ਲੁਧਿਆਣਾ, 25 ਮਈ:
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਵੀਰਪਾਲ ਕੌਰ, ਪੀ.ਸੀ.ਐਸ, ਪ੍ਰਸੋਨਲ ਵਿਭਾਗ, ਪੰਜਾਬ, ਨੂੰ ਜ਼ਿਲ੍ਹਾ ਲੁਧਿਆਣਾ ਦੀ ਨਗਰ ਕੌਂਸਲ ਖੰਨਾ, ਜਗਰਾਉਂ, ਪਾਇਲ, ਦੋਰਾਹਾ, ਰਾਏਕੋਟ ਅਤੇ ਸਮਰਾਲਾ ਵਿੱਚ ਚੋਣਾਂ ਲਈ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਚੋਣ ਆਬਜ਼ਰਵਰ ਵੀਰਪਾਲ ਕੌਰ ਦਾ ਮੋਬਾਇਲ ਨੰਬਰ 98557-13653 ਅਤੇ ਈ ਮੇਲ ਆਈ.ਡੀ observerldhmc26@gmail.com ਹੈ। ਉਹਨਾਂ ਦਾ ਦਫਤਰ ਸਾਇੰਟੈਸਟ ਹੋਮ, ਸ਼੍ਰੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ, ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ਹੈ।


