ਜਲੰਧਰ, 7 ਜੂਨ, 2026ਆਕਾਸ਼ਵਾਣੀ ਜਲੰਧਰ ਵੱਲੋਂ 8 ਜੂਨ ਨੂੰ ਕੇ.ਐਲ. ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ – ‘ਇੱਕ ਸ਼ਾਮ – ਸ਼ਾਸਤਰੀ ਸੰਗੀਤ ਦੇ ਨਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6.30 ਵਜੇ ਸ਼ੁਰੂ ਹੋਵੇਗਾ।ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ, ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ-ਵੱਖ ਰੂਪਾਂ ਵਿੱਚ ਗਾਇਨ ਦੇ ਨਾਲ-ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਵੇਗੀ।ਪਿਉ-ਧੀ ਦੀ ਜੋੜੀ, ਪੰਡਿਤ ਮਨੂੰ ਕੁਮਾਰ ਸੀਨ ਅਤੇ ਸੁਰਪ੍ਰਿਆ ਸੀਨ ਸ਼ਾਸਤਰੀ ਸਿਤਾਰ-ਸੰਤੂਰ ਜੁਗਲਬੰਦੀ ਪੇਸ਼ ਕਰਨਗੇ। ਪੰਡਿਤ ਸੀਨ ਆਕਾਸ਼ਵਾਣੀ ਦੇ ਜਾਣੇ-ਪਛਾਣੇ ਕਲਾਕਾਰ ਹਨ। ਤਬਲੇ ‘ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚੈਟਰਜੀ ਉਨ੍ਹਾਂ ਦਾ ਸਾਥ ਦੇਣਗੇ।ਦਿਪਿਨ ਕੁਮਾਰ ਅਤੇ ਸਤਨਿੰਦਰ ਸਿੰਘ ਵੱਲੋਂ ਖਿਆਲ ਜੁਗਲਬੰਦੀ ਪੇਸ਼ ਕੀਤੀ ਜਾਵੇਗੀ। ਤਬਲੇ ‘ਤੇ ਪੰਡਿਤ ਕਾਲੇ ਰਾਮ ਅਤੇ ਪੰਡਿਤ ਜੈ ਦੇਵ ਉਨ੍ਹਾਂ ਦਾ ਸਾਥ ਦੇਣਗੇ।
Trending
- ਡੋਲਫਿਨ ਟੈਂਕ ਸਟੂਡੈਂਟ ਸਟਾਰਟਅਪ ਪ੍ਰੋਗਰਾਮ ਦੇ ਮੌਕ ਪ੍ਰੇਜ਼ੈਂਟੇਸ਼ਨ ਰਾਊਂਡ ਵਿੱਚ 27 ਵਿਦਿਆਰਥੀ ਟੀਮਾਂ ਨੇ ਸਮਾਜਿਕ ਪ੍ਰਭਾਵ ਵਾਲੇ ਪ੍ਰੋਜੈਕਟ ਪੇਸ਼ ਕੀਤੇ
- A Special Initiative by the Punjab Government to Connect the Younger Generation with the Ideology of Guru Ravidas Ji
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ


