ਦਿੜਬਾ ਮੰਡੀ, 25 ਦਸੰਬਰ ਸਤਪਾਲ ਖਡਿਆਲ
ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੇੜਲੇ ਪਿਂਡ ਖਡਿਆਲ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਪਿੰਡ ਵਿੱਚ ਨਗਰ ਕੀਰਤਨ ਵੀ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ।
ਇਸ ਮੌਕੇ ਜਿੱਥੇ ਢਾਡੀ ਜਥੇ ਵਲੋਂ ਵਾਰਾਂ ਗਾਈਆਂ ਗਈਆਂ ਉੱਥੇ ਹੀ ਗੁਰਮਤਿ ਧਾਰਮਿਕ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਬਾਬਾ ਗੁਰਤੇਜ ਸਿੰਘ ਦੀ ਅਗਵਾਈ ਵਿੱਚ ਨਿਹੰਗ ਸਿੰਘ ਬੱਚਿਆਂ ਵਲੋਂ ਗੱਤਕਾ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਥਾਂ ਥਾਂ ਉੱਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ, ਲੰਗਰਾਂ ਦੇ ਪ੍ਬੰਧ ਕੀਤੇ ਗਏ।
ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਪ੍ਧਾਨ ਗੁਰਲਾਲ ਸਿੰਘ ਗੋਰਾ, ਮਾਸਟਰ ਅੰਗਰੇਜ ਸਿੰਘ, ਡਾ ਨਾਜਰ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ ਭੱਟੀ ਹੋਰਾਂ ਨੇ ਗੁਰੂ ਸਾਹਿਬ ਨੂੰ ਰੁਮਾਲਾ ਅਤੇ ਸਿਰੋਪਾਓ ਦੇ ਕੇ ਸਿਜਦਾ ਕੀਤਾ। ਸੰਗਤਾਂ ਲਈ ਚਾਹ ਤੇ ਪ੍ਰਸਾਦ ਹਲਵੇ ਦੇ ਲੰਗਰ ਲਾਏ।
ਇਸ ਮੌਕੇ ਸੱਖਣ ਸਿੰਘ, ਬਾਜੀ ਸਿੰਘ, ਸੇਰ ਸਿੰਘ, ਜੰਗ ਸਿੰਘ, ਟੇਕ ਸਿੰਘ, ਜਰਨੈਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਪ੍ਰਬੰਧਕ ਹਾਜਰ ਸਨ।।


