ਚੰਡੀਗੜ੍ਹ, 19 ਦਸੰਬਰ, 2025 – ਅੱਜ ਦੁਪਹਿਰ ਸਮੇਂ ਖਬਰ ਸਾਹਮਣੇ ਆਈ ਸੀ ਕਿ ਖੰਨਾ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਖੰਨਾ ਪੁਲਿਸ ਦੇ ਵੱਲੋਂ ਸਪਸ਼ਟੀਕਰਨ ਵੀ ਜਾਰੀ ਕਰ ਦਿੱਤਾ ਗਿਆ ਕਿ ਕਿਸੇ ਵੀ ਐਸ ਐਚ ਓ ਨੂੰ ਸਸਪੈਂਡ ਨਹੀਂ ਕੀਤਾ ਗਿਆ। ਦਰਅਸਲ ਖਬਰ ਇਹ ਵਾਇਰਲ ਹੋਈ ਸੀ ਕਿ ਖੰਨਾ ਦੇ ਗਿਣਤੀ ਕੇਂਦਰ ਤੋਂ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੂੰ ਹਿਰਾਸਤ ਵਿੱਚ ਲੈਣ ਦੀ ਘਟਨਾ ਤੋਂ ਬਾਅਦ, ਸਿਟੀ ਪੁਲਿਸ ਸਟੇਸ਼ਨ 2 ਦੇ ਐਸਐਚਓ ਇੰਸਪੈਕਟਰ ਹਰਦੀਪ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਖੰਨਾ ਪੁਲਿਸ ਦਾ ਸਪਸ਼ਟੀਕਰਨ ਵੀ ਸਾਹਮਣੇ ਆ ਗਿਆ ਕਿ, ਇਹ ਖਬਰ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ।
ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਐਸਐਚਓ ਵਿਰੁੱਧ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ ਹੈ, ਨਾ ਹੀ ਉਸ ‘ਤੇ ਕਿਸੇ ਲਾਪਰਵਾਹੀ ਦਾ ਦੋਸ਼ ਹੈ।ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਅਤੇ ਹੋਰ ਥਾਵਾਂ ‘ਤੇ ਫੈਲ ਰਹੀ ਐਸਐਚਓ ਦੀ ਮੁਅੱਤਲੀ ਦੀ ਖ਼ਬਰ ਝੂਠੀ ਅਤੇ ਗੁੰਮਰਾਹਕੁੰਨ ਹੈ। ਉਨਾਂ ਨੇ ਸਮੂਹ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਖਬਰ ਵੈਰੀਫਾਈ ਕੀਤੇ ਤੋਂ ਬਗੈਰ ਪ੍ਰਕਾਸਿਤ ਨਾ ਕਰਨ।


