ਲੁਧਿਆਣਾ, 06 ਮਈ – ਡਿਪਟੀ ਡਾਇਰੈਕਟਰ ਬਾਗਬਾਨੀ, ਲੁਧਿਆਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਰਕਾਰੀ ਆਲੂ ਬੀਜ ਫਾਰਮ, ਲਾਡੋਵਾਲ ਵਿਖੇ 08 ਮਈ ਨੂੰ ਆਲੂ ਬੀਜ ਦੀ ਖੁੱਲੀ ਬੋਲੀ ਰਾਹੀਂ ਨਿਲਾਮੀ ਕੀਤੀ ਜਾਣੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਆਲੂ ਬੀਜ ਦੀ ਬੋਲੀ ਸਵੇਰੇ 11 ਵਜੇ ਕਰਵਾਈ ਜਾਣੀ ਹੈ ਜਿੱਥੇ ਚਾਹਵਾਨ ਕਿਸਾਨ ਵੀਰ/ਬੋਲੀਦਾਰ ਸਮੇਂ ਸਿਰ ਪਹੁੰਚ ਕੇ ਬੋਲੀ ਵਿੱਚ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ ਬਾਗਬਾਨੀ ਨੇ ਆਲੂ ਬੀਜ ਜਿਸਦੀ ਬੋਲੀ ਕਰਵਾਈ ਜਾਣੀ ਹੈ, ਦੀ ਕਿਸਮ, ਸਟੇਜ ਅਤੇ ਮਿਕਦਾਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ‘ਕੁਫਰੀਮੋਹਨ’ ਸਰਟੀਫਾਈਡ ਸਟੇਜ, 350 ਕੁਇੰਟਲ ਹੈ ਜਦਕਿ ਆਲੂ ਬੀਜ ‘ਪੁਖਰਾਜ’ ਸਰਟੀਫਾਈਡ ਸਟੇਜ (ਓਵਰ ਸਾਈਜ ਤੇ ਗੋਲੀ) ਦੀ ਮਾਤਰਾ 50 ਕੁਇੰਟਲ ਹੈ।

ਵਧੇਰੇ ਜਾਣਕਾਰੀ ਲਈ ਮੈਨੇਜਰ, ਆਲੂ ਬੀਜ ਫਾਰਮ, ਲਾਡੋਵਾਲ ਨਾਲ 75080-18998 ਅਤੇ 98788-14909 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਬੋਲੀ ਦੀਆਂ ਸ਼ਰਤਾਂ ਮੌਕੇ ’ਤੇ ਹੀ ਦੱਸੀਆਂ ਜਾਣਗੀਆਂ।

Share.

“I’m a Newswriter, “I write about the trending news events happening all over the world.

Leave A Reply