ਜਲੰਧਰ, 26 ਜਨਵਰੀ : 77ਵੇਂ ਗਣਤੰਤਰ ਦਿਵਸ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਹੋਏ, ਦੌਰਾਨ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਪੇਸ਼ ਕੀਤੀ ‘ਮੇਰੀ ਆਨ ਪੰਜਾਬੀ, ਮੇਰੀ ਸ਼ਾਨ ਪੰਜਾਬੀ” ਵੰਨਗੀ ਨੇ ਪਹਿਲਾ ਅਤੇ ਐਸ.ਡੀ.ਫੁੱਲਰਵਾਨ ਸਕੂਲ ਦੇ ‘ਗਿੱਧੇ’ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਐਚ.ਐਮ.ਵੀ. ਕਾਲਜ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ’ਤੇ ਆਧਾਰਿਤ ‘ਵੰਦੇ ਮਾਤਰਮ’ ’ਤੇ ਸ਼ਾਨਦਾਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸੇ ਤਰ੍ਹਾਂ ਲਾਰੈਂਸ ਇੰਟਰਨੈਸ਼ਨਲ ਸਕੂਲ ਵਲੋਂ ‘ਚੱਕ ਦੇ ਇੰਡੀਆ’, ਰੈਡ ਕਰਾਸ ਦਿਵਿਆਂਗ ਸਕੂਲ ਵਲੋਂ ‘ਟੇਢੀ ਪੱਗ ਵੇ ਸ਼ੌਕੀਨਾ ਤੇਰੀ, ਲੋਕਾਂ ਭਾਣੇ ਮੋਰ ਬੋਲਦਾ’, ਬ੍ਰਿਟਿਸ਼ ਓਲੀਵੀਆ ਸਕੂਲ ਵਲੋਂ ਵੀ ਸ਼ਾਨਦਾਰ ਕੌਰੀਓਗ੍ਰਾਫੀ ਪੇਸ਼ ਕੀਤੀ ਗਈ। ਇਸੇ ਤਰ੍ਹਾਂ ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਵਲੋਂ ‘ਭੰਗੜਾ’ ਪੇਸ਼ ਕੀਤਾ ਗਿਆ।

ਇਸ ਤੋਂ ਪਹਿਲਾਂ ਸਮਾਰਟ ਮਾਡਲ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਸਰਕਾਰੀ ਕੰਨਿਆ ਸੀਨੀ.ਸੈਕੰਡਰੀ.ਸਕੂਲ, ਨਹਿਰੂ ਗਾਰਡਨ, ਐਸ.ਡੀ. ਫੁੱਲਰਵਾਨ ਸਕੂਲ, ਮੰਡੀ ਫੈਂਟਨਗੰਜ ਸੀਨੀ. ਸੈਕੰ. ਸਕੂਲ, ਦੁਆਬਾ ਖਾਲਸਾ ਮਾਡਲ ਸੀਨੀ. ਸੈਕੰਡਰੀ. ਸਕੂਲ ਲਾਡੋਵਾਲੀ ਰੋਡ, ਸਾਈਂ ਦਾਸ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਬਿਕਰਮਪੁਰਾ, ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ. ਸਕੂਲ ਆਦਰਸ਼ ਨਗਰ, ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ. ਸਕੂਲ ਗਾਂਧੀ ਕੈਂਪ, ਡੀ.ਐਸ. ਐਸ. ਡੀ. ਕੰਨਿਆਂ ਸਕੂਲ ਇੰਡਸਟਰੀਅਲ ਏਰੀਆ, ਐਮ.ਜੀ.ਐਨ.ਕੰਨਿਆਂ ਸਕੂਲ ਅੱਡਾ ਹੁਸ਼ਿਆਰਪੁਰ, ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬਾਦਪੁਰਾ, ਸਰਕਾਰੀ ਹਾਈ ਸਕੂਲ ਬੂਟਾ ਮੰਡੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸੇਖ਼ ਸਕੂਲਾਂ ਦੇ ਕਰੀਬ 1100 ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਸ ਪੀ.ਟੀ.ਸ਼ੋਅ ਵੀ ਪੇਸ਼ ਕੀਤਾ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਦੀ ਸਮਾਪਤੀ ਮੌਕੇ ਕੇ.ਐਮ.ਵੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

Share.

“I’m a Newswriter, “I write about the trending news events happening all over the world.

Leave A Reply