ਚੰਡੀਗੜ੍ਹ ਯੂਨੀਵਰਸਿਟੀ (CU) ਦੇ 2024-25 ਬੈਚ ਦੇ ਇੰਜਨੀਅਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ (ECAP) ਦੇ ਵਿਦਿਆਰਥੀਆਂ ਲਈ ਸਾਲਾਨਾ ਕਨਵੋਕੇਸ਼ਨ ਕਰਵਾਇਆ ਗਿਆ, ਜਿਸ ਵਿੱਚ ਇੰਜਨੀਅਰਿੰਗ ਅਤੇ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੂੰ 2,253 ਡਿਗਰੀਆਂ ਵੰਡੀਆਂ ਗਈਆਂ। ਦੱਸਣਯੋਗ ਹੈ ਕਿ ਕਨਵੋਕੇਸ਼ਨ ਵਿੱਚ 906 ਅੰਡਰਗ੍ਰੈਜੁਏਟ (UG) ਅਤੇ 1,347 ਪੋਸਟ ਗ੍ਰੈਜੁਏਟ (PG) ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਈਵਾਈ ਜੀਡੀਐਸ ਦੇ ਸਾਈਬਰ ਮੈਨੇਜਡ ਸਰਵਿਸ ਲੀਡਰ ਨੀਰਜ ਕੁਮਾਰ ਅਤੇ ਗ੍ਰੋਜ਼ ਬੇਕਰ ਕਾਰਡਿੰਗ ਇੰਡੀਆ ਪ੍ਰਾਇਵੇਟ ਲਿਮੀਟਡ ਦੇ ਮੈਨੇਜਿੰਗ ਡਾਇਰੈਕਟਰ ਪੁਨਿਤ ਵਿਜ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਵੀਰਾਜਾ ਐਨ ਸੀਤਾਰਾਮ, ਚੰਡੀਗੜ੍ਹ ਯੂਨੀਵਰਸਿਟੀ ਦੇ ਸਿੱਖਿਆ ਮਾਮਲਿਆਂ ਦੇ ਪ੍ਰੋ. ਵਾਈਸ ਚਾਂਸਲਰ ਡਾ. ਰਘੁਵੀਰ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਐਸਐਸ ਸਹਿਗਲ ਦੇ ਨਾਲ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ।ਇੰਜਨੀਅਰਿੰਗ ਦੇ 16 ਅਤੇ ਕੰਪਿਊਟਰ ਦੇ ਛੇ ਟੌਪਰ ਵਿਦਿਆਰਥੀਆਂ ਨੂੰ ਅਕਾਦਮਿਕ ਐਕਸੀਲੈਂਸ ਲਈ ਗੋਲਡ ਮੈਡਲ ਦਿੱਤੇ ਗਏ।ਕਨਵੋਕੇਸ਼ਨ ਸਮਾਰੋਹ ਦੌਰਾਨ ਬੈਚਲਰ ਆਫ਼ ਇੰਜਨੀਅਰਿੰਗ ਅਤੇ ਮਾਸਟਰਜ਼ ਆਫ਼ ਇੰਜਨੀਅਰਿੰਗ ਦੇ 840 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਇਨ੍ਹਾਂ ਵਿਦਿਆਰਥੀਆਂ ਨੇ ਆਟੋਮੋਬਾਈਲ, ਐਸਪੇਸ, ਬਾਇਓ ਤਕਨਾਲੋਜੀ, ਸਿਵਿਲ, ਕੈਮੀਕਲ, ਇਲੈਕਟ੍ਰੋਨਿਕਸ ਅਤੇ ਕਮਿਊਨਿਕੇਸ਼ਨ, ਇਲੈਕਟ੍ਰਿਕਲ, ਫ਼ੂਡ, ਆਈਟੀ, ਮਕੈਨੀਕਲ, ਮੈਕਾਟ੍ਰੋਨਿਕਸ, ਕੰਪਿਊਟਰ ਸਾਇੰਸ (ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਸਿਖਲਾਈ), ਏਆਈ, ਨਿਰਮਾਣ ਤਕਨੀਕ ਅਤੇ ਮੈਨੇਜਮੈਂਟ, ਵਾਤਾਵਰਣ ਅਤੇ ਮਕੈਨੀਕਲ ਇੰਜਨੀਅਰਿੰਗ ਵਰਗੇ ਪ੍ਰੋਗਰਾਮਾਂ ਵਿੱਚ ਪੜ੍ਹਾਈ ਕੀਤੀ ਹੈ।ਇਸ ਤੋਂ ਇਲਾਵਾ, ਕਨਵੋਕੇਸ਼ਨ ਦੌਰਾਨ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨਜ਼ (BCA), ਬੈਚਲਰ ਆਫ਼ ਸਾਇੰਸ (ਕੰਪਿਊਟਰ ਸਾਇੰਸ), BCA ਔਗਮੈਂਟੇਡ ਰਿਐਲਿਟੀ ਐਂਡ ਵਰਚੁਅਲ ਰਿਐਲਿਟੀ (AR&VR), MCA AR&VR, AI & ML, ਕਲਾਉਡ ਕੰਪਿਊਟਿੰਗ ਅਤੇ DevOps ਦੇ 1413 ਵਿਦਿਆਰਥੀਆਂ ਨੂੰ ਵੀ UG ਅਤੇ PG ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਈਵਾਈ ਜੀਡੀਐਸ ਦੇ ਸਾਈਬਰ ਮੈਨੇਜਡ ਸਰਵਿਸ ਲੀਡਰ ਨੀਰਜ ਕੁਮਾਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਜਿਵੇਂ ਕਿ ਡਾ. ਏਪੀਜੇ ਅਬਦੁਲ ਕਲਾਮ ਹਮੇਸ਼ਾ ਕਹਿੰਦੇ ਸਨ, ਵੱਡੇ ਸੁਪਨੇ ਦੇਖੋ ਅਤੇ ਜਦੋਂ ਤੁਸੀਂ ਕੁਝ ਵੱਖਰਾ ਕਰ ਰਹੇ ਹੋ ਤਾਂ ਅਸਫਲਤਾ ਤੋਂ ਨਾ ਡਰੋ। ਇਹ ਅਹਿਮ ਹੈ ਕਿ ਆਪਣੇ ਮੁਲਕ ਵਿੱਚ ਅਸੀਂ ਉਦਮੀ ਪੈਦਾ ਕਰੀਏ, ਨਾ ਕਿ ਸਿਰਫ਼ ਇੰਜੀਨੀਅਰ, ਡਾਕਟਰ ਅਤੇ ਗ੍ਰੈਜੂਏਟ। ਇਸ ਲਈ, ਅਸਫਲ ਹੋਣ ਤੋਂ ਨਾ ਡਰੋ; ਕੋਸ਼ਿਸ਼ ਕਰਦੇ ਰਹੋ, ਅਤੇ ਜੇਕਰ ਤੁਸੀਂ ਅਸਫਲ ਹੋ ਜਾਂਦੇ ਹੋ, ਤਾਂ ਦੁਬਾਰਾ ਸ਼ੁਰੂਆਤ ਕਰੋ। ਸਾਨੂੰ ਹਮੇਸ਼ਾ ਆਪਣੇ ਨਾਲ ਪਲਾਨ ਬੀ ਲੈਕੇ ਚੱਲਣਾ ਚਾਹੀਦਾ ਹੈ ਅਤੇ ਪਲਾਨ ਬੀ ਤੁਹਾਡੇ ਹੁਨਰ ਹਨ, ਜੋ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ। ਇੱਕ ਡਿਗਰੀ ਨੌਕਰੀ ਪ੍ਰਾਪਤ ਕਰਨ ਦਾ ਸਿਰਫ਼ ਇੱਕ ਸਾਧਨ ਹੈ, ਪਰ ਹੁਨਰ ਰੁਜ਼ਗਾਰ ਵਿੱਚ ਰਹਿਣ ਲਈ ਬਹੁਤ ਜ਼ਰੂਰੀ ਹਨ। ਇਸ ਲਈ, ਇਹ ਯਕੀਨੀ ਬਣਾਓ ਕਿ ਤੁਸੀਂ ਜੋ ਕਰ ਰਹੇ ਹੋ ਉਸ ਵਿੱਚ ਰੁੱਝੇ ਰਹੋ ਅਤੇ ਨਵੀਆਂ ਚੀਜ਼ਾਂ ਸਿੱਖਦੇ ਰਹੋ, ਕਿਉਂਕਿ ਸਿੱਖਣਾ ਕਦੇ ਨਹੀਂ ਰੁਕਦਾ। ਇੱਕ ਸਫਲ ਪੇਸ਼ੇਵਰ ਬਣਨ ਲਈ, ਸਿੱਖਦੇ ਰਹਿਣਾ ਬਹੁਤ ਜ਼ਰੂਰੀ ਹੈ। ਅੱਜ, ਏਆਈ ਨੇ ਉਦਯੋਗ ਦੇ ਹਰ ਪਹਿਲੂ ਨੂੰ ਬਦਲ ਦਿੱਤਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਏਆਈ ਨੌਕਰੀਆਂ ਨੂੰ ਖ਼ਤਰਾ ਪੈਦਾ ਕਰੇ। ਇਹ ਅਸਲ ਵਿੱਚ ਸਾਡੇ ਕੰਮ ਕਰਨ ਦੇ ਤਰੀਕੇ ਵਿੱਚ ਸੁਧਾਰ ਕਰੇਗਾ। ਇਸ ਲਈ, ਉੱਚ-ਕੀਮਤ (ਹਾਈ ਵੈਲਿਊ) ਵਾਲੇ ਕੰਮ ‘ਤੇ ਵਧੇਰੇ ਧਿਆਨ ਕੇਂਦਰਿਤ ਕਰੋ ਅਤੇ ਇਹ ਯਕੀਨੀ ਬਣਾਓ ਕਿ ਕਿਸੇ ਵੀ ਸਮੇਂ ਸਿੱਖਣਾ ਨਾ ਛੱਡੋ। ਸਿੱਖਣਾ (ਲਰਨਿੰਗ) ਸਿਰਫ਼ ਹੁਨਰਾਂ ਜਾਂ ਤਕਨੀਕਾਂ ਸਿੱਖਣ ਬਾਰੇ ਨਹੀਂ ਹੈ, ਇਹ ਇਸ ਬਾਰੇ ਵੀ ਹੈ ਕਿ ਤੁਸੀਂ ਲੋਕਾਂ ਨਾਲ ਕਿਵੇਂ ਪੇਸ਼ ਆਉਂਦੇ ਹੋ ਅਤੇ ਇੱਕ ਟੀਮ ਵਜੋਂ ਕਿਵੇਂ ਕੰਮ ਕਰਦੇ ਹੋ। ਲੋਕਾਂ ਨੂੰ ਉਨ੍ਹਾਂ ਦੇ ਰਵੱਈਏ ਲਈ ਨੌਕਰੀ ‘ਤੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਰਵੱਈਏ ਲਈ ਕੱਢਿਆ ਜਾਂਦਾ ਹੈ। ਕਿਉਂਕਿ ਯੋਗਤਾ ਇੱਕ ਅਜਿਹੀ ਚੀਜ਼ ਹੈ ਜਿਸਨੂੰ ਬਣਾਇਆ ਜਾ ਸਕਦਾ ਹੈ।”ਗ੍ਰੋਜ਼ ਬੈਕਰਟ ਕਾਰਡਿੰਗ ਇੰਡੀਆ ਪ੍ਰਾਇਵੇਟ ਲਿਮੀਟਡ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਵਿਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ, “ਆਪਣੇ ਕਰੀਅਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਤੁਹਾਡੇ ਅੰਦਰ ਹਰ ਚੀਜ਼ ਬਾਰੇ ਗਿਆਨ ਪ੍ਰਾਪਤ ਕਰਨ ਦੀ ਇੱਛਾ ਹੋਣਾ ਜ਼ਰੂਰੀ ਹੈ। ਜਿਵੇਂ ਕਿ ਐਪਲ ਕੰਪਨੀ ਦੇ ਸਹਿ ਸੰਸਥਾਪਕ ਸਟੀਵ ਜੌਬਸ ਨੇ ਇੱਕ ਵਾਰ ਕਿਹਾ ਸੀ ਕਿ ਭੁੱਖੇ ਰਹੋ ਅਤੇ ਮੂਰਖ ਬਣੇ ਰਹੋ। ਭੁੱਖੇ ਰਹਿਣ ਦਾ ਮਤਲਬ ਹੈ, ਤ੍ਰਿਪਤ ਨਾ ਹੋਵੋ ਜਾਂ ਆਪਣੀ ਸਮਰੱਥਾ ਨਾਲ ਸਮਝੌਤਾ ਨਾ ਕਰੋ। ਹਰ ਸਮੇਂ ਕੁੱਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੋ। ਸਿੱਖਣਾ ਕਦੇ ਨਾ ਛੱਡੋ। ਮੂਰਖ ਬਣੇ ਰਹਿਣ ਦਾ ਮਤਲਬ ਇਹ ਹੈ ਕਿ ਰਿਸਕ ਲੈਣ ਤੋਂ ਨਾ ਡਰੋ, ਨਾਕਾਮਯਾਬੀਆਂ ਤੋਂ ਸਿੱਖੋ ਅਤੇ ਬੱਚਿਆਂ ਵਾਂ ਹਰ ਚੀਜ਼ ਬਾਰੇ ਜਾਨਣ ਲਈ ਉਤਸੁਕ ਰਹੋ। ਹਰ ਚੀਜ਼ ਦਾ ਗਿਆਨ ਪ੍ਰਾਪਤ ਕਨ ਦੀ ਲਾਲਸਾ ਰੱਖੋ, <


