ਦਿੜਬਾ ਮੰਡੀ, 23 ਜਨਵਰੀ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਅਜੈਬ ਸਿੰਘ ਰਟੋਲ ਦੀ ਅੰਤਿਮ ਅਰਦਾਸ ਸਮੇਂ ਅੱਜ ਵੱਡੀ ਗਿਣਤੀ ਵਿੱਚ ਰਾਜਨੀਤਕ ਧਾਰਮਿਕ, ਸਮਾਜ ਸੇਵੀ ਆਗੂਆਂ ਨੇ ਸਿਰਕਤ ਕੀਤੀ।
ਉਨ੍ਹਾਂ ਦੀ ਅੰਤਿਮ ਅਰਦਾਸ ਦਾ ਪ੍ਰੋਗਰਾਮ ਸੂਲਰ ਘਰਾਟ ਮੰਡੀ ਵਿੱਚ ਰੱਖਿਆ ਹੋਇਆ ਸੀ ਪਰ ਮੀਂਹ ਕਾਰਣ ਗੁਰਦੁਆਰਾ ਸਾਹਿਬ ਵਿਖੇ ਹੀ ਅੰਤਿਮ ਅਰਦਾਸ ਹੋਈ।
ਇਸ ਮੌਕੇ ਕਥਾ ਕੀਰਤਨ ਤੋਂ ਬਾਅਦ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਨੇ ਆਪਣੇ ਸਰਧਾਂਜਲੀ ਭਾਸ਼ਣ ਵਿੱਚ ਕਿਹਾ ਕਿ ਉਹ ਬਹੁਤ ਹੀ ਸਾਧਾਰਣ ਸਾਦੇ ਜੀਵਨ ਬਤੀਤ ਕਰਨ ਵਾਲੇ ਇਨਸਾਨ ਸਨ। ਉਨ੍ਹਾਂ ਦੀ ਯਾਦ ਵਿੱਚ ਜੋ ਵੀ ਨਗਰ ਨੇ ਕੋਈ ਚੀਜ਼ ਬਣਾਉਣੀ ਹੋਈ ਤਾਂ ਉਹ ਸਾਨੂੰ ਦੱਸ ਦੇਣ ਅਸੀਂ ਪੂਰਨ ਸਹਿਯੋਗ ਦੇਵਾਂਗੇ।
ਇਸ ਮੌਕੇ ਜਿਲਾ ਪ੍ਧਾਨ ਕਾਂਗਰਸ ਕਮੇਟੀ ਸ੍ ਜਗਦੇਵ ਸਿੰਘ ਗਾਗਾ ਨੇ ਪੂਰੀ ਜੁੰਮੇਵਾਰੀ ਨਾਲ ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਸੰਪੂਰਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨਾਲ ਭਗਵਾਨ ਸਿੰਘ ਢੰਡੋਲੀ, ਰਿੰਟੂ ਚੱਠਾ, ਬਚਿੱਤਰ ਸਿੰਘ ਚੱਠਾ ਹੋਰਾਂ ਦਾ ਪੂਰਨ ਸਹਿਯੋਗ ਰਿਹਾ।
ਇਸ ਮੌਕੇ ਜਿਲਾ ਪ੍ਧਾਨ ਭਾਜਪਾ ਬੀਬੀ ਦਮਨ ਬਾਜਵਾ, ਹਰਮਨ ਦੇਵ ਬਾਜਵਾ ਨੇ ਵੀ ਪੂਰਨ ਸਹਿਯੋਗ ਦਿੱਤਾ।
ਸੀਨੀਅਰ ਨੌਜਵਾਨ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਨੇ ਵੀ ਆਪਣੀ ਜਥੇਬੰਦੀ ਨਾਲ ਪਰਿਵਾਰ ਨੂੰ ਪੂਰਾ ਸਾਥ ਦਿੱਤਾ।
ਇਸ ਮੌਕੇ ਸ੍ਰੀ ਅਰਵਿੰਦ ਖੰਨਾ ਵਾਇਸ ਪ੍ਧਾਨ ਭਾਜਪਾ ਪੰਜਾਬ, ਸ੍ ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ, ਜਥੇਦਾਰ ਹਰਦੇਵ ਸਿੰਘ ਰੋਗਲਾ, ਰਣਧੀਰ ਸਿੰਘ ਕਲੇਰ ਵਾਇਸ ਪ੍ਧਾਨ ਕਿਸਾਨ ਸੈੱਲ ਭਾਜਪਾ ਪੰਜਾਬ, ਸਤਨਾਮ ਸਿੰਘ ਸੱਤਾ ਜਰਨਲ ਸਕੱਤਰ ਕਾਂਗਰਸ ਪੰਜਾਬ,ਰਣ ਸਿੰਘ ਮਹਿਲਾਂ,ਜਵਾਹਰ ਸਿੰਘ ਮੂਣਕ,ਗੁਰਸੇਵਕ ਸਿੰਘ ਸਰਪੰਚ ਰਟੋਲਾਂ, ਦਵਿੰਦਰ ਸਿੰਘ ਸੇਖੋਂ ਕਾਂਗਰਸੀ ਯੂਥ ਆਗੂ, ਚੰਦ ਸਿੰਘ ਚੱਠਾ, ਰਿਸੀ ਖੈਰਾ ਸਾਬਕਾ ਪ੍ਰਧਾਨ ਭਾਜਪਾ ਸੰਗਰੂਰ,ਜਥੇਦਾਰ ਤੇਜਾ ਸਿੰਘ ਕਮਾਲਪੁਰ, ਮਨਿੰਦਰ ਸਿੰਘ ਘੁਮਾਣ ਪ੍ਧਾਨ ਨਗਰ ਪੰਚਾਇਤ ਦਿੜਬਾ, ਬੀਬੀ ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਦਿੜਬਾ, ਹਰਵਿੰਦਰ ਸਿੰਘ ਛਾਜਲੀ ਚੇਅਰਮੈਨ ਸੂਲਰ ਘਰਾਟ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਬਲਵਿੰਦਰ ਸਿੰਘ ਧਾਲੀਵਾਲ ਪ੍ਧਾਨ ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ, ਜਸਨ ਮਹਿਲਾਂ, ਅਵਤਾਰ ਸਿੰਘ, ਜਗਤਾਰ ਸਿੰਘ ( ਦੋਵੇਂ ਪੁੱਤਰ ) , ਗੁਰਤੇਜ ਸਿੰਘ ਭੱਟੀ ਸਾਬਕਾ ਸਰਪੰਚ, ਸੋਮਨਾਥ ਬਾਂਸਲ, ਨਸੀਬ ਸਿੰਘ ਕੌਹਰੀਆਂ,ਸ਼ਿਵ ਜਿੰਦਲ ਮਹਿਲਾਂ ਆਦਿ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਬਲਵਿੰਦਰ ਸਿੰਘ ਕੌਹਰੀਆਂ ਨੇ ਨਿਭਾਈ।

