ਲੁਧਿਆਣਾ 16 ਸਤੰਬਰ… ਅੱਜ ਕੈਬਿਨੇਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ
ਰਾਹੋਂ ਰੋਡ ਸ਼ਹਿਨਾਈ ਪੈਲਸ,ਵੀਰ ਪੈਲਸ ਚੰਡੀਗੜ੍ਹ ਰੋਡ ਅਤੇ ਖਾਸੀ ਕਲਾ ਵਿਖੇ ਵਿਸ਼ਾਲ ਮੈਡੀਕਲ ਤੇ ਅੱਖਾਂ ਦਾ ਫਰੀ ਚੈੱਕ ਅਪ ਕੈਂਪ ਅਤੇ ਖੂਨ ਦਾਨ ਕੈੰਪ ਦਾ ਆਯੋਜਨ ਸੂਰੀ ਹਸਪਤਾਲ ਬਲਾਚੋਰ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਮੌਕੇ ਜਿੱਥੇ ਹਲਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੈਡੀਕਲ ਚੈੱਕਅਪ ਕੈਂਪ ਅੱਖਾਂ ਦੇ ਚੈੱਕ ਅਪ ਕੈਂਪ ਦਾ ਲਾਹਾ ਲਿਆ ਉਥੇ ਹੀ ਆਪ ਮੁਹਾਰੇ ਖੂਨਦਾਨ ਵੀ ਕੀਤਾ। ਜਿਸ ਦੌਰਾਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ ਗਰਾਂਟਾਂ ਦੇ ਚੈੱਕ ਵੰਡੇ ਗਏ ਉੱਥੇ ਕੱਚੇ ਮਕਾਨਾਂ ਦੇ ਚੈੱਕ ਵੀ ਜਰੂਰਤਮੰਦ ਪਰਿਵਾਰਾਂ ਨੂੰ ਵੰਡੇ ਗਏ। ਇਸ ਮੌਕੇ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਭਾਸ਼ਣ ਦੇ ਰਾਹੀਂ ਹਲਕਾ ਵਾਸੀਆਂ ਨੂੰ ਸੰਬੋਧਨ ਕੀਤਾ ਉੱਥੇ ਹੀ ਸੰਬੋਧਨ ਕਰਦਿਆਂ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਆਖਿਆ ਕਿ ਪੰਜਾਬ ਦਾ ਇੱਕੋ ਨਾਰਾ ਭਗਵੰਤ ਮਾਨ ਦੁਆਰਾ ਉਹਨਾਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਚਾਹੁੰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਵੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨਗੇ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲਾਂ ਦੌਰਾਨ ਇੰਨੇ ਕੰਮ ਕਰਕੇ ਦਿਖਾ ਦਿੱਤੇ ਕਿ ਜੋ ਕਿ ਪਿਛਲੀਆਂ ਸਰਕਾਰਾਂ ਨੇ ਪਿਛਲੇ 75 ਸਾਲਾਂ ਦੌਰਾਨ ਵੀ ਨਹੀਂ ਕੀਤੇ।ਉਹਨਾਂ ਕਿਹਾ ਕਿ ਅੱਜ 80 ਤੋਂ 90% ਲੋਕਾਂ ਦੇ ਬਿਜਲੀ ਦੇ ਬਿੱਲ ਫਰੀ ਆ ਰਹੇ ਹਨ। ਹਸਪਤਾਲਾਂ ਵਿੱਚ ਇਲਾਜ ਫਰੀ ਹੋ ਰਿਹਾ ਹੈ।ਬੀਬੀਆਂ ਭੈਣਾਂ ਨੂੰ 1000 ਤੇ 1500 ਹਰ ਮਹੀਨੇ ਖਾਤੇ ਵਿੱਚ ਆ ਰਹੇ ਹਨ। ਜਿੰਨਾ ਬੀਬੀਆਂ ਭੈਣਾਂ ਨੇ ਸਖੀਆਂ ਦੇ ਰੂਪ ਵਿੱਚ ਘਰ ਜਾ ਕੇ ਬੀਬੀਆਂ ਭੈਣਾਂ ਦੇ ਫਾਰਮ ਭਰ ਕੇ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆਉਣ ਵਿੱਚ ਸਹਾਇਤਾ ਕੀਤੀ ਲਗਾਤਾਰ ਉਹਨਾਂ ਬੀਬੀਆਂ ਭੈਣਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਹਲਕੇ ਅਦਰ ਕੋਈ ਸੜਕ ਅਜਿਹੀ ਨਹੀਂ ਜੋ ਨਵੀਂ ਨਾ ਬਣ ਰਹੀ ਹੋਵੇ। ਉਨਾ ਕਿਹਾ ਕਿ ਵਿਰੋਧੀਆਂ ਦਾ ਜ਼ੋਰ ਲੱਗਿਆ ਪਿਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਸਰਕਾਰ ਨੂੰ ਬਦਨਾਮ ਕੀਤਾ ਜਾਵੇ ਪਰ ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਅਜਿਹੇ ਕੰਮ ਕੀਤੇ ਹਨ। ਭਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਰਿਹਾ ਹੈ, ਯੁੱਧ ਨਸ਼ਿਆ ਵਿਰੁੱਧ ਲਗਾਤਾਰ ਮੁਹਿਮ ਚਲਾ ਕੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਮੁਹਿਮ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਹੱਸਦਾ ਵੱਸਦਾ ਰੰਗਲਾ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਮਿਹਨਤ ਕੀਤੀ ਗਈ। ਸਿੱਖਿਆ ਨੂੰ ਉੱਪਰ ਲਿਆਂਦਾ ਗਿਆ। ਸਕੂਲਾਂ ਨੂੰ ਵਧੀਆ ਬਣਾਇਆ ਗਿਆ ਸਕੂਲਾਂ ਵਿੱਚ ਸਿਕਿਉਰਟੀ ਗਾਰਡ ਰੱਖੇ ਗਏ। ਉਹਨਾਂ ਕਿਹਾ ਕਿ ਸੈਂਕੜੇ ਹੀ ਅਜਿਹੇ ਕੰਮ ਹਨ ਜੋ ਆਮ ਆਦਮੀ ਪਾਰਟੀ ਨੇ ਸਾਢੇ ਚਾਰ ਸਾਲਾਂ ਦੌਰਾਨ ਹੀ ਕਰਕੇ ਦਿਖਾ ਦਿੱਤੇ ਹਨ। ਉਹਨਾਂ ਕਿਹਾ ਕਿ ਤੁਹਾਡਾ ਇੰਨਾ ਪਿਆਰ ਮਿਲ ਰਿਹਾ ਹੈ ਕਿ ਤੁਹਾਡੇ ਪਿਆਰ ਸਦਕਾ ਲਗਾਤਾਰ ਹਲਕਾ ਵਾਸੀਆਂ ਦੀ ਸੇਵਾ ਕਰ ਰਿਹਾ ਹਾਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆ ਜਿੰਦਾਬਾਦ ਦੇ ਨਾਰਿਆਂ ਦੇ ਨਾਲ ਪੈਲਸ ਗੂੰਜ ਉੱਠਿਆ। ਇਸ ਮੌਕੇ ਐਸ ਡੀ ਐਮ ਮੈਡਮ ਜਸਰੀਨ ਭੁੱਲਰ, ਏਸੀਪੀ ਚੌਧਰੀ ਰਾਜ ਕੁਮਾਰ,ਚੇਅਰਮੈਨ ਜੋਰਾਵਰ ਸਿੰਘ ਮੁੰਡੀਆਂ, ਚੇਅਰਮੈਨ ਦਰਸ਼ਨ ਸਿੰਘ ਮਾਹਲਾ,ਚੇਅਰਮੈਨ ਗੁਰਜੀਤ ਸਿੰਘ, ਬੀਬੀ ਹਰਪ੍ਰੀਤ ਕੌਰ ਗਰੇਵਾਲ,ਜਸਵੰਤ ਸਿੰਘ ਬਲੋਕ ਪ੍ਰਧਾਨ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਸਰਪੰਚ ਜਸਪਾਲ ਸਿੰਘ, ਚੇਅਰਮੈਨ ਗੁਰਪ੍ਰੀਤ ਸਿੰਘ ਗੋਪੀ, ਕੌਂਸਲਰ ਜਸਪਾਲ ਸਿੰਘ ਗਰੇਵਾਲ, ਸਰਬਜੀਤ ਸਿੰਘ ਸੈਣੀ, ਸੁਰਜੀਤ ਸਿੰਘ ਮਿਹਰਬਾਨ, ਸੈਂਟੀ ਨੂਰਾਵਾਲ, ਗੁਰਤੇਜ ਸਿੰਘ ਬਲਾਕ ਪ੍ਰਧਾਨ, ਲਾਲੀ ਹਰਾ, ਭੋਲਾ ਮਾਂਗਟ ਸਾਹਨੇਵਾਲ,ਸਰਪੰਚ ਸੋਨੀ ਹਵਾਸ, ਸਰਪੰਚ ਜੱਸਾ, ਸਰਪੰਚ ਅਲਕਾ, ਚੇਅਰਮੈਨ ਕੁਲਦੀਪ ਸਿੰਘ ਸੀੜਾ, ਸੁਰਜੀਤ ਸਿੰਘ ਗਰਚਾ, ਸਰਪੰਚ ਪਾਲਾ, ਬੀਬੀ ਨੀਲੂ ਵਰਮਾ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਰਾਜਾ, ਬਲਾਕ ਸੰਮਤੀ ਮੈਂਬਰ ਅਮਰਦੀਪ ਸਿੰਘ ਧਨਾਨਸੂ, ਸਰਪੰਚ ਬਿੰਦਰ ਬਿਰਕ, ਸਰਪੰਚ ਲੱਕੀ, ਬੀਬੀ ਦਲਜੀਤ ਕੌਰ, ਬੀਬੀ ਨੀਲਮ ਕੌਰ, ਸਰਪੰਚ ਨੇਹਾ, ਬਲਾਕ ਪ੍ਰਧਾਨ ਐਰੀ ਆਦਿ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share.
Leave A Reply