41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਉੱਤੇ ਸੰਗਰੂਰ ਦਾ ਕਬਜ਼ਾਵਿੱਤ ਮੰਤਰੀ ਐਡਵੋਕੇਟ ਚੀਮਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦਦਿੜਬਾ ਮੰਡੀ, 22 ਦਸੰਬਰ ਸਤਪਾਲ ਖਡਿਆਲਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਜਿਲਾ ਕਬੱਡੀ ਐਸੋਸੀਏਸ਼ਨ ਸੰਗਰੂਰ ਵਲੋਂ ਪਿੰਡ ਢੰਡੋਲੀ ਕਲਾਂ ਵਿਖੇ 41 ਵੀਂ ਜੂਨੀਅਰ ਕਬੱਡੀ ਚੈਪੀਅਨਸ਼ਿਪ ਸਰਕਲ ਸਟਾਈਲ ਲੜਕੇ ਕਰਵਾਈ ਗਈ । ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਨਾਲ ਸਬੰਧਤ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾਂ ਨੇ ਉੱਚੇਚੇ ਤੌਰ ਤੇ ਸਿਰਕਤ ਕੀਤੀ। ਜਿਨ੍ਹਾਂ ਟੀਮਾਂ ਨਾਲ ਮੁਲਾਕਾਤ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ। ਉਨ੍ਹਾਂ ਪਿੰਡ ਪਿੰਡ ਬਣ ਰਹੇ ਖੇਡ ਸਟੇਡੀਅਮ ਜਰੀਏ ਪੰਜਾਬ ਦੀ ਖੇਡ ਪ੍ਤਿਭਾ ਨੂੰ ਉਭਾਰਨ ਲਈ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਗੱਲ ਕੀਤੀ। ਇਸ ਟੂਰਨਾਮੈਂਟ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਕਾਲਾ ਨੇ ਆਪਣੇ ਮਾਤਾ ਪਿਤਾ ਸਵ ਹਰਬੰਸ ਕੌਰ ਅਤੇ ਸੰਤ ਸਿੰਘ ਨੂੰ ਸਮਰਪਿਤ ਕੀਤਾ। ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਜਨਕ ਰਾਜ ਸ਼ਰਮਾਂ, ਚੇਅਰਮੈਨ ਡਾ ਮੱਘਰ ਸਿੰਘ ਸਿਹਾਲ,ਆਰਗੋ ਸੈਕਟਰੀ ਹਰਪਾਲ ਸਿੰਘ ਖਡਿਆਲ,ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਪ੍ਰੈਸ ਸਕੱਤਰ ਸਤਪਾਲ ਸਿੰਘ ਖਡਿਆਲ ਨੇ ਸੰਚਾਰੂ ਢੰਗ ਨਾਲ ਚਲਾਉਣ ਲਈ ਖੂਬਸੂਰਤ ਉਪਰਾਲਾ ਕੀਤਾ। ਟੂਰਨਾਮੈਂਟ ਦਾ ਉਦਘਾਟਨ ਏਸੀਅਨ ਗੋਲਡ ਮੈਡਲਿਸਟ ਗੁਰਪ੍ਰੀਤ ਸਿੰਘ ਦਿੜਬਾ, ਸ੍ ਕਰਮਜੀਤ ਸਿੰਘ ਦੁਬਈ, ਸੁਭਨੀਤ ਕੌਰ ਸਬ ਇੰਸਪੈਕਟਰ ਪੰਜਾਬ ਪੁਲਿਸ ਨੇ ਕੀਤਾ। ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ, ਸ੍ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਮਨਿੰਦਰ ਸਿੰਘ ਘੁਮਾਣ ਪ੍ਧਾਨ ਨਗਰ ਪੰਚਾਇਤ ਦਿੜਬਾ, ਮੱਟ ਸੇਰੋਂ,ਗਾਇਕ ਕੁਲਦੀਪ ਚੱਠਾ,ਢਿੱਲੋਂ ਬਠਿੰਡਾ,ਬਲਜੀਤ ਸਿੰਘ ਮਾਨ ਸੀਨੀਅਰ ਵਾਇਸ ਪ੍ਧਾਨ ਪੰਜਾਬ ਕਬੱਡੀ ਐਸੋਸੀਏਸ਼ਨ, ਕਮਲਜੀਤ ਸਿੰਘ ਰਾਜਾ ਕਾਰਜਕਾਰੀ ਸੈਕਟਰੀ, ਗੁਰਪਿਆਰ ਸਿੰਘ ਚੱਠਾ, ਪਵਿੱਤਰ ਸਿੰਘ ਬੈਨੀਪਾਲ ਗੰਢੂਆਂ ਨੇ ਸਿਰਕਤ ਕੀਤੀ। ਕਬੱਡੀ ਮੁਕਾਬਲਿਆਂ ਦੌਰਾਨ ਸੰਗਰੂਰ ਨੇ ਮਾਨਸਾ ਨੂੰ ਫਾਈਨਲ ਵਿੱਚ ਹਰਾਇਆ। ਜਦਕਿ ਤੀਜੇ ਚੌਥੇ ਸਥਾਨ ਉੱਤੇ ਫਰੀਦਕੋਟ ਫਿਰੋਜ਼ਪੁਰ ਰਹੇ। ਜੈਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ਾਨਦਾਰ ਕੱਪ ਦੇ ਕੇ ਸਨਮਾਨਿਤ ਕੀਤਾ। ਕਬੱਡੀ ਮੈਚਾਂ ਦੀ ਕੁਮੈਂਟਰੀ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ, ਜਗਦੀਸ਼ ਜੈਲਦਾਰ ਘਰਾਟ, ਧਰਮਾ ਹਰਿਆਊ ਨੇ ਆਪਣੇ ਆਪਣੇ ਅੰਦਾਜ਼ ਵਿੱਚ ਕੀਤੀ। ਇਨਾਮਾਂ ਦੀ ਵੰਡ ਚੇਅਰਮੈਨ ਹਰਪਾਲ ਸਿੰਘ ਖਡਿਆਲ,ਗੁਰਪ੍ਰੀਤ ਸਿੰਘ ਦਿੜਬਾ, ਡਾ ਮੱਘਰ ਸਿੰਘ ਸਿਹਾਲ,ਬਲਵਿੰਦਰ ਸਿੰਘ ਧਾਲੀਵਾਲ, ਸੁਖਰਾਜ ਸਿੰਘ ਮਾਨ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਸਿੰਘ ਜਖੇਪਲ, ਸਰਪੰਚ ਲਾਭ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਰਮੇਸ਼ ਕੁਮਾਰ ,ਹਰਕੇਸ ਸਿੰਘ,ਹਰਪਾਲ ਸਿੰਘ,ਗ੍ਰਾਮ ਪੰਚਾਇਤ ਅਤੇ ਪਤਵੰਤੇ ਵਿਆਕਤੀਆਂ ਨੇ ਕੀਤੀ। ਇਸ ਮੌਕੇ ਕਬੱਡੀ ਕੋਚ ਸੋਮਾ ਘਰਾਚੋ, ਹਰਮੇਸ ਸਿੰਘ ਨਿੱੱਕਾ, ਭੋਲਾ ਸੇਰੋਂ, ਗੁਰੀ ਧੂਰੀ, ਸੁਖਵੀਰ ਸਿੰਘ ਪੰਜਾਬ ਪੁਲਿਸ ਜਖੇਪਲ, ਰਾਮ ਸਿੰਘ ਕੋਚ ਢੰਡੋਲੀ, ਜਰਨੈਲ ਸਿੰਘ ਸਰਪੰਚ ਸੂਲਰ, ਕੋਮਲ ਮੂਣਕ, ਕੋਚ ਸੁਖਵਿੰਦਰ ਕੌਰ ਸੁੱਖੀ, ਰਿੰਕਾ ਢੰਡੋਲੀ, ਦਲਵੀਰ ਢੰਡੋਲੀ, ਅਮਰਜੀਤ ਕਾਲੇਕਾ, ਨਿਰਭੈ ਸਿੰਘ ਢੰਡੋਲੀ,ਗੁਲਾਬ ਸਿੰਘ,ਬੰਟੀ ਅਨਦਾਣਾ, ਲੱਖਾ ਢੰਡੋਲੀ ਆਦਿ ਹਾਜਰ ਸਨ।।
Trending
- ਓਰੀਐਂਟੇਸ਼ਨ -ਕਮ-ਟਰੇਨਿੰਗ ਪ੍ਰੋਗਰਾਮ ਕਰਵਾਇਆ ਹਿੱਟ ਐਂਡ ਰਨ ਦੇ ਮਾਮਲਿਆਂ ਸਬੰਧੀ
- ਸੈਂਸੈਕਸ 638 ਅੰਕ ਉਛਲਿਆ, ਨਿਫਟੀ 26,172 ਦੇ ਪਾਰ
- ਸਪੀਕਰ ਵੱਲੋਂ ਗੁਰਪ੍ਰੀਤ ਸਿੰਘ ਕਮੋਂ ਨੂੰ ਵਧਾਈ,ਸਾਈਕਲਿੰਗ ਜ਼ਰੀਏ 1,50000 ਕਿਲੋਮੀਟਰ ਸਫ਼ਰ ਪੂਰਾ ਕਰਨ ਤੇ
- ਪਟਵਾਰੀ ਦਾ ਸਹਾਇਕ ਕਾਬੂ 1500 ਰੁਪਏ ਦੀ ਰਿਸ਼ਵਤ ਲੈਂਦਾ
- ਅਕਾਦਮਿਕ ਆਦਾਨ-ਪ੍ਰਦਾਨ ਤਹਿਤ ਇਜ਼ਰਾਈਲ ਦੀ ਅਤਿ-ਆਧੁਨਿਕ ਖੇਤੀਬਾੜੀ ਤਕਨੀਕਾਂ ਅਪਣਾਏਗਾ ਪੰਜਾਬ: ਖੁੱਡੀਆਂ
- ਸਕੂਲੀ ਬੱਚਿਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀਆਂ ਕੱਢੀਆਂ
- ਵਿੱਤ ਮੰਤਰੀ ਐਡਵੋਕੇਟ ਚੀਮਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦਦਿੜਬਾ ਮੰਡੀ
- ਗਲਾਡਾ ਨੇ ਤਿੰਨ ਅਣਅਧਿਕਾਰਤ ਕਲੋਨੀਆਂ ਢਾਹੀਆਂ, ਐਫ.ਆਈ.ਆਰ ਦੀ ਕੀਤੀ ਸਿਫ਼ਾਰਸ਼


