ਮਰਹੂਮ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਸਮਾਰਕ ਲਈ ਢੁੱਕਵੀ ਜਗ੍ਹਾਂ ਨਾ ਮਿਲਣ ਉੱਤੇ ਗਿਲਾ ਕਰਦਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਵਰਗੇ ਸਖਸ਼ੀਅਤ ਨਾਲ ਵੀ ਵਿਤਕਰਾ ਕਰਨ ਦੀ ਕੋਈ ਕਸਰ ਨਹੀਂ ਛੱਡੀ।ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਪੂਰੀ ਦੁਨੀਆਂ ਸਤਿਕਾਰ ਦੀ ਨਜ਼ਰ ਨਾਲ ਦੇਖਦੀ ਹੈ, ਇਸ ਲਈ ਉਸ ਤੋਂ ਵੱਧ ਸਤਿਕਾਰ ਉਨ੍ਹਾਂ ਨੂੰ ਦੇਸ਼ ਅੰਦਰ ਮਿਲਣਾ ਚਾਹੀਦਾ ਸੀ ਪਰ ਭਾਜਪਾ ਦੀ ਸੌੜੀ ਨੀਤੀ ਕਾਰਨ ਉਨ੍ਹਾਂ ਦੇ ਸਮਾਰਕ ਨੂੰ ਵੀ ਢੁੱਕਵੀ ਜਗ੍ਹਾ ਨਹੀਂ ਮਿਲੀ।ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਪੰਜਾਬ ਵਿੱਚ ਉਨ੍ਹਾਂ ਦੀ ਯਾਦ ਵਿੱਚ ਆਲੀਸ਼ਾਨ ਸਮਾਰਕ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਕਈ ਕਾਲਜਾਂ, ਯੂਨੀਵਰਸਿਟੀਆਂ ਅਤੇ ਹਵਾਈ ਅੱਡਿਆ ਦਾ ਨਾਮ ਵੀ ਡਾਕਟਰ ਮਨਮੋਹਨ ਸਿੰਘ ਦੇ ਨਾਮ ਉੱਤੇ ਰੱਖਿਆ ਜਾਣਾ ਚਾਹੀਦਾ ਹੈ।
Trending
- ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ 10 ਰੁਪਏ ਦੀ ਪਰਚੀ ਕਟਾ ਕੇ ਹਾਸਲ ਕੀਤੀ ਪਹਿਲੀ ਮੈਂਬਰਸ਼ਿਪ
- ਆਂਗਣਵਾੜੀ ਸੈਂਟਰਾਂ ਨੂੰ ਬਿਜਲੀ ਤੇ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ
- ਤਾਜਪੋਸ਼ੀ ਸਮਾਗਮ ‘ਚ ਮੋਦੀ ਨੂੰ ਸੱਦਾ ਨਾ ਦਿੱਤੇ ਜਾਣ ‘ਤੇ ਕੀ ਛਿੜੀ ਚਰਚਾ, ਕਿਸ-ਕਿਸ ਨੂੰ ਦਿੱਤਾ ਗਿਆ ਸੱਦਾ
- ਜਾਣੋ ਕੀ ਕਿਹਾ ਚੰਦੂਮਾਜਰਾ ਨੇ ਸੁਖਬੀਰ ਬਾਦਲ ਬਾਰੇ
- ਪਿੰਕ ਵਾਲ ਆਫ਼ ਫੇਮ ਨੂੰ ਦੇਖ ਕੇ ਜ਼ਿਲ੍ਹੇ ਦੀਆਂ ਹੋਰ ਧੀਆਂ ਵੀ ਅੱਗੇ ਵਧਣ ਦੀ ਪ੍ਰੇਰਨਾ ਲੈਣਗੀਆਂ – ਡਿਪਟੀ ਕਮਿਸ਼ਨਰ
- ਬਿਕਰਮ ਸਿੰਘ ਮਜੀਠੀਆ ਨੇ ਕਿਹਾ -ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ
- ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਨੂੰ ਸੌਂਪੇ ਗ੍ਰਾਂਟਾਂ ਦੇ ਚੈੱਕ-ਲਲਿਤ ਮੋਹਨ ਪਾਠਕ ‘ਬੱਲੂ’
- ਸੁਖਬੀਰ ਹੀ ਰਹੇਗਾ ਅਕਾਲੀ ਦਲ ਦਾ ਸਰਦਾਰ-ਮਲੂਕਾ