ਨਵੀਂ ਦਿੱਲੀ 6 ਮਾਰਚ 2026- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸ਼ੁੱਕਰਵਾਰ ਨੂੰ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਅੰਤਿਮ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਚੁਣੌਤੀਪੂਰਨ ਪ੍ਰੀਖਿਆਵਾਂ ਵਿੱਚੋਂ ਇੱਕ ਇਸ ਪ੍ਰੀਖਿਆ ਵਿੱਚ ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕਰਕੇ ਦੇਸ਼ ਭਰ ਵਿੱਚੋਂ ਟਾਪ ਕੀਤਾ ਹੈ।UPSC ਅਨੁਸਾਰ, ਇਸ ਸਾਲ ਕੁੱਲ 958 ਉਮੀਦਵਾਰਾਂ ਦੀ ਚੋਣ ਭਾਰਤ ਸਰਕਾਰ ਦੀਆਂ ਵੱਖ-ਵੱਖ ਵੱਕਾਰੀ ਸੇਵਾਵਾਂ ਜਿਵੇਂ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS), ਅਤੇ ਭਾਰਤੀ ਪੁਲਿਸ ਸੇਵਾ (IPS) ਲਈ ਕੀਤੀ ਗਈ ਹੈ। ਮੈਰਿਟ ਸੂਚੀ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਉਮੀਦਵਾਰਾਂ ਵਿੱਚ ਅਨੁਜ ਅਗਨੀਹੋਤਰੀ (ਪਹਿਲਾ ਸਥਾਨ), ਰਾਜੇਸ਼ਵਰੀ ਸੁਵੇ (ਦੂਜਾ ਸਥਾਨ), ਅਕਾਂਸ਼ ਢੁੱਲ (ਤੀਜਾ ਸਥਾਨ) ਹਨ। ਉਮੀਦਵਾਰ ਆਪਣਾ ਨਤੀਜਾ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹਨ: ਨਤੀਜਾ ਦੇਖਣ ਲਈ ਇੱਥੇ ਕਲਿੱਕ ਕਰੋਇੱਥੇ ਦੱਸਣਾ ਬਣਦਾ ਹੈ ਕਿ UPSC ਸਿਵਲ ਸੇਵਾਵਾਂ ਪ੍ਰੀਖਿਆ ਹਰ ਸਾਲ ਤਿੰਨ ਪੜਾਵਾਂ (ਪ੍ਰਾਇਮਰੀ ਪ੍ਰੀਖਿਆ (Preliminary Examination), ਮੁੱਖ ਪ੍ਰੀਖਿਆ (Main Examination), ਸ਼ਖ਼ਸੀਅਤ ਪਰਖ (Interview) ਵਿੱਚ ਕਰਵਾਈ ਜਾਂਦੀ ਹੈ। 2025 ਦੇ ਸੈਸ਼ਨ ਲਈ ਮੁੱਖ ਪ੍ਰੀਖਿਆ ਅਗਸਤ 2025 ਵਿੱਚ ਲਈ ਗਈ ਸੀ, ਜਿਸ ਦਾ ਨਤੀਜਾ ਨਵੰਬਰ 2025 ਵਿੱਚ ਐਲਾਨਿਆ ਗਿਆ ਸੀ। ਇਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ ਇੰਟਰਵਿਊ ਦੇ ਦੌਰ ਲਈ ਬੁਲਾਇਆ ਗਿਆ ਸੀ।UPSC ਨੇ ਦੱਸਿਆ ਕਿ ਸਿਫਾਰਸ਼ ਕੀਤੇ ਗਏ 958 ਉਮੀਦਵਾਰਾਂ ਵਿੱਚੋਂ 348 ਉਮੀਦਵਾਰਾਂ ਦੀ ਉਮੀਦਵਾਰੀ ਨੂੰ ‘ਆਰਜ਼ੀ’ (Provisional) ਰੱਖਿਆ ਗਿਆ ਹੈ, ਜਦੋਂ ਤੱਕ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਨਹੀਂ ਹੋ ਜਾਂਦੀਆਂ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


