ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਵੱਲੋਂ ਅੱਜ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦਾ ਵਿਸ਼ੇਸ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਜੇਲ੍ਹਾਂ ’ਚ ਬੰਦ ਔਰਤ ਕੈਦੀਆਂ ਨਾਲ ਖਾਸ ਗੱਲਬਾਤ ਕਰ ਉਨ੍ਹਾਂ ਦੀਆਂ ਸਮੱਸਿਆਵਾ ਸੁਣੀਆਂ ਵੀ ਗਈਆਂ ਅਤੇ ਉਨ੍ਹਾਂ ਦੇ ਹੱਲ ਅਤੇ ਬਿਹਤਰ ਜੀਵਨ ਲਈ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅੱਜ ਦੇ ਉਹਨਾਂ ਦੇ ਦੌਰੇ ਦਾ ਮਕਸਦ ਇਹ ਹੈ ਕਿ ਜੇਲ੍ਹਾਂ ’ਚ ਬੰਦ ਔਰਤਾਂ ਦੇ ਬਿਹਤਰ ਜੀਵਨ ਪੱਧਰ ਅਤੇ ਉਹਨਾਂ ਨੂੰ ਅਪਰਾਧਿਕ ਪ੍ਰਵਿਰਤੀ ਨਾਲੋਂ ਮੋੜ ਕੇ ਮੁਖ ਜੀਵਨ ਧਾਰਾ ਨਾਲ ਜੋੜਨ ਲਈ ਉਪਰਾਲੇ ਕਰਨਾ। ਉਹਨਾਂ ਕਿਹਾ ਕਿ ਜੇਲ੍ਹਾਂ ’ ਚ ਬੰਦ ਮਾਂਵਾਂ ਦੇ ਨਾਲ ਜੋ ਛੋਟੇ ਬੱਚੇ ਹਨ ਉਹਨਾਂ ਦੇ ਬਿਹਤਰ ਜੀਵਨ ਅਤੇ ਉਹਨਾਂ ਦੀ ਪੜ੍ਹਾਈ ਦੇ ਪ੍ਰਬੰਧ ਬਾਰੇ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਅੱਜ ਤੋਂ ਆਂਂਗਣਵਾੜੀਆਂ ’ਚ ਮਿਲਣ ਵਾਲਾ ਨਿਊਟ੍ਰੀਸ਼ਨ ਹੁਣ ਜੇਲ੍ਹਾਂ ’ਚ ਵੀ ਦਿੱਤਾ ਜਾਇਆ ਕਰੇਗਾ, ਜਿਸ ਦੀ ਸ਼ੁਰੂਆਤ ਅੱਜ ਫ਼ਰੀਦਕੋਟ ਤੋਂ ਹੋ ਰਹੀ ਹੈ।

ਉਹਨਾਂ ਨਾਲ ਹੀ ਕਿਹਾ ਕਿ ਛੋਟੇ ਬੱਚਿਆਂ ਦੀ ਭਲਾਈ ਲਈ ਜੇਲ੍ਹਾਂ ਅੰਦਰ ਕਰੈਚ ਖੋਲ੍ਹਣ ਦਾ ਅਸੀਂ ਨਵਾਂ ਵਿਚਾਰ ਲੈ ਕੇ ਚੱਲਾਂਗੇ, ਜਿਸ ਦੀ ਸ਼ੁਰੂਆਤ ਫ਼ਰੀਦਕੋਟ ਜੇਲ੍ਹ ਤੋਂ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੇਲ੍ਹਾਂ ’ਚ ਬੰਦ ਮਾਪਿਆਂ ਦੇ ਨਾਲ ਉਹਨਾਂ ਦੇ ਬੱਚੇ ਜੋ ਕੋਈ ਕਸੂਰ ਨਾਂ ਹੁੰਦੇ ਹੋਏ ਵੀ ਜੇਲ੍ਹਾਂ ’ਚ ਬੰਦ ਹਨ ਉਹਨਾਂ ਦੇ ਵਧੀਆ ਜੀਵਨ ਲਈ ਉਹਨਾਂ ਦੀ ਪੜ੍ਹਾਈ ਅਤੇ ਨਿਊਟ੍ਰੀਸ਼ਨ ਦੇ ਨਾਲ ਉਹਨਾਂ ਦੇ ਸਰੀਰਕ ਅਤੇ ਬੌਧਕ ਵਿਕਾਸ਼ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਉਪਰ ਉਹਨਾਂ ਦੇ ਮਾਂ ਬਾਪ ਦੇ ਅਪਰਧਿਕ ਜੀਵਨ ਦਾ ਅਸਰ ਨਾਂ ਪਵੇ।


