ਇੱਕ ਪਾਸੇ ਜਿੱਥੇ ਲੋਕ ਦੇਰ ਰਾਤ ਤੋਂ ਨਵੇਂ ਸਾਲ 2026 ਤੇ ਜਸ਼ਨਾਂ ਚ ਮਸਰੂਫ ਹਨ ਉੱਥੇ ਹੀ ਦੂਜੇ ਪਾਸੇ ਥਾਣਾ ਭੈਣੀ ਮੀਆਂ ਖਾਂ ਅਧੀਨ ਆਉਂਦੇ ਪਿੰਡ ਦਾਰਾਪੁਰ ਚ ਚੋਰਾਂ ਵੱਲੋਂ ਇੱਕ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ ਜਦੋਂ ਵਿਜੇ ਮਸੀਹ ਪੁੱਤਰ ਪ੍ਰੇਮ ਮਸੀਹ ਦੇ ਪਰਿਵਾਰਕ ਮੈਂਬਰ ਪਿੰਡ ਦੇ ਗਿਰਜਾ ਘਰ ਵਿੱਚ ਚੱਲ ਰਹੇ ਇੱਕ ਧਾਰਮਿਕ ਸਮਾਗਮ ਚ ਹਾਜਰੀ ਭਰਨ ਘਰ ਨੂੰ ਤਾਲਾ ਲਾ ਕੇ ਗਏ ਹੋਏ ਸੀ ।ਜਿਸ ਦੌਰਾਨ ਚੋਰਾਂ ਵੱਲੋਂ ਘਰ ਦੀ ਛੱਤ ਤੋਂ ਪੌੜੀਆਂ ਰਾਹੀਂ ਘਰ ਚ ਦਖਲ ਹੋ ਕੇ ਅੰਦਰਲੇ ਦਰਵਾਜ਼ੇ ਅਤੇ ਗਰਿਲਾਂ ਵਗੈਰਾ ਤੋੜ ਕੇ ਘਰ ਦੀ ਅਲਮਾਰੀ ਚ ਪਈ ਦੋ ਲੱਖ ਦੀ ਨਗਦੀ ਸਮੇਤ ਦੋ ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ।ਪੀੜਿਤ ਪਰਿਵਾਰਿਕ ਮੈਂਬਰ ਮਹਿਲਾ ਰਾਜ ਮਸੀਹ ਨੇ ਦੱਸਿਆ ਕਿ ਜਦੋਂ ਉਹ ਧਾਰਮਿਕ ਸਮਾਗਮ ਤੋਂ ਦੇਰ ਰਾਤ 12:30 ਵਜੇ ਦੇ ਕਰੀਬ ਆਪਣੇ ਘਰ ਪਰਤਦੇ ਹਨ ਤਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਅਲਮਾਰੀ ਦਾ ਦਰਵਾਜ਼ਾ ਵੀ ਖੁੱਲਾ ਹੋਇਆ ਸੀ। ਉਹਨਾਂ ਦੱਸਿਆ ਕਿ 2 ਲੱਖ ਦੀ ਨਗਦੀ ਅਤੇ ਗਹਿਣਿਆਂ ਸਮੇਤ ਸਾਢੇ ਚਾਰ ਲੱਖ ਦਾ ਉਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ। ਪੀੜਤ ਔਰਤ ਨੇ ਇਹ ਵੀ ਦਸਿਆ ਕਿ ਓਹ ਵੱਡੀਆਂ ਕਮੇਟੀਆਂ ਪਾਉਣ ਦਾ ਕੰਮ ਕਰਦੀ ਹੈ ਤੇ ਇਹ ਰਕਮ ਵੀ ਕਮੇਟੀਆਂ ਦੀ ਹੀ ਸੀ ਜਦੋਂ ਕਿ ਇਸ ਚੋਰੀ ਦੀ ਵਾਰਦਾਤ ਸਬੰਧੀ ਉਨਾਂ ਵੱਲੋਂ ਖਾਣਾ ਭੈਣੀ ਮੀਆਂ ਖਾਨ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਚਿੰਤਾ ਤੇ ਆਲਮ ਚ ਡੁੱਬੀ ਮਹਿਲਾ ਰਾਜ ਮਸੀਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੜੇ ਯਕੀਨ ਨਾਲ ਇਹ ਗੱਲ ਕਹੀ ਕਿ ਉਹਨਾਂ ਵੱਲੋਂ ਪੁਲਿਸ ਦੇ ਧਿਆਨ ਚ ਇਹ ਵੀ ਲਿਆ ਦਿੱਤਾ ਗਿਆ ਹੈ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਕੋਈ ਬਾਹਰੋਂ ਨਹੀਂ ਸਗੋਂ ਉਹਨਾਂ ਦੇ ਪਿੰਡ ਨਾਲ ਹੀ ਸੰਬੰਧਿਤ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜਿਵੇਂ ਪੀੜਤ ਪਰਿਵਾਰ ਵੱਲੋਂ ਪਿੰਡ ਦੇ ਹੀ ਕੁਝ ਨੌਜਵਾਨਾਂ ਤੇ ਇਸ ਵਾਰਦਾਤ ਦਾ ਸ਼ੱਕ ਜਤਾਇਆ ਗਿਆ ਹੈ। ਕੀ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਇਸ ਚੋਰੀ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਲੱਗਿਆਂ ਕਿੰਨਾ ਸਮਾਂ ਲੈਂਦੀ ਹੈ ।
Trending
- ਜ਼ਿਲ੍ਹਾ ਪੱਧਰ ’ਤੇ ਪੋਸ਼ਣ ਮਾਹ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
- ਡੇਅਰੀ ਵਿਕਾਸ ਵਿਭਾਗ ਨੇ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਕਰਵਾਇਆ ਜਾਣੂੰ
- ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ-ਚੇਅਰਮੈਨ ਹਰਦੀਪ ਗਿੱਲ ਨੇ ਕੀਤੀ ਸਮੀਖਿਆ ਮੀਟਿੰਗ
- ਚੇਅਰਮੈਨ ਗਿੱਲ ਵੱਲੋਂ ਪਿੰਡ ਜਾਂਗਪੁਰ ’ਚ ਹਾਈਟੈਕ ਸਪੋਰਟਸ ਪਾਰਕ ਦਾ ਦੌਰਾ
- ਲੁਧਿਆਣਾ ਵਿੱਚ ਜਨਗਣਨਾ ਗਣਨਾ ਦੇ ਪੜਾਅ-II ਲਈ ਫੀਲਡ ਟ੍ਰੇਨਰਾਂ ਦੀ ਸਿਖਲਾਈ ਸ਼ੁਰੂ
- ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ
- ਪੰਜਾਬ ਸਰਕਾਰ ਵੱਲੋਂ ਉਦਯੋਗ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਨਾਮੀ ਕੰਪਨੀਆਂ ਨਾਲ ਨਿਰੰਤਰ ਕੀਤਾ ਜਾ ਰਿਹਾ ਰਾਬਤਾ – ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
- ਵਿਗਿਆਨਕ ਅਤੇ ਟਿਕਾਊ ਪਸ਼ੂ ਪਾਲਣ ਤਕਨੀਕਾਂ ਅਪਣਾਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਹੋਵੇਗਾ ਵਾਧਾ: ਹਰਪ੍ਰੀਤ ਸੰਧੂ*


