ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵਰਤੀ ਗਈ ਰਣਨੀਤੀ ਦਿੱਲੀ ਚੋਣਾਂ ਵਿਚ ਵੀ ਭਾਜਪਾ ਅਪਣਾ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਅੱਜ ਭਾਜਪਾ ’ਤੇ ਵੱਡਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦਿੱਲੀ ’ਚ ਚੋਣਾਂ ਦੇ ਨਾਂ ’ਤੇ ਇਕ ਖੇਡ ਖੇਡੀ ਜਾ ਰਹੀ ਹੈ। ਇਸ ਵਾਰ ਭਾਜਪਾ ਕਿਸੇ ਵੀ ਕੀਮਤ ’ਤੇ ਚੋਣਾਂ ਜਿੱਤਣਾ ਚਾਹੁੰਦੀ ਹੈ।
ਭਾਜਪਾ ਨੇ ਵੋਟਾਂ ਕੱਟਣ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿਤੀ ਹੈ।ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਲੋਂ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵਰਤੀ ਗਈ ਰਣਨੀਤੀ ਦਿੱਲੀ ਚੋਣਾਂ ’ਚ ਵੀ ਅਪਣਾ ਰਹੀ ਹੈ। ਭਾਜਪਾ ਵਾਲੇ ਵੀ ਇਕ ਸਾਜ਼ਿਸ਼ ਤਹਿਤ ਵੋਟਰ ਸੂਚੀ ਵਿਚ ਨਵੇਂ-ਨਵੇਂ ਨਾਮ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਦਿੱਲੀ ਦੇ ਲੋਕਾਂ ਲਈ ਕੋਈ ਵਿਜ਼ਨ ਨਹੀਂ ਹੈ। ਭਾਜਪਾ ਕੋਲ ਉਮੀਦਵਾਰ ਨਹੀਂ ਹਨ।