ਅੱਜ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਿਸਾਨ ਮੋਰਚੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ 27 ਦਸੰਬਰ ਸੰਯੁਕਤ ਮੋਰਚਾ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਿਰਵਾਣਾ ਵਿਖੇ ਹੋਈ ਸੀ ਜਿਸ ਵਿਚ 4 ਜਨਵਰੀ 2025 ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ’ਤੇ ਹਰਿਆਣਾ ’ਚ ਵੱਡੀ ਮਹਾ ਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਪੰਜਾਬ ਅਤੇ ਹਰਿਆਣੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਕਰਨ ਤਾਂ ਜੋ ਰਹਿੰਦੀਆਂ ਮੰਗਾਂ ਨੂੰ ਲੈ ਕੇ ਮਹਾ ਪੰਚਾਇਤ ਕਰ ਸਕੀਏ। ਕਿਉਂਕਿ ਜਿਹੜਾ ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਹੈ। ਅਤੇ ਖਨੌਰੀ ਆਏ ਸਾਥੀਆਂ ਨੂੰ ਅਗਾਂਹ ਨਹੀਂ ਵੱਧਣ ਨਹੀਂ ਦਿੱਤਾ ਗਿਆ ਉਨ੍ਹਾਂ ਦੇ ਜਮੂਹਰੀ ਹੱਕ ਨੂੰ ਸਰਕਾਰ ਨੇ ਕੂਚਲਿਆ ਹੈ। ਡੱਲੇਵਾਲ ਦੇ ਮਰਨ ਵਰਤ ਨੂੰ ਕੇਂਦਰ ਸਰਕਾਰ ਅਣਗੌਹਲਿਆ ਕਰ ਰਹੀ ਹੈ। ਇਨ੍ਹਾਂ ਗੱਲਾਂ ਨੂੰ ਲੈ ਕੇ ਮਹਾ ਪੰਚਾਇਤ ਸੰਯੁਕਤ ਮੋਰਚੇ ਦੇ ਦਿਸ਼ਾਂ ਨਿਰਦੇਸ਼ ’ਤੇ ਟੋਹਾਣੇ (ਹਰਿਆਣਾ )ਅਤੇ ਮੋਗੇ (ਪੰਜਾਬ ) ’ਚ ਕਰ ਰਹੇ ਹਾਂ।
Trending
- ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ 10 ਰੁਪਏ ਦੀ ਪਰਚੀ ਕਟਾ ਕੇ ਹਾਸਲ ਕੀਤੀ ਪਹਿਲੀ ਮੈਂਬਰਸ਼ਿਪ
- ਆਂਗਣਵਾੜੀ ਸੈਂਟਰਾਂ ਨੂੰ ਬਿਜਲੀ ਤੇ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਸਮੱਸਿਆ
- ਤਾਜਪੋਸ਼ੀ ਸਮਾਗਮ ‘ਚ ਮੋਦੀ ਨੂੰ ਸੱਦਾ ਨਾ ਦਿੱਤੇ ਜਾਣ ‘ਤੇ ਕੀ ਛਿੜੀ ਚਰਚਾ, ਕਿਸ-ਕਿਸ ਨੂੰ ਦਿੱਤਾ ਗਿਆ ਸੱਦਾ
- ਜਾਣੋ ਕੀ ਕਿਹਾ ਚੰਦੂਮਾਜਰਾ ਨੇ ਸੁਖਬੀਰ ਬਾਦਲ ਬਾਰੇ
- ਪਿੰਕ ਵਾਲ ਆਫ਼ ਫੇਮ ਨੂੰ ਦੇਖ ਕੇ ਜ਼ਿਲ੍ਹੇ ਦੀਆਂ ਹੋਰ ਧੀਆਂ ਵੀ ਅੱਗੇ ਵਧਣ ਦੀ ਪ੍ਰੇਰਨਾ ਲੈਣਗੀਆਂ – ਡਿਪਟੀ ਕਮਿਸ਼ਨਰ
- ਬਿਕਰਮ ਸਿੰਘ ਮਜੀਠੀਆ ਨੇ ਕਿਹਾ -ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ
- ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਨੂੰ ਸੌਂਪੇ ਗ੍ਰਾਂਟਾਂ ਦੇ ਚੈੱਕ-ਲਲਿਤ ਮੋਹਨ ਪਾਠਕ ‘ਬੱਲੂ’
- ਸੁਖਬੀਰ ਹੀ ਰਹੇਗਾ ਅਕਾਲੀ ਦਲ ਦਾ ਸਰਦਾਰ-ਮਲੂਕਾ