ਅੱਜ ਸ਼ੰਭੂ ਮੋਰਚੇ ਤੋਂ KMM ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ KMM ਦੀ ਪੂਰੀ ਲੀਡਰਸ਼ਿਪ ਨੇ ਦਿੱਲੀ 2 ਚੱਲ ਰਹੇ ਅੰਦੋਲਨ ਦੀ ਮੁਕੰਮਲ ਸਰਗਰਮੀਆਂ ’ਤੇ ਚਰਚਾ ਕੀਤੀ ਹੈ। ਸਰਵਣ ਪੰਧੇਰ ਨੇ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦੋ ਵੱਡੇ ਐਲਾਨ ਹੋਏ ਕਿ ਦਿੱਲੀ ਕੂਚ ਪੈਦਲ ਅਤੇ ਡੱਲੇਵਾਲ ਜੀ ਨੇ ਮਰਨ ਵਰਤ ਦਾ ਐਲਾਨ ਕੀਤਾ ਸੀ।
ਦੋਨੋਂ ਲਗਾਤਾਰ ਚੱਲਦੇ ਰੱਖਾਂਗੇ। ਸਰਵਣ ਪੰਧੇਰ ਨੇ ਅੱਗੇ ਕਿਹਾ ਕਿ 6 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ’ਤੇ ਮਨਾਇਆ ਜਾਵੇਗਾ। ਪਟਿਆਲੇ ਦੇ ਨੇੜੇਲੇ ਪਿੰਡਾਂ ਨੂੰ ਬੇਨਤੀ ਹੈ ਕਿ ਪ੍ਰਕਾਸ਼ ਪੁਰਬ ਦਿਹਾੜੇ ਮੌਕੇ ਸੰਗਤਾਂ ਵੱਧ ਤੋਂ ਵੱਧ ਗਿਣਤੀ ’ਚ ਸ਼ਮੂਲੀਅਤ ਕਰਨ। ਇਸ ਮੌਕੇ ਜਥੇਬੰਦੀਆਂ ਵੀ ਆਪਣਾ ਕੈਡਰ ਲੈ ਕੇ ਆਉਣਗੀਆਂ।
ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵਿਧਾਨ ਵਾਲਾ ਸੈਸ਼ਨ ਬੁਲਾ ਕੇ ਨਵੀਂ ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰੇ ਅਤੇ ਨਾਲ ਹੀ ਕਿਸਾਨਾਂ ਦੀਆ 12 ਮੰਗਾਂ ਦੇ ਹੱਕ ਵਿਚ ਮਤਾ ਪਾਸ ਕਰੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੰਭੂ ਮੋਰਚੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ।