ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਟ੍ਰੈਵਲ ਏਜੰਸੀ ਦਾ ਲਾਇਸੈਂਸ ਸਰੰਡਰ ਕਰਨ ਦੀ ਦਰਖਾਸਤ ਮਨਜ਼ੂਰਜਲੰਧਰ, 14 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਵੱਲੋਂ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) ਦੇ ਉਪਬੰਧਾਂ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੀ ਫਰਮ ਮੈ/ਸ ਔਕਸਫੋਰਡ ਅਕੈਡਮੀ ਦੀ ਲਾਇਸੈਂਸ ਸਰੰਡਰ ਕਰਨ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਸ ਫਰਮ ਦਾ ਲਾਇਸੈਂਸ ਰੱਦ/ਕੈਂਸਲ ਕੀਤਾ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਪ੍ਰਾਰਥੀ ਵੱਲੋਂ ਦਰਖਾਸਤ ਰਾਹੀਂ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੀ ਫਰਮ ਨੂੰ ਚਲਾਉਣਾ ਨਹੀਂ ਚਾਹੁੰਦਾ ਅਤੇ ਫਰਮ ਦਾ ਲਾਇਸੈਂਸ 638/ਏ.ਐਲ.ਸੀ.-4/ਐਲ.ਏ./ਐਫ.ਐਨ.877 ਸਰੰਡਰ ਕਰਾਉਣਾ ਚਾਹੁੰਦਾ ਹੈ। ਇਸ ਅਰਜ਼ੀ ’ਤੇ ਐਕਟ ਮੁਤਾਬਕ ਕਾਰਵਾਈ ਕਰਦਿਆਂ ਸਬੰਧਤ ਵਿਭਾਗਾਂ ਤੋਂ ਜ਼ਰੂਰੀ ਰਿਪੋਰਟ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲਾਇਸੈਂਸ ਸਰੰਡਰ ਕਰਨ ਦੀ ਦਰਖਾਸਤ ਪ੍ਰਵਾਨ ਕਰਦਿਆਂ ਉਕਤ ਲਾਇਸੈਂਸ ਨੂੰ ਰੱਦ/ਕੈਂਸਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਐਕਟ/ਰੂਲਜ਼ ਮੁਤਾਬਿਕ ਉਕਤ ਵਿਅਕਤੀ ਜਾਂ ਇਸ ਦੀ ਫ਼ਰਮ ਖਿਲਾਫ਼ ਕਿਸੇ ਕਿਸਮ ਦੀ ਸ਼ਿਕਾਇਤ ਆਦਿ ਲਈ ਉਕਤ ਲਾਇਸੈਂਸੀ ਹਰ ਪਖੋਂ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਇਸ ਦੀ ਭਰਪਾਈ ਕਰਨ ਲਈ ਵੀ ਜ਼ਿੰਮੇਵਾਰ ਹੋਵੇਗਾ। ————–
Trending
- ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ; ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ
- ਬਾਲ ਵਿਆਹ ਦੀ ਰੋਕਥਾਮ ਸਬੰਧੀ ਸਰਕਾਰੀ ਹਾਈ ਸਕੂਲ, ਹਰਨਾਮਪੁਰਾ ਦੇ ਬੱਚਿਆਂ ਨੂੰ ਕੀਤਾ ਜਾਗਰੂਕ
- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਲੋਂ ”ਯੂਥ ਅਗੇਂਸਟ ਡਰੱਗਜ” ਮੁਹਿੰਮ ਜਾਰੀ
- ਨਵੀਂ ਦਿੱਲੀ ‘ਚ MP Rajinder Gupta ਨੇ ਕੇਂਦਰੀ ਮੰਤਰੀ ਖੱਟਰ ਅਤੇ ਸਿੰਧਿਆ ਨਾਲ ਕੀਤੀ ਮੁਲਾਕਾਤ
- ਅਚਾਨਕ ਵਾਪਸ ਲੈ ਲਿਆ ਸੰਨਿਆਸ,Vinesh Phogat ਦਾ ਵੱਡਾ ਯੂ-ਟਰਨ
- ਬਠਿੰਡਾ ਪੁਲਿਸ ਨੇ ਚੋਣਾਂ ਮੌਕੇ ਦੰਗਾ ਫਸਾਦ ਕਰਨ ਵਾਲੇ ਸਿਆਸੀ ਵੈਲੀਆਂ ਦੀ ਚੂੜੀ ਕਸੀ
- IAS / ਸੀਨੀਅਰ PCS ਅਫਸਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਅਬਜ਼ਰਵਰ ਨਿਯੁੱਕਤ ਕੀਤੇ-ਰਾਜ ਚੋਣ ਕਮਿਸ਼ਨ
- ਦੇਸ਼ ‘ਚ ਪਹਿਲੀ ਵਾਰ ਹੋਵੇਗੀ ਡਿਜੀਟਲ ਜਨਗਣਨਾ, ਬਜਟ ਪਾਸ; ਜਾਣੋ ਹੋਰ ਵੱਡੇ ਫੈਸਲਿਆਂ ਬਾਰੇ


