ਲੁਧਿਆਣਾ, 12 ਮਈ – ਰਾਜ ਚੋਣ ਕਮਿਸ਼ਨ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿੱਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਸਬੰਧੀ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ ਗਿਆ ਹੈ।ਉਮੀਦਵਾਰ 13 ਮਈ ਤੋਂ 16 ਮਈ ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਚੋਣ ਸ਼ਡਿਊਲ ਅਨੁਸਾਰ, ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਮਈ ਨਿਰਧਾਰਤ ਕੀਤੀ ਗਈ ਹੈ।ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾਉਣ ਲਈ ਨਿਰਧਾਰਤ ਸਥਾਨ ਹੇਠ ਲਿਖੇ ਅਨੁਸਾਰ ਹਨ:ਨਗਰ ਕੌਂਸਲ ਖੰਨਾ – ਮੀਟਿੰਗ ਹਾਲ, ਨਗਰ ਕੌਂਸਲ, ਅਮਲੋਹ ਰੋਡਨਗਰ ਕੌਂਸਲ ਸਮਰਾਲਾ – ਐਸ ਡੀ ਐਮ ਕੋਰਟ ਰੂਮਨਗਰ ਕੌਂਸਲ ਦੋਰਾਹਾ – ਕੰਸਟਰੱਕਸ਼ਨ ਸਬ ਡਿਵੀਜ਼ਨ, ਲੋਕ ਨਿਰਮਾਣ ਵਿਭਾਗ, ਜੀ ਟੀ ਰੋਡਨਗਰ ਕੌਂਸਲ ਪਾਇਲ, ਜਗਰਾਉਂ ਅਤੇ ਰਾਏਕੋਟ – ਐਸ ਡੀ ਐਮ ਦਫ਼ਤਰ ਕੋਰਟ ਰੂਮਨਗਰ ਕੌਂਸਲ ਚੋਣਾਂ ਲਈ ਵੋਟਾਂ 26 ਮਈ ਨੂੰ ਪੈਣਗੀਆਂ ਜਦੋਂ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।
Trending
- ਵਿਧਾਇਕ ਪਰਾਸ਼ਰ ਨੇ ਵਿਜੇ ਨਗਰ ਵਿੱਚ 54.62 ਲੱਖ ਰੁਪਏ ਦੇ ਵੱਡੇ ਸੜਕ ਨਿਰਮਾਣ ਪ੍ਰੋਜੈਕਟ ਦਾ ਕੀਤਾ ਉਦਘਾਟਨ
- ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੀ ਸਮਾਂ-ਸਾਰਣੀ ਦਾ ਐਲਾਨ
- ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਵਧੀਆ ਕਾਰਜਸ਼ੈਲੀ ਸਦਕਾ ਐਮਰਜੈਂਸੀ ਰਿਸਪਾਂਸ ਵਿੱਚ ਖੰਨਾ ਪੁਲਿਸ ਪੂਰੇ ਪੰਜਾਬ ਵਿੱਚ ਨੰਬਰ ਵਨ ਬਣੀ
- ਗੁੰਮ ਹੋਏ 120 ਹੋਰ ਮੋਬਾਇਲ ਫੋਨ ਬਰਾਮਦ, ਕੁੱਲ ਬਰਾਮਦਗੀਆਂ ਦੀ ਗਿਣਤੀ 419 ਤੱਕ ਪਹੁੰਚੀ
- ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
- ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵੱਲੋਂ ਰਾਮਾ ਮੰਡੀ ਦੇ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ
- ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ‘ਚ ਬਣਗੀਆਂ 835 ਕਰੋੜ ਦੀਆਂ ਸੜਕਾਂ
- ਸਿੱਖਿਆ ਕ੍ਰਾਂਤੀ; ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਫਿਨਲੈਂਡ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਪਰਤੇ ਅਧਿਆਪਕਾਂ ਨੇ ਸਾਂਝੇ ਕੀਤੇ ਤਜ਼ੁਰਬੇ


