਡੀਆਂ ਦੇ ਪਾਰਟਸ ਬਣਾਉਣ ਵਾਲਾ ਇਕ ਪਲਾਂਟ ਪੰਜਾਬ ’ਚ ਲੱਗਣ ਜਾ ਰਿਹਾ ਹੈ, ਜਿਸ ਨਾਲ ਹਜਾਰਾਂ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ।ਇਸ ਤੋਂ ਪਹਿਲਾਂ ਕੈਨੇਡਾ ਦੀ ਇਕ ਵੱਡੀ ਕੰਪਨੀ ਨੈਬੁਲਾ ਗਰੁੱਪ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰ ਕੇ ਸੂਬੇ ਦੇ ਨਿਵੇਸ਼ ਨੂੰ ਵੱਡਾ ਹੁਲਾਰਾ ਦਿਤਾ ਸੀ।
ਇਹੀ ਨਹੀਂ ਸਨ ਫਾਰਮਾ, ਜੇ.ਐਸ.ਡਬਲਯੂ. ਸਟੀਲਜ਼, ਆਰ.ਪੀ.ਜੀ. ਗਰੁੱਪ ਅਤੇ ਹੋਰ ਕੰਪਨੀਆਂ ਜਲਦੀ ਹੀ ਪੰਜਾਬ ’ਚ ਅਪਣੇ ਪੈਰ ਪਸਾਰਨ ਜਾ ਰਹੀਆਂ ਹਨ।ਪ੍ਰਮੁੱਖ ਟਰੈਕਟਰ ਨਿਰਮਾਤਾ ਸੋਨਾਲੀਕਾ ਟਰੈਕਟਰਜ਼ ਨੇ ਵੀ ਪੰਜਾਬ ਦੇ ਹੁਸ਼ਿਆਰਪੁਰ ’ਚ ਦੋ ਨਵੀਆਂ ਸਹੂਲਤਾਂ ਇਕ ਟਰੈਕਟਰ ਅਸੈਂਬਲੀ ਪਲਾਂਟ ਅਤੇ ਇਕ ਹਾਈ-ਪ੍ਰੈਸ਼ਰ ਫਾਊਂਡਰੀ ਪਲਾਂਟ ਸਥਾਪਤ ਕਰਨ ਲਈ 1,300 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਟਾਟਾ ਸਟੀਲ ਵਲੋਂ ਲੁਧਿਆਣਾ ’ਚ 2600 ਕਰੋੜ ਰੁਪਏ ਦਾ ਨਿਵੇਸ਼ ਦਾ ਐਲਾਨ ਕੀਤਾ ਸੀ। ਇਸ ਸਟੀਲ ਪਲਾਂਟ ਲਈ ਸਾਰੀਆਂ ਪਰਮਿਸ਼ਨਾਂ ਜਾਰੀ ਹੋ ਚੁਕੀਆਂ ਹਨ ਅਤੇ ਹੁਣ ਸਿਰਫ਼ ਪਲਾਂਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਹ ਸਾਲ 2025 ਤਕ ਪੂਰਾ ਹੋਣਾ ਤੈਅ ਹੈ।


