ਚੰਡੀਗੜ੍ਹ, 6 ਨਵੰਬਰ, 2025 : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਜ਼ਮਾਨਤ ਪਟੀਸ਼ਨ (bail plea) ਨੂੰ ਲੈ ਕੇ ਅੱਜ (ਵੀਰਵਾਰ) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਿੱਚ ਅਹਿਮ ਸੁਣਵਾਈ ਹੋਈ।
ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਅਦਾਲਤ ਅੱਜ ਮਜੀਠੀਆ ਦੀ ਜ਼ਮਾਨਤ ‘ਤੇ ਕੋਈ ਫੈਸਲਾ ਸੁਣਾ ਸਕਦੀ ਹੈ, ਪਰ ਸੁਣਵਾਈ ਪੂਰੀ ਨਹੀਂ ਹੋ ਸਕੀ।
ਹੁਣ ਭਲਕੇ (7 ਨਵੰਬਰ) ਆਵੇਗਾ ਫੈਸਲਾ!ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ (ਸ਼ੁੱਕਰਵਾਰ, 7 ਨਵੰਬਰ) ਲਈ ਤੈਅ ਕੀਤੀ ਹੈ। ਇਸ ਲਈ, ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹੁਣ ਭਲਕੇ ਅਦਾਲਤ ਵੱਲੋਂ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ।


