ਚੰਡੀਗੜ੍ਹ, 19 ਦਸੰਬਰ 2025:ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਪ੍ਰਸ਼ਾਸਕੀ ਕਾਰਨਾਂ ਕਰਕੇ PU-CET (U.G.) ਦਾਖਲਾ ਪ੍ਰੀਖਿਆ ਅਤੇ ਪੰਜਾਬ ਯੂਨੀਵਰਸਿਟੀ ਟੂਰਿਜ਼ਮ ਐਂਡ ਹੋਸਪਿਟੈਲਿਟੀ ਐਪਟੀਟਿਊਡ ਟੈਸਟ (PUTHAT) 2026 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। PU-CET (U.G.) 2026 ਦੀ ਪ੍ਰੀਖਿਆ, ਜੋ ਪਹਿਲਾਂ 28 ਦਸੰਬਰ 2025 ਨੂੰ ਹੋਣੀ ਸੀ, ਹੁਣ 10 ਮਈ 2026 ਨੂੰ ਆਯੋਜਿਤ ਕੀਤੀ ਜਾਵੇਗੀ। ਇਸੇ ਤਰ੍ਹਾਂ, PUTHAT 2026, ਜੋ ਪਹਿਲਾਂ 9 ਜਨਵਰੀ 2026 ਲਈ ਨਿਰਧਾਰਤ ਸੀ, ਹੁਣ 15 ਮਈ 2026 ਨੂੰ ਕਰਵਾਇਆ ਜਾਵੇਗਾ। ਉਮੀਦਵਾਰਾਂ ਅਤੇ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ PU-CET (U.G.) 2026 ਅਤੇ PUTHAT ਨਾਲ ਸਬੰਧਤ ਸੋਧਿਆ ਹੋਇਆ ਵਿਸਤ੍ਰਿਤ ਸਮਾਂ-ਸਾਰਣੀ ਪੰਜਾਬ ਯੂਨੀਵਰਸਿਟੀ ਦੀਆਂ ਅਧਿਕਾਰਤ ਵੈੱਬਸਾਈਟਾਂ https://cetug.puchd.ac.in https://puthat.puchd.ac.in ‘ਤੇ ਉਪਲਬਧ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖਲਾ ਪ੍ਰੀਖਿਆਵਾਂ ਨਾਲ ਸਬੰਧਤ ਤਾਜ਼ਾ ਅਪਡੇਟਸ ਅਤੇ ਹੋਰ ਜਾਣਕਾਰੀ ਲਈ ਨਿਯਮਿਤ ਤੌਰ ’ਤੇ ਸੰਬੰਧਤ ਵੈੱਬਸਾਈਟਾਂ ’ਤੇ ਜਾਚ ਕਰਦੇ ਰਹਿਣ।
Trending
- ਆਧਾਰ ਅੱਪਡੇਟ ਕਰਵਾਉਣਾ ਲਾਜ਼ਮੀ
- ਏਆਈ ਨੇ ਉਦਯੋਗ ਵਿੱਚ ਲਿਆਂਦਾ ਕ੍ਰਾਂਤੀਕਾਰੀ ਬਦਲਾਅ, ਇਹ ਨੌਕਰੀਆਂ ਲਈ ਖ਼ਤਰਾ ਨਹੀਂ, ਸਗੋਂ ਕੰਮ ਨੂੰ ਹੋਰ ਬਿਹਤਰ ਬਣਾਉਣ ਲਈ ਮਦਦਗਾਰ, ਨੀਰਜ ਕੁਮਾਰ, ਭਾਈਵਾਲ, ਸਾਈਬਰ ਮੈਨੇਜਡ ਸਰਵਿਸ ਲੀਡਰ, ਈਵਾਈ ਜੀਡੀਐਸ
- ਪਾਬੰਦੀ ਦੇ ਹੁਕਮ ਜਾਰੀ ਚਾਈਨਾ ਡੋਰ ਵੇਚਣ, ਖਰੀਦਣ,ਵਰਤੋਂ ਅਤੇ ਸਟੋਰ ਕਰਨ ‘ਤੇ
- ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਾਅਦ, ਹੁਣ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਵੀਬੀ-ਜੀ ਰਾਮ ਜੀ ਬਿੱਲ ਲੈ ਕੇ ਆਈ ਹੈ: ਕੰਗ
- ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਮੁੱਖ ਮੰਤਰੀ ਭਗਵੰਤ ਮਾਨ ਨੇ
- PU-CET (U.G.) ਅਤੇ PUTHAT 2026 ਦੀਆਂ ਪ੍ਰੀਖਿਆਵਾਂ ਮੁਲਤਵੀ -PU
- ‘ਰੋਜ਼ਗਾਰ ਕ੍ਰਾਂਤੀ ਯੋਜਨਾ’ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ
- SHO ਸਸਪੈਂਡ ਦੀ ਖ਼ਬਰ ਨਿਕਲੀ ਅਫਵਾਹ!


