ਦਿੜਬਾ ਮੰਡੀ,20 ਦਸੰਬਰ ਸਤਪਾਲ ਖਡਿਆ ਪੰਜਾਬ ਵਿੱਚ ਪਿਛਲੇ ਦਿਨੀ ਹੋਈਆ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਚੋਣਾ ਵਿੱਚ ਪੰਜਾਬ ਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿੱਚ ਸਾਰੀਆਂ ਹੀ ਬਲਾਕ ਸੰਮਤੀ ਦੀਆ ਸੀਟਾ ਅਤੇ ਤਿੰਨੇ ਜ਼ਿਲਾ ਪ੍ਰੀਸ਼ਦ ਦੀਆ ਸੀਟਾ ਕਾਂਗਰਸ ਪਾਰਟੀ ਵਲੋ ਜਿੱਤਣ ਦੇ ਬਾਵਜੂਦ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਲੋ ਦਿੱਤੇ ਇਸ ਬਿਆਨ ਨੇ ਪੰਜਾਬ ਦੇ ਲੋਕਾ ਦਾ ਇੱਕ ਵਾਰ ਫਿਰ ਦਿਲ ਜਿੱਤ ਲਿਆ ਹੈ ।
ਪ੍ਰੈੱਸ ਨਾਲ ਗੱਲਬਾਤ ਕਰਦਿਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੁ ਰਣ ਸਿੰਘ ਮਹਿਲਾਂ ਕਿਹਾ ਕਿ ਸ੍ਰ ਚਰਨਜੀਤ ਸਿੰਘ ਚੰਨੀ ਵਲੋ ਆਪਣੇ ਹਲਕੇ ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋ ਬਾਅਦ ਉਨ੍ਹਾ ਨੇ ਆਪਣੇ ਹਲਕੇ ਦੇ ਅਤੇ ਪੰਜਾਬ ਦੇ ਲੋਕਾ ਨੂੰ ਇਹ ਪੁਰਜੋਰ ਅਪੀਲ ਕੀਤੀ ਸੀ ਕਿ ਇਹ ਚੋਣਾ ਜਿੱਤਣ ਉਪਰੰਤ ਅਸੀਂ ਕੋਈ ਜਸਨ ਨਹੀ ਮਨਾਉਣੇ ਅਤੇ ਨਾ ਹੀ ਕੋਈ ਲੱਡੂ ਵਗੈਰਾ ਨਹੀਂ ਵੰਡਣੇ ਕਿੳਕੇ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਪਰੰਤ ਅੰਬਰ ਵੀ ਰੋਇਆ ਸੀ ਧਰਤੀ ਵੀ ਰੋਈ ਸੀ। ਇਸ ਲਈ ਅਸੀਂ ਕਿਸੇ ਤਰਾਂ ਦਾ ਕੋਈ ਵੀ ਜਸਨ ਨਹੀਂ ਮਨਵਾਉਣਾ ।
ਚੰਨੀ ਵਲੋ ਦਿੱਤੇ ਇਸ ਬਿਆਨ ਦੀ ਬਦੌਲਤ ਜਿੱਥੇ ਹਰ ਵਿਅਕਤੀ ਉਨ੍ਹਾ ਦੀ ਪ੍ਰਸੰਸਾ ਕਰ ਰਿਹਾ ਹੈ ਉੱਥੇ ਚੰਨੀ ਸਾਹਿਬ ਦੇ ਬਤੌਰ ਮੁੱਖ ਮੰਤਰੀ ਬਣਨ ਦੇ ਤਿੰਨ ਮਹਿਨੇਆ ਦੇ ਕਾਰਜਕਾਲ ਦੌਰਾਨ ਹਰ ਵਰਗ ਲਈ ਲਏ ਗਏ ਠੋਸ ਫੈਸਲਿਆਂ ਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰ ਰਹੇ ਹਨ ਅਤੇ ਚੰਨੀ ਨੂੰ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹੋ ਰਹੇ ਹਨ। ਕਿੳਕੇ ਚੰਨੀ ਪੰਜਾਬ ਦੇ ਉਹ ਨਿਧੜਕ ਮੁੱਖ ਮੰਤਰੀ ਸਾਬਤ ਹੋਏ ਹਨ ਜਿੰਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਪੰਜਾਬ ਦੇ ਦੌਰੇ ਠੋਕਵਾ ਜਵਾਬ ਦਿੱਤਾ ਸੀ । ਕਿੳਕੇ ਮੋਦੀ ਆਪਣੀ ਸੁਰੱਖਿਆ ਨੂੰ ਲੈ ਕੇ ਚੰਨੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਚੰਨੀ ਹਰਪਾਲ ਚੀਮਾਂ ਦੇ ਖਿਲਾਫ਼ ਲੜਨ ਤਾਂ ਲੋਕ ਉਨ੍ਹਾਂ ਨੂੰ ਭਰਪੂਰ ਫਤਵਾ ਦੇਣਗੇ।


