ਖੰਨਾ, ਲੁਧਿਆਣਾ, 12 ਮਈ:ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਵਾਂ ਰਿਕਾਰਡ ਬਣਾਇਆ ਹੈ। ਪੂਰੇ ਪੰਜਾਬ ਦੇ 28 ਪੁਲਿਸ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਵਿੱਚ ਖੰਨਾ ਪੁਲਿਸ ਸਭ ਤੋਂ ਤੇਜ਼ ਰਿਸਪਾਂਸ ਦੇਣ ਵਾਲੀ ਪੁਲਿਸ ਵਜੋਂ ਸਾਹਮਣੇ ਆਈ ਹੈ। ਐਮਰਜੈਂਸੀ ਰਿਸਪਾਂਸ ਵਹੀਕਲ (ERV) ਪ੍ਰੋਜੈਕਟ ਅਧੀਨ ਜਾਰੀ ਸੂਬਾ ਪੱਧਰੀ ਰਿਪੋਰਟ ਵਿੱਚ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਦਾ ਔਸਤ ਰਿਸਪਾਂਸ ਟਾਈਮ ਦਰਜ ਕੀਤਾ ਹੈ, ਜੋ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਹੈ। ਇਸ ਉਪਲਬਧੀ ਨਾਲ ਖੰਨਾ ਪੁਲਿਸ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਕਮਿਸ਼ਨਰੇਟ ਖੇਤਰਾਂ ਦੀ ਪੁਲਿਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿੱਚ ਆਉਣ ਵਾਲੀ ਹਰ ਐਮਰਜੈਂਸੀ ਕਾਲ ‘ਤੇ ਪੁਲਿਸ ਟੀਮ ਬਹੁਤ ਘੱਟ ਸਮੇਂ ਵਿੱਚ ਮੌਕੇ ‘ਤੇ ਪਹੁੰਚ ਰਹੀ ਹੈ ਅਤੇ ਤੁਰੰਤ ਕਾਰਵਾਈ ਕਰ ਰਹੀ ਹੈ।ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ (ਆਈਪੀਐੱਸ) ਦੀ ਵਧੀਆ ਕਾਰਜਸ਼ੈਲੀ, ਲਗਾਤਾਰ ਮਾਨੀਟਰਿੰਗ ਅਤੇ ਪੁਲਿਸ ਟੀਮ ਦੀ ਮਿਹਨਤ ਨੂੰ ਦਿੱਤਾ ਜਾ ਰਿਹਾ ਹੈ। ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਕਾਨੂੰਨ ਵਿਵਸਥਾ, ਨਸ਼ਾ ਵਿਰੋਧੀ ਮੁਹਿੰਮ ਅਤੇ ਆਧੁਨਿਕ ਪੁਲਿਸਿੰਗ ਦੇ ਖੇਤਰ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਹੁਣ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਵੀ ਖੰਨਾ ਪੁਲਿਸ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ ਆਧੁਨਿਕ ERV ਪ੍ਰੋਜੈਕਟ31 ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਪੁਲਿਸਿੰਗ ਨੂੰ ਹੋਰ ਆਧੁਨਿਕ ਅਤੇ ਤੇਜ਼ ਬਣਾਉਣ ਦੇ ਮਕਸਦ ਨਾਲ 508 ਨਵੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ERV) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਨ੍ਹਾਂ ਵਾਹਨਾਂ ਨੂੰ ਡਾਇਲ-112 ਸਿਸਟਮ ਨਾਲ ਜੋੜਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੁਲਿਸ ਤੁਰੰਤ ਲੋਕਾਂ ਤੱਕ ਪਹੁੰਚ ਸਕੇ। ਸਰਕਾਰ ਦਾ ਟੀਚਾ ਸੀ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਪੁਲਿਸ ਸਹਾਇਤਾ ਮਿਲੇ। ਇਸ ਪ੍ਰੋਜੈਕਟ ਨੂੰ ਅਮਰੀਕਾ ਅਤੇ ਯੂਰਪ ਵਰਗੇ ਵਿਕਸਿਤ ਦੇਸ਼ਾਂ ਦੇ ਐਮਰਜੈਂਸੀ ਰਿਸਪਾਂਸ ਮਾਡਲ ਦੇ ਬਰਾਬਰ ਮੰਨਿਆ ਜਾ ਰਿਹਾ ਹੈ।10 ਮਈ 2026 ਦੀ ਸੂਬਾ ਪੱਧਰੀ “ਈਵੈਂਟ ਰਿਸਪਾਂਸ ਟਾਈਮ ਸਮਰੀ ਰਿਪੋਰਟ” ਅਨੁਸਾਰ ਪੰਜਾਬ ਵਿੱਚ ਕੁੱਲ 1783 ਈਵੈਂਟ ਦਰਜ ਹੋਏ, ਜਿਨ੍ਹਾਂ ਵਿੱਚੋਂ 1726 ਘਟਨਾਵਾਂ ‘ਤੇ ਪੁਲਿਸ ਨੇ ਰਿਸਪਾਂਸ ਕੀਤਾ। ਪੂਰੇ ਸੂਬੇ ਦਾ ਔਸਤ ਰਿਸਪਾਂਸ ਟਾਈਮ 11 ਮਿੰਟ 22 ਸਕਿੰਟ ਰਿਹਾ, ਜਦਕਿ ਖੰਨਾ ਪੁਲਿਸ ਨੇ ਇਸਤੋਂ ਕਰੀਬ 4 ਮਿੰਟ ਘੱਟ ਸਮੇਂ ਵਿੱਚ ਰਿਸਪਾਂਸ ਦੇ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।ਵੱਡੇ ਸ਼ਹਿਰਾਂ ਦੀ ਪੁਲਿਸ ਵੀ ਰਹੀ ਪਿੱਛੇਰਿਪੋਰਟ ਵਿੱਚ ਸਾਹਮਣੇ ਆਇਆ ਕਿ:ਸੀਪੀ ਅੰਮ੍ਰਿਤਸਰ ਦਾ ਰਿਸਪਾਂਸ ਟਾਈਮ 10 ਮਿੰਟ 31 ਸਕਿੰਟ ਰਿਹਾਸੀਪੀ ਜਲੰਧਰ ਦਾ 8 ਮਿੰਟ 11 ਸਕਿੰਟਸੀਪੀ ਲੁਧਿਆਣਾ ਦਾ 10 ਮਿੰਟ 36 ਸਕਿੰਟਪਟਿਆਲਾ ਦਾ 13 ਮਿੰਟ 44 ਸਕਿੰਟਬਠਿੰਡਾ ਦਾ 14 ਮਿੰਟ 29 ਸਕਿੰਟਰੂਪਨਗਰ ਦਾ 15 ਮਿੰਟ 44 ਸਕਿੰਟ ਦਰਜ ਕੀਤਾ ਗਿਆ।ਜਦਕਿ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਵਿੱਚ ਰਿਸਪਾਂਸ ਦੇ ਕੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿੱਚ ਕੁੱਲ 43 ਈਵੈਂਟ ਆਏ ਅਤੇ ਸਾਰੇ 43 ਈਵੈਂਟਾਂ ‘ਤੇ ਪੁਲਿਸ ਨੇ 100 ਫੀਸਦੀ ਰਿਸਪਾਂਸ ਦਿੱਤਾ। ਜ਼ਿਲ੍ਹੇ ਵਿੱਚ ERV ਅਧੀਨ 18 ਫੋਰ-ਵਹੀਲਰ ਵਾਹਨ ਤੈਨਾਤ ਹਨ।ਆਧੁਨਿਕ ਤਕਨੀਕ ਨਾਲ ਮਜ਼ਬੂਤ ਹੋਇਆ ਪੁਲਿਸ ਸਿਸਟਮERV ਵਾਹਨਾਂ ਵਿੱਚ MDT (ਮੋਬਾਈਲ ਡਾਟਾ ਟਰਮੀਨਲ) ਅਤੇ ਸਮਾਰਟ ਫੋਨ ਸਿਸਟਮ ਲਗਾਏ ਗਏ ਹਨ। ਕੰਟਰੋਲ ਰੂਮ ਤੋਂ ਸਿੱਧੀ ਵਾਹਨ ਤੱਕ ਸੂਚਨਾ ਪਹੁੰਚਦੀ ਹੈ, ਜਿਸ ਨਾਲ ਪੁਲਿਸ ਟੀਮ ਬਿਨਾਂ ਸਮਾਂ ਗਵਾਏ ਮੌਕੇ ਲਈ ਰਵਾਨਾ ਹੋ ਜਾਂਦੀ ਹੈ। ਸੂਬੇ ਭਰ ਵਿੱਚ ਕੁੱਲ 1152 ERV ਵਾਹਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 199 ਟੂ-ਵੀਲਰ ਅਤੇ 953 ਫੋਰ-ਵੀਲਰ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਨੂੰ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ।ਖੰਨਾ ਪੁਲਿਸ ਦੀ ਤੇਜ਼ ਕਾਰਵਾਈ ਨਾਲ ਹੁਣ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਸੜਕ ਹਾਦਸਾ, ਝਗੜਾ, ਚੋਰੀ, ਮਹਿਲਾ ਸੁਰੱਖਿਆ ਜਾਂ ਕਿਸੇ ਹੋਰ ਐਮਰਜੈਂਸੀ ਹਾਲਤ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲੋਕਾਂ ਦਾ ਭਰੋਸਾ ਵਧਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਵੀ ਰਿਸਪਾਂਸ ਟਾਈਮ ਨੂੰ ਹੋਰ ਘੱਟ ਕਰਨ ਲਈ ਯਤਨ ਜਾਰੀ ਰਹਿਣਗੇ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਲਗਾਤਾਰ ਕੰਟਰੋਲ ਰੂਮ, ਪੈਟਰੋਲਿੰਗ ਅਤੇ ਫੀਲਡ ਸਿਸਟਮ ਦੀ ਮਾਨੀਟਰਿੰਗ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਤੁਰੰਤ ਪੁਲਿਸ ਸਹਾਇਤਾ ਮਿਲਦੀ ਰਹੇ।ਜ਼ਿਲ੍ਹਾਵਾਰ ਪੁਲਿਸ ਰਿਸਪਾਂਸ ਟਾਈਮ ਰਿਪੋਰਟਕ੍ਰਮ — ਜ਼ਿਲ੍ਹਾ — ਰਿਸਪਾਂਸ ਟਾਈਮਖੰਨਾ — 07 ਮਿੰਟ 31 ਸਕਿੰਟਸੀਪੀ ਜਲੰਧਰ — 08 ਮਿੰਟ 11 ਸਕਿੰਟਹੁਸ਼ਿਆਰਪੁਰ — 08 ਮਿੰਟ 14 ਸਕਿੰਟਫਰੀਦਕੋਟ — 08 ਮਿੰਟ 38 ਸਕਿੰਟਫਤਿਹਗੜ੍ਹ ਸਾਹਿਬ — 08 ਮਿੰਟ 50 ਸਕਿੰਟਐੱਸਏਐੱਸ ਨਗਰ — 09 ਮਿੰਟ 08 ਸਕਿੰਟਲੁਧਿਆਣਾ ਰੂਰਲ — 09 ਮਿੰਟ 24 ਸਕਿੰਟਐੱਸਬੀਐੱਸ ਨਗਰ — 09 ਮਿੰਟ 55 ਸਕਿੰਟਮਾਨਸਾ — 10 ਮਿੰਟ 04 ਸਕਿੰਟਸ਼੍ਰੀ ਮੁਕਤਸਰ ਸਾਹਿਬ — 10 ਮਿੰਟ 00 ਸਕਿੰਟਐੱਸਐੱਸਐੱਫ (ਸੜਕ ਸੁਰੱਖਿਆ ਫੋਰਸ) — 10 ਮਿੰਟ 23 ਸਕਿੰਟਮੋਗਾ — 10 ਮਿੰਟ 24 ਸਕਿੰਟਸੀਪੀ ਅੰਮ੍ਰਿਤਸਰ — 10 ਮਿੰਟ 31 ਸਕਿੰਟਗੁਰਦਾਸਪੁਰ — 10 ਮਿੰਟ 39 ਸਕਿੰਟਸੀਪੀ ਲੁਧਿਆਣਾ — 10 ਮਿੰਟ 36 ਸਕਿੰਟਬਟਾਲਾ — 10 ਮਿੰਟ 50 ਸਕਿੰਟਅੰਮ੍ਰਿਤਸਰ ਰੂਰਲ — 10 ਮਿੰਟ 31 ਸਕਿੰਟਸੰਗਰੂਰ — 11 ਮਿੰਟ 52 ਸਕਿੰਟਮਾਲੇਰਕੋਟਲਾ — 12 ਮਿੰਟ 41 ਸਕਿੰਟਫਾਜ਼ਿਲਕਾ — 13 ਮਿੰਟ 05 ਸਕਿੰਟਪਟਿਆਲਾ — 13 ਮਿੰਟ 44 ਸਕਿੰਟਬਰਨਾਲਾ — 14 ਮਿੰਟ 58 ਸਕਿੰਟਬਠਿੰਡਾ — 14 ਮਿੰਟ 29 ਸਕਿੰਟਜਲੰਧਰ ਰੂਰਲ — 14 ਮਿੰਟ 38 ਸਕਿੰਟਪਠਾਨਕੋਟ — 15 ਮਿੰਟ 17 ਸਕਿੰਟਤਰਨਤਾਰਨ — 15 ਮਿੰਟ 58 ਸਕਿੰਟਰੂਪਨਗਰ — 15 ਮਿੰਟ 44 ਸਕਿੰਟਫਿਰੋਜ਼ਪੁਰ — 16 ਮਿੰਟ 41 ਸਕਿੰਟਕਪੂਰਥਲਾ — 16 ਮਿੰਟ 43 ਸਕਿੰਟਸੂਬੇ ਦਾ ਔਸਤ ਰਿਸਪਾਂਸ ਟਾਈਮ: 11 ਮਿੰਟ 22 ਸਕਿੰਟ
Trending
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
- ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ
- ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਆਰੰਭ


