ਲੁਧਿਆਣਾ, 21 ਜਨਵਰੀ (000) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਾਰਟੀ ਵੱਲੋਂ ਜੰਗੀ ਪੱਧਰ ‘ਤੇ ਨਸ਼ਾ ਤਸਕਰਾ ਅਤੇ ਮਾੜੇ ਅਨਸਰਾਂ ਖਿਲਾਫ ਇੱਕ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੀਡਿਆ ਨੂੰ ਮੁਖ਼ਾਤਿਬ ਕੀਤਾ ਗਿਆ। ਉਨ੍ਹਾਂ ਅੱਜ ਵਾਰਡ 40 ਅਤੇ 41 ਵਿੱਚ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਚਿਮਨੀ ਰੋਡ ਤੱਕ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ lਉਹਨਾਂ ਕਿਹਾ ਕਿ ਰੋਜਾਨਾ ਅਜਿਹੇ ਨੌਜਵਾਨ ਮਿਲਦੇ ਹਨ ਜੋ ਨਸ਼ੇ ਦੀ ਦਲ-ਦਲ ਵਿੱਚ ਫੱਸ ਗਏ ਹਨ, ਪਰ ਹੁਣ ਉਹ ਉਸ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ। ਵਿਧਾਇਕ ਸਿੱਧੂ ਵੱਲੋਂ ਅਜਿਹੇ ਨੌਜਵਾਨਾਂ ਦਾ ਆਪਣੇ ਖਰਚੇ ਉੱਤੇ ਇਲਾਜ ਕਰਵਾ ਕੇ ਮੁੜ ਤੋਂ ਉਹਨਾਂ ਨੂੰ ਸਮਾਜ ਵਿੱਚ ਇੱਕ ਵਧੀਆ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਰੋਜ਼ਾਨਾ ਇਸੇ ਕਰਕੇ ਨਸ਼ਿਆਂ ਦੇ ਖਿਲਾਫ ਇੱਕ ਰੋਡ ਸ਼ੋਅ ਕੀਤਾ ਜਾਂਦਾ ਹੈ ਤਾਂ ਜੋ ਹਲਕੇ ਦੇ ਹਰ ਇੱਕ ਘਰ ਤੱਕ ਉਹ ਪਹੁੰਚ ਕਰਕੇ, ਜਿਹੜੇ ਨੌਜਵਾਨ ਨਸ਼ੇ ਵਿੱਚ ਗ੍ਰਸਤ ਹੋ ਚੁੱਕੇ ਹਨ, ਨੂੰ ਬਾਹਰ ਕੱਢ ਸਕਣ। ਜ਼ਿਕਰਯੋਗ ਕਿ ਵਿਧਾਇਕ ਕੁਲਵੰਤ ਸਿੰਘ ਸਿੱਧੂ ਹਰ ਰੋਜ਼ ਪੁਲਿਸ ਪਾਰਟੀ ਨਾਲ ਹਲਕੇ ਦੇ ਕਿਸੇ ਇੱਕ ਵਾਰਡ ਨੂੰ ਚੁਣ ਕੇ ਪਾਰਟੀ ਦੇ ਵਰਕਰਾਂ ਅਤੇ ਸਾਥੀਆਂ ਨਾਲ ਗਲੀ ਗਲੀ ਜਾ ਕੇ ਇਹ ਯਕੀਨੀ ਬਣਾਉਂਦੇ ਹਨ ਕਿ ਕੋਈ ਉਸ ਇਲਾਕੇ ਵਿੱਚ ਨਸ਼ਾ ਤਾਂ ਨਹੀਂ ਵੇਚਦਾ। ਵਿਧਾਇਕ ਸਿੱਧੂ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਕਿਸੇ ਵੀ ਪ੍ਰਕਾਰ ਦੇ ਗਲਤ ਅਨਸਰ ਜਾਂ ਨਸ਼ਾ ਤਸਕਰ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਉਹਨਾਂ ਉੱਤੇ ਸਖਤ ਕਾਰਵਾਈ ਕਰਦੇ ਹੋਏ ਝਾੜੂ ਨਾਲ ਹੂੰਝ ਕੇ ਜੇਲ੍ਹਾਂ ਵਿੱਚ ਸੁੱਟਣਗੇ।
Trending
- ਬਜ਼ੁਰਗਾਂ ਦੀ ਸਨਮਾਨਜਨਕ ਦੇਖਭਾਲ ਨਾਲ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ
- ਪੀ ਆਰ ਟੀ ਸੀ ਦੇ ਚੇਅਰਮੈਨ ਨਿਯੁਕਤ ਹਰਪਾਲ ਜੁਨੇਜਾ
- ਪੇਜ ਬਹਾਲ ਨਾ ਕਰਨ ‘ਤੇ ਸਿਵਲ ਮਾਮਲੇ ਦੀ ਚੇਤਾਵਨੀ
- ਸੀਜੀਐੱਸਟੀ ਲੁਧਿਆਣਾ ਨੇ ਚਾਲੂ ਵਿੱਤੀ ਸਾਲ ਵਿੱਚ ਹੁਣ ਤੱਕ 93 ਕਰੋੜ ਰੁਪਏ ਦੀ ਜੀਐੱਸਟੀ ਵਸੂਲੀ ਕੀਤੀ
- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਨੇ ਅਪਰਾਧੀਆਂ ਵਿੱਚ ਪੈਦਾ ਕੀਤਾ ਡਰ, ਆਮ ਲੋਕਾਂ ਦਾ ਭਰੋਸਾ ਜਿੱਤਿਆ
- ਸਿਵਲ ਹਸਪਤਾਲ ‘ਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਹੋਰ ਬਿਹਤਰ ਤੇ ਅਸਰਦਾਰ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ: ਮੋਹਿੰਦਰ ਭਗਤ
- ਨਸ਼ਾ ਤਸਕਰਾਂ ਨੂੰ ਹੂੰਝ ਕੇ ਜੇਲਾਂ ‘ਚ ਡੱਕਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ – ਵਿਧਾਇਕ ਕੁਲਵੰਤ ਸਿੰਘ ਸਿੱਧੂ
- ਜਲੰਧਰ ਦਿਹਾਤੀ ਪੁਲਿਸ ਨੇ ਪਿੰਡ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।


