ਲੁਧਿਆਣਾ, 31 ਦਸੰਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 95 ਅਧੀਨ ਅਸ਼ੋਕ ਨਗਰ ਦੇ ਸਮਸ਼ਾਨਘਾਟ ਲਈ ਨਵੀਂ ਮੌਰਚਰੀ ਵੈਨ ਸਪੁਰਦ ਕੀਤੀ।ਵਿਧਾਇਕ ਬੱਗਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਮ੍ਰਿਤਕ ਦੇਹਾਂ ਨੂੰ ਸਮਸ਼ਾਨਘਾਟ ਲਿਜਾਣ ਲਈ ਵਾਹਨ ਦੀ ਘਾਟ ਮਹਿਸੂਸ ਹੋ ਰਹੀ ਹੈ ਕਿਉਂਕਿ ਅਸ਼ੋਕ ਨਗਰ ਦੇ ਸਮਸ਼ਾਨਘਾਟ ਅਧੀਨ ਅੰਤਿਮ ਸਸਕਾਰ ਲਈ ਕਾਫੀ ਏਰੀਆ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ, ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਮੌਰਚਰੀ ਵੈਨ ਤਿਆਰ ਕਰਵਾਕੇ, ਸਮਸ਼ਾਨਘਾਟ ਨੂੰ ਸੌਂਪੀ ਗਈ ਹੈ ਤਾਂ ਜੋ ਪੂਰੇ ਸਨਮਾਨ ਤੇ ਰੀਤੀ ਰਿਵਾਜਾਂ ਅਨੁਸਾਰ ਸਮੇਂ ਸਿਰ ਸਸਕਾਰ ਕੀਤੇ ਜਾ ਸਕਣ।
Trending
- ਗ਼ਰੀਬ ਪਰਿਵਾਰ ਤੇ ਟੁੱਟਿਆ ਕਹਿਰ ਜਗਰਾਓਂ ‘ਚ ; ਟਰੱਕ ਨੇ ਭਰਾ-ਭੈਣ ਨੂੰ ਕੁਚਲਿਆ-ਮੌਤ
- ਡਿਲੀਵਰੀ ਵਰਕਰਾਂ ਦੇ ਸਮਰਥਨ ‘ਚ ਮਾਰਿਆ ਹਾਅ ਦਾ ਨਾਅਰਾ; ਪ੍ਰਦਰਸ਼ਨਕਾਰੀਆਂ ਨਾਲ ਕੀਤੀ ਮੁਲਾਕਾਤ:ਰਾਘਵ ਚੱਢਾ
- ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਬਲਾਕ ਅਫ਼ਸਰ ਗ੍ਰਿਫਤਾਰ
- ਪੰਜਾਬ ਸਰਕਾਰ ਅਪਰਾਧੀਆਂ ਖਿਲਾਫ਼ ਜੀਰੋ ਟੋਲਰੈਂਸ ਨੀਤੀ ਅਪਣਾਉਣ ਲਈ ਵਚਨਬੱਧ: ਮੋਹਿੰਦਰ ਭਗਤ
- ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ
- ਵਿਧਾਇਕ ਬੱਗਾ ਨੇ ਅਸ਼ੋਕ ਨਗਰ ਦੇ ਸਮਸ਼ਾਨਘਾਟ ਨੂੰ ਨਵੀਂ ਮੌਰਚਰੀ ਵੈਨ ਦੀਆਂ ਚਾਬੀਆਂ ਸੌਂਪੀਆਂ
- ਨਸ਼ਿਆਂ ਦੇ ਕੋਹੜ ਨੂੰ ਨੱਥ ਪਾਉਣ ਲਈ ਜਾਗਰੂਕਤਾ ਮੁਹਿੰਮ ਜਾਰੀ*
- ਦੋਰਾਹਾ ਉਪ ਮੰਡਲ ਅਧੀਨ ਕੰਬਾਇਡ ਤੇ ਅਬੋਹਰ ਬਰਾਂਚਾਂ ‘ਤੇ ਮੱਛੀ ਫੜਨ ਦੀ ਬੋਲੀ ਹੁਣ 06 ਜਨਵਰੀ ਨੂੰ*


