ਗੁਰਦਾਸਪੁਰ : ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸਾਂਸੀਆ ਵਿਖੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਨਸ਼ਾ ਤਸਕਰ ਵਿਕਰਾਂਤ ਉਰਫ ਵਿੱਕੀ  ਦੇ ਘਰ ਤੇ ਪੀਲਾ ਪੱਜਾ ਚਲਾਇਆ ਗਿਆ ਹੈ। ਵਿੱਕੀ ਦੇ ਖਿਲਾਫ ਨਸ਼ਾ ਤਸਕਰੀ ਦੇ ਕਰੀਬ 6  ਕੇਸ ਦਰਜ ਹਨ  ਅਤੇ ਇਸ ਮੋਕੇ ਵੀ ਉਹ ਨਸ਼ਾ ਤਸਕਰੀ ਦੇ ਆਰੋਪ ਹੇਠਾਂ ਜੇਲ ਤੋ ਜਮਾਨਤ ਤੇ ਆਇਆ ਹੋਇਆ  ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਅਦਿੱਤਿਆਂ ਨੇ   ਦੱਸਿਆ ਕੇ ਇਨ੍ਹਾਂ ਤਸਕਰਾਂ ਨੇ ਨਹਿਰੀ ਵਿਭਾਗ ਦੀ ਜਮੀਨ ਤੇ ਨਜਾਇਜ਼ ਕਬਜੇ ਕਰਕੇ ਆਪਣੇ ਆਲੀਸ਼ਾਨ ਘਰ ਬਣਾਏ ਹੋਏ ਸਨ

ਅਤੇ ਨਸ਼ਾ ਤਸਕਰੀ ਦਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕੇ ਇਸ ਨਸ਼ਾ ਤਸਕਰ ਦੇ ਖਿਲਾਫ  ਕੇਸ ਦਰਜ ਹਨ ਅਤੇ ਉਹ ਨਸ਼ਾ ਤਸਕਰੀ ਦੇ ਆਰੋਪ ਵਿੱਚ ਜੇਲ ਵਿੱਚ ਬੰਦ ਹੈ ਅਤੇ ਇਸ ਤਰਾਂ ਇਸੇ ਪਿੰਡ ਦੇ 5 ਦੇ ਕਰੀਬ ਲੋਕਾਂ ਦੇ ਪਹਿਲੇ ਵੀ ਘਰ ਢਾਹੇ ਜਾ ਚੁਕੇ ਹਨ ਉਨਾ ਨੇ ਵੀ ਨਹਿਰੀ ਵਿਭਾਗ ਦੀ ਜਮੀਨ ਤੇ ਨਜਾਇਜ਼ ਕਬਜੇ ਕਰਕੇ ਆਪਣੇ ਘਰਾਂ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ।

ਇਸ ਮੋਕੇ ਉਨ੍ਹਾਂ ਨੇ ਕਿਹਾ ਕੇ ਇਸ ਪਿੰਡ ਵਿੱਚ ਕਈ ਹੋਰ ਘਰ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਹਨ ਜਲਦ ਹੀ ਉਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਹਾਜ਼ਰ ਸਨ।

Share.

“I’m a Newswriter, “I write about the trending news events happening all over the world.

Leave A Reply