ਪੰਜਾਬ ’ਚ ਫਸਲੀ ਵੰਨ-ਸੁਵੰਨਤਾ ਨੂੰ ਪ੍ਰਫੁੱਲਤ ਕਰਨ ਲਈ ਅਤੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ’ਚੋਂ ਕੱਢਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਬਾਗਬਾਨੀ ਵਿਭਾਗ ਰਾਹੀਂ ਕਈ ਤਰ੍ਹਾਂ ਦੀਆਂ ਸਬਸਿਡੀਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਇਹ ਕਿਸਾਨਾਂ ਲਈ ਵੱਡੇ ਫਾਇਦੇ ਦਾ ਧੰਦਾ ਬਣ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਅਮਰੂਦ, ਲੀਚੀ ਅਤੇ ਨਾਸ਼ਪਤੀ ਦੇ ਅਸਟੇਟ ਤਿਆਰ ਕੀਤੇ ਗਏ ਹਨ। ਇਨ੍ਹਾਂ ਨੂੰ ਜਲਦੀ ਹੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।
ਸੂਬੇ ਦੇ ਬਾਗਬਾਨੀ ਮਾਹਿਰਾਂ ਨੂੰ ਆਉਣ ਵਾਲੇ ਸਾਲ ਦੌਰਾਨ 600 ਕੁਇੰਟਲ ਲੀਚੀ ਨਿਰਯਾਤ ਕਰਨ ਦੇ ਆਰਡਰ ਵੀ ਮਿਲੇ ਹਨ। ਕੁੱਝ ਕੁ ਮਹੀਨੇ ਪਹਿਲਾਂ ਹੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਲੀਚੀ ਦੀ ਪਹਿਲੀ ਖੇਪ ਨੂੰ ਇੰਗਲੈਂਡ ਲਈ ਰਵਾਨਾ ਕੀਤਾ ਗਿਆ ਸੀ।ਬਾਗਬਾਨੀ ਨੂੰ ਉਤਸ਼ਾਹ ਕਰਨ ਲਈ ਅਤੇ ਤਕਨੀਕੀ ਜਾਣਕਾਰੀ ਦੇਣ ਦੇ ਨਾਲ-ਨਾਲ ਬਾਗਬਾਨੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਨਵੇਂ ਬਾਗ ਲਗਾਉਣਾ, ਹਾਈਬ੍ਰੀਡ ਸਬਜ਼ੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਭ ਪੈਦਾਵਾਰ ਯੂਨਿਟ, ਵਰਮੀ ਕੰਪੋਸਟ ਯੂਨਿਟ, ਸੁਰੱਖਿਅਤ ਖੇਤੀ ਲਈ ਪੌਲੀ ਹਾਊਸ/ਨੈਟ ਹਾਊਸ, ਯੂਨਿਟ ਸਥਾਪਿਤ ਕਰਨ ਅਤੇ ਇਸ ਯੂਨਿਟ ਅਧੀਨ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ, ਸ਼ਹਿਦ ਮੱਖੀ ਪਾਲਣ, ਬਾਗਾਂ ਲਈ ਛੋਟਾ ਟਰੈਕਟਰ, ਪਾਵਰ ਟਿੱਲਰ, ਸਪਰੇਅ ਪੰਪ ਆਦਿ ਗਤੀਵਿਧੀਆਂ ’ਤੇ ਵਿਭਾਗ ਵਲੋਂ 40 ਤੋਂ 50 ਫ਼ੀ ਸਦੀ ਤਕ ਉਪਦਾਨ ਦਿਤਾ ਜਾਂਦਾ ਹੈ।
ਪੰਜਾਬ ਸਰਕਾਰ ਜ਼ਮੀਨੀ ਪਾਣੀ ਦੇ ਘਟਦੇ ਪੱਧਰ ਨੂੰ ਬਚਾਉਣ ਲਈ ਤੁਪਕਾ ਸਿੰਚਾਈ ’ਤੇ 10,000 ਰੁਪਏ ਪ੍ਰਤੀ ਏਕੜ ਬਾਗ ’ਤੇ ਸਬਸਿਡੀ ਵੀ ਮੁਹੱਈਆ ਕਰਵਾ ਰਹੀ ਹੈ।ਸਬਜ਼ੀ ਦੇ ਦੋਗਲੇ ਬੀਜਾਂ ’ਤੇ 40 ਪ੍ਰਤੀਸ਼ਤ, ਬਾਗਬਾਨੀ ਮਸ਼ੀਨੀਕਰਨ ਅਤੇ ਮਧੂ ਮੱਖੀ ਪਾਲਣ, ਬਾਗ ਦਾ ਰਕਬਾ ਵਧਾਉਣ ਹੇਠ 40 ਫ਼ੀ ਸਦੀ ਸਬਸਿਡੀ ਦਿਤੀ ਜਾਂਦੀ ਹੈ। ਕੋਲਡ ਸਟੋਰ, ਰਾਇਪਨਿੰਗ ਚੈਂਬਰ, ਪੋਟੈਟੋ ਗ੍ਰੇਡਰ ਉੱਪਰ ਵੀ 35 ਤੋਂ 40 ਫ਼ੀ ਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਦੇ ਨਾਲ ਹੀ ਸੁਰੱਖਿਅਤ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੈਡ ਨੈੱਟ ਹਾਊਸ, ਪੌਲੀ ਹਾਊਸ, ਮਲਚਿੰਗ, ਸੁਰੰਗੀ ਟਨਲ ’ਤੇ ਲਗਭਗ 50 ਫ਼ੀ ਸਦੀ ਸਬਸਿਡੀ ਦਿਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੁੱਲਾਂ ਅਤੇ, ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ–ਸੰਭਾਲ ਕਰਨ ਲਈ ਖੇਤ ’ਚ ਪੈਕ ਹਾਊਸ ਤਿਆਰ ਕਰਨ ਲਈ 50 ਫ਼ੀ ਸਦੀ ਦੇ ਹਿਸਾਬ ਨਾਲ 2 ਲੱਖ ਰੁਪਏ ਸਬਸਿਡੀ ਅਤੇ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਇੰਟੀਗਰੇਟਿਡ ਪੈਕ ਹਾਊਸ, ਰੈਫਰੀਜਰੇਟਿਡ ਵੇਨ, ਪਿਆਜ ਲਈ ਸਟੋਰੇਜ ਆਦਿ ਤੇ 35 ਫ਼ੀ ਸਦੀ ਸਬਸਿਡੀ ਦੀ ਸਹੂਲਤ ਦਿਤੀ ਜਾ ਰਹੀ ਹੈ।
ਬਾਗਾਂ ’ਚ ਪੌਲੀ ਹਾਊਸ ਦੀ ਸ਼ੀਟ ਬਦਲਣ ਲਈ ਕਲੈਡਿੰਗ ਮਟੀਰੀਅਲ ਤੇ ਵੱਧ ਤੋਂ ਵੱਧ 4 ਹਜ਼ਾਰ ਵਰਗ ਮੀਟਰ ਤਕ 50 ਫ਼ੀ ਸਦੀ ਇੰਸੈਂਟਿਵ ਦਿਤਾ ਜਾਵੇਗਾ। ਇਸ ਤੋਂ ਇਲਾਵਾ ਫੱਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਲਈ ਬਾਗਬਾਨਾਂ ਨੂੰ ਕਰੇਟਾਂ ਅਤੇ ਡੱਬਿਆਂ ਤੇ 50 ਫ਼ੀ ਸਦੀ ਸਬਸਿਡੀ ਦੀ ਸਹੂਲਤ ਰੱਖੀ ਗਈ ਹੈ।
ਫੁੱਲਾਂ ਦੇ ਬੀਜ ਪੈਦਾਵਾਰ ਲਈ ਕਿਸਾਨ ਨੂੰ 40 ਫ਼ੀ ਸਦੀ ਦੇ ਹਿਸਾਬ ਨਾਲ 14000/- ਰੁਪਏ ਸਬਸਿਡੀ ਦੀ ਸਹੂਲਤ ਹੈ। ਇਨ੍ਹਾਂ ਸਕੀਮਾ ਤੋਂ ਇਲਾਵਾ ਫੁੱਲਾਂ ਅਤੇ ਸਬਜ਼ੀਆਂ ਦੇ ਮੰਡੀਕਰਨ ਲਈ ਬਾਗਬਾਨਾਂ ਨੂੰ ਕਰੇਟਾ ਅਤੇ ਗੱਤੇ ਦੇ ਡੱਬਿਆਂ ਤੇ 50 ਫ਼ੀ ਸਦੀ ਸਬਸਿਡੀ ਦੀ ਸਹੂਲਤ ਰੱਖੀ ਗਈ ਹੈ। ਫੁੱਲਾਂ ਦੇ ਬੀਜ ਪੈਦਾਵਾਰ ਲਈ ਕਿਸਾਨਾਂ ਨੂੰ 40 ਫ਼ੀ ਸਦੀ ਪ੍ਰਤੀ ਏਕੜ ਦੇ ਹਿਸਾਬ ਨਾਲ 14000/- ਰੁਪਏ ਸਬਸਿਡੀ ਦੀ ਸਹੂਲਤ ਹੈ।