ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਹੋਈ ਹੈ। ਇਹ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਪ੍ਰਧਾਨ ਧਾਮੀ ਨੇ ਮੀਟਿੰਗ ‘ਚ ਵੱਡਾ ਫੈਸਲਾ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਾਇਣ ਸਿੰਘ ਚੌੜਾ ਖ਼ਿਲਾਫ਼ ਲਿਆਂਦਾ ਮਤਾ ਵਾਪਸ ਲਿਆ ਗਿਆ ਹੈ। ਦਰਅਸਲ ਚੌੜਾ ਨੂੰ ਪੰਥ ‘ਚੋਂ ਛੇਕਣ ਦਾ ਮਤਾ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਕਈ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਇਹ ਮਤਾ ਜਲਦਬਾਜ਼ੀ ‘ਚ ਲਿਆ ਗਿਆ ਹੈ । ਅੱਜ ਦੀ ਮੀਟਿੰਗ ‘ਚ ਨਰਾਇਣ ਸਿੰਘ ਚੌੜਾ ਖ਼ਿਲਾਫ਼ ਲਿਆਂਦਾ ਮਤਾ ਵਾਪਸ ਲਿਆ ਹੈ। ਹਾਲਾਂਕਿ ਇਸ ਸਬੰਧੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਮਸਲੇ ‘ਤੇ ਕੋਈ ਕਾਰਵਾਈ ਸਾਹਮਣੇ ਆਈ ਹੈ।
ਹਾਲਾਂਕਿ ਜਦੋਂ ਵੀ ਕੋਈ ਮਤਾ ਲਿਆਂਦਾ ਜਾਂਦਾ ਸੀ ਤਾਂ ਉਸ ਦੀ ਪੁਸ਼ਟੀ ਬਕਾਇਦਾ ਮੀਡੀਆ ਸਾਹਮਣੇ ਕੀਤੀ ਜਾਂਦੀ ਸੀ ਪਰ ਇਸ ਵਾਰ ਮਤੇ ‘ਤੇ ਕੋਈ ਪੁਸ਼ਟੀ ਨਹੀਂ ਹੋਈ, ਕਿਉਂਕਿ ਪ੍ਰਧਾਨ ਧਾਮੀ ਕੈਮਰੇ ਸਾਹਮਣੇ ਨਹੀਂ ਆਏ, ਜਿਸ ਕਾਰਨ ਹੋਰ ਵੀ ਕਈ ਸਵਾਲ ਖੜ੍ਹੇ ਹੋਣ ਦੇ ਸੰਕੇਤ ਨਜ਼ਰ ਆ ਰਹੇ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਚੌੜਾ ਨੂੰ ਪੰਥ ‘ਚੋਂ ਛੇਕਣ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ ਪਰ ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ ‘ਚ ਨਵਾਂ ਮੌੜ ਨਜ਼ਰ ਆਇਆ ਹੈ। ਹੁਣ ਸਵਾਲ ਇਹ ਖੜ੍ਹੇ ਹੋ ਰਹੇ ਹਨ ਕੀ ਨਰਾਇਣ ਸਿੰਘ ਚੌੜਾ ਨੂੰ ਕਲੀਨ ਚਿੱਟ ਮਿਲਦੀ ਹੈ ਕੇ ਨਹੀਂ। ਦਲ ਖ਼ਾਲਸਾ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਪਹਿਲੇ ਫੈਸਲੇ ‘ਤੇ ਨਵਾਂ ਮਤਾ ਲਿਆਉਣਾ ਹੋਵੇ ਤਾਂ ਪਹਿਲਾਂ ਲਿਆ ਹੋਇਆ ਮਤਾ ਰੱਦ ਕਰਨਾ ਚਾਹੀਦਾ ਹੈ ਫਿਰ ਹੀ ਨਵਾਂ ਮਤਾ ਲਿਆਂਦਾ ਜਾਵੇ। ਫਿਲਹਾਲ ਇਸ ਮਤੇ ਦੀ ਕੋਈ ਪੁਸ਼ਟੀ ਨਹੀਂ ਸਕੀ।
ਇਹ ਵੀ ਚਰਚਾ ਸੀ ਕਿ ਮੀਟਿੰਗ ‘ਚ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਲਿਆ ਜਾਵੇਗਾ ਪਰ ਅਜੇ ਇਸ ਮਾਮਲੇ ‘ਤੇ ਜਾਂਚ ਕਮੇਟੀ ਦਾ ਸਮਾਂ ਇਕ ਮਹੀਨਾ ਵਧਾ ਦਿੱਤਾ ਗਿਆ ਹੈ, ਜਿਸ ਕਾਰਨ ਕਈ ਫੈਸਲੇ ਪੈਂਡਿੰਗ ‘ਚ ਹਨ। ਐੱਸ. ਜੀ. ਪੀ. ਸੀ. ਨੇ ਐੱਚ.ਐੱਸ. ਜੀ.ਐੱਮ.ਸੀ ਚੋਣਾਂ ਦਾ ਹਵਾਲਾ ਦਿੱਤਾ ਹੈ, ਜਿਸ ਕਾਰਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ‘ਤੇ ਰੋਕ ਜਾਰੀ ਰਹੇਗੀ।


