*ਲੁਧਿਆਣਾ, 20 ਅਪ੍ਰੈਲ*ਬੁੱਢੇ ਦਰਿਆ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਗਈ ਜੰਗੀ ਮੁਹਿੰਮ ਹੁਣ ਆਪਣੇ ਅੰਤਿਮ ਪੜਾਅ ਵੱਲ ਵਧ ਰਹੀ ਹੈ। ਪਾਣੀ ਦੀ ਗੁਣਵੱਤਾ ਵਿੱਚ ਵੱਡੇ ਸੁਧਾਰ ਦਰਜ ਕੀਤੇ ਗਏ ਹਨ ਪਰ ਦਰਿਆ ਵਿੱਚ ਗੋਹੇ ਦੇ ਜਾਣ ਦੀ ਚੁਣੌਤੀ ਅਜੇ ਵੀ ਬਰਕਰਾਰ ਹੈ।ਹੈਬੋਵਾਲ ਈਟੀਪੀ ਪਲਾਂਟ ਦੀਆਂ ਛੇ ਮੋਟਰਾਂ ਬੰਦ ਹੋਣ ਕਾਰਨ ਗੋਹੇ ਵਾਲਾ ਪਾਣੀ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚ ਫੈਲ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਸੰਤ ਸੀਚੇਵਾਲ ਦੀ ਟੀਮ ਵੱਲੋਂ ਇਸ ਬਾਰੇ ਰਿਪੋਰਟ ਕੀਤੀ ਗਈ, ਤਾਂ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਮੋਟਰਾਂ ਨੂੰ ਤੁਰੰਤ ਚਾਲੂ ਕਰਵਾਇਆ ਗਿਆ।ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਬੁੱਢੇ ਦਰਿਆ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਦੀ ਅਸਲੀ ਪਛਾਣ ਤੇ ਹੋਂਦ ਇਸਦੇ ਦਰਿਆ ਨਾਲ ਹੀ ਜੁੜੀ ਹੋਈ ਹੈ।ਹੈਬੋਵਾਲ ਡੇਅਰੀ ਕੰਪਲੈਕਸ ਨੇੜੇ ਬਣਾਏ ਗਏ ਅਸਥਾਈ ਸੀਚੇਵਾਲ ਮਾਡਲ ਤਹਿਤ ਟੋਬਿਆਂ ਵਿੱਚੋਂ 105 ਟਨ ਗੋਹਾ ਕੱਢਿਆ ਗਿਆ, ਜਦਕਿ ਡੋਰ-ਟੂ-ਡੋਰ ਸਿਰਫ 15 ਟਨ ਹੀ ਗੋਹਾ ਇਕੱਠਾ ਹੋ ਸਕਿਆ। ਤਾਜਪੁਰ ਡੇਅਰੀ ਕੰਪਲੈਕਸ ਵਿੱਚ 88 ਟਨ ਗੋਹਾ ਟੋਬਿਆਂ ਵਿੱਚੋਂ ਕੱਢਿਆ ਗਿਆ, ਜਦਕਿ ਨਿਰਧਾਰਤ ਸਥਾਨਾਂ ਤੋਂ 28 ਟਨ ਹੀ ਚੁੱਕ ਹੋਇਆ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਹੈਬੋਵਾਲ ਅਤੇ ਤਾਜਪੁਰ ਇਲਾਕਿਆਂ ਵਿੱਚੋਂ ਕੁੱਲ 426 ਟਨ ਗੋਹਾ ਇਕੱਠਾ ਕੀਤਾ ਗਿਆ, ਪਰ ਇਸਦੇ ਬਾਵਜੂਦ 224 ਟਨ ਗੋਹਾ ਅਜੇ ਵੀ ਬੁੱਢੇ ਦਰਿਆ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਵਿੱਚ ਪਹੁੰਚ ਰਿਹਾ ਹੈ।ਸੰਤ ਸੀਚੇਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਾਡੋਵਾਲ ਬਾਈਪਾਸ ਨੇੜੇ ਜੈਨਪੁਰ, ਤਲਵਾੜਾ ਪਿੰਡ ਅਤੇ ਬਾਰਨਹਾੜੇ ਖੇਤਰ ਦੀ ਸੀਵਰੇਜ ਲਾਈਨ ਦਾ ਜਾਇਜ਼ਾ ਲਿਆ। ਬੱਲੋਕੀ ਪੁਲ ਨੇੜੇ ਬਾੜੇਵਾਲ ਡਰੇਨ ਰਾਹੀਂ ਡੇਅਰੀਆਂ ਦਾ ਗੰਧਲਾ ਪਾਣੀ ਬੁੱਢੇ ਦਰਿਆ ਵਿੱਚ ਜਾਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ।ਇਸਦੇ ਨਾਲ ਹੀ ਸ਼ਿਵਪੁਰੀ ਪੁਲ ‘ਤੇ ਦਰਿਆ ਵਿੱਚੋਂ ਮਸ਼ੀਨਾਂ ਨਾਲ ਕੱਢੀ ਜਾ ਰਹੀ ਗਾਰ ਅਤੇ ਤਾਜਪੁਰ ਡੇਅਰੀ ਕੰਪਲੈਕਸ ਨੇੜੇ ਬਣੇ ਅਸਥਾਈ ਸੀਚੇਵਾਲ ਮਾਡਲ ਦੀ ਵੀ ਸਮੀਖਿਆ ਕੀਤੀ ਗਈ।
Trending
- ਦਰਿਆਵਾਂ ਨਾਲ ਜੁੜੀ ਹੋਈ ਹੈ ਪੰਜਾਬ ਦੀ ਹੋਂਦ ਤੇ ਪਛਾਣ – ਸੰਤ ਸੀਚੇਵਾਲ
- ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ
- ਮੰਦਰ ਕਮੇਟੀ ਵੱਲੋਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਕੀਤਾ ਸਨਮਾਨ
- ਵਿਸਾਖੀ ਦੇ ਦਿਨ ਪਾਸ ਬਿੱਲ ਨੂੰ ਮਿਲੀ ਅੰਤਿਮ ਮੰਨਜ਼ੂਰੀ, ਇਤਿਹਾਸਕ ਕਦਮ ਕਰਾਰ*
- ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਨੇ ਭੋਗਪੁਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ
- ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ ਮੈਪਿੰਗ ਦੇ ਕੰਮ ’ਚ ਬੀ.ਐਲ.ਓਜ਼ ਨੂੰ ਸਹਿਯੋਗ ਦੇਣ ਦੀ ਅਪੀਲ
- ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਸਮੇਤ ਸਾਈਕਲੋਥਾਨ ‘ਚ ਲਿਆ ਹਿੱਸਾ, ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਕੀਤੀ ਅਪੀਲ
- ਖੰਨਾ ਦੀ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਨੋਖੀ ਪਹਿਲ, ਸ਼ਿਕਾਇਤ ਬਾਕਸ ਨਾਲ ਵਧੀਆਂ ਲੋਕਾਂ ਦੀਆਂ ਉਮੀਦਾਂ


