ਜਲੰਧਰ, 31 ਅਗਸਤ : ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਮੌਕੇ ਉਪ ਮਹਾ ਨਿਰੀਖਕ ਰਾਕੇਸ਼ ਰਾਓ ਦੀ ਅਗਵਾਈ ਵਿੱਚ ਗਰੁੱਪ ਕੇਂਦਰ ਜਲੰਧਰ ਵਿਖੇ 29 ਤੋਂ 31 ਅਗਸਤ ਤੱਕ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਦੌਰਾਨ ਗਰੁੱਪ ਕੇਂਦਰ ਸੀ.ਆਰ.ਪੀ.ਐਫ. ਜਲੰਧਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦੇ ਹੋਏ ਖੁਦ ਨੂੰ ਸਰੀਰਕ ਤੌਰ ’ਤੇ ਫਿੱਟ, ਮਾਨਸਿਕ ਤੌਰ ’ਤੇ ਮਜ਼ਬੂਤ ਅਤੇ ਭਾਵਨਾਤਮਕ ਤੌਰ ’ਤੇ ਸੰਤੁਲਿਤ ਬਣਾਉਣ ਦੀ ਸਹੁੰ ਚੁੱਕੀ ਗਈ। ਇਸ ਦੌਰਾਨ ਗਰੁੱਪ ਕੇਂਦਰ ਵਿਖੇ ਟੱਗ ਆਫ਼ ਵਾਰ, ਬੱਚਿਆਂ ਦੀ ਦੌੜ, ਵਾਦ-ਵਿਵਾਦ, ਵਾਲੀਵਾਲ ਮੈਚ ਤੋਂ ਇਲਾਵਾ ਹੋਰ ਖੇਡ ਮੁਕਾਬਲੇ ਕਰਵਾਏ ਗਏ ਅਤੇ ਫਿਜ਼ਿਓਥੈਰੇਪਿਸਟ ਵੱਲੋਂ ਫਿਟਨੈੱਸ ’ਤੇ ਭਾਸ਼ਣ ਦਿੱਤਾ ਗਿਆ। ਐਤਵਾਰ ਨੂੰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਗਰੁੱਪ ਕੇਂਦਰ ਵਿੱਚ ਮੌਜੂਦ ਸਾਰੇ ਅਧਿਕਾਰੀਆਂ, ਜਵਾਨਾਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਗਰੁੱਪ ਕੇਂਦਰ ਜਲੰਧਰ ਦੇ ਉਪ ਮਹਾ ਨਿਰੀਖਕ ਰਾਕੇਸ਼ ਰਾਓ ਵੀ ਮੌਜੂਦ ਸਨ।
Trending
- ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ -ਪੰਜਾਬ
- ਰਾਸ਼ਟਰਪਤੀ Murmu ਨਾਲ ਕੀਤੀ ਮੁਲਾਕਾਤ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ 350ਵੇਂ ਸ਼ਹੀਦੀ ਸਮਾਗਮ ਦਾ ਦਿੱਤਾ ਸੱਦਾ-CM ਮਾਨ
- ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਬਰਨਾਲਾ ‘ਚ ਸਰਪੰਚਾਂ ਕੋਲੋਂ ਮੰਗੀ ਮੁਆਫੀ
- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ DCs ਨੂੰ ਸੌਂਪੇ ਮੰਗ ਪੱਤਰ,ਹੜ੍ਹਾਂ ਕਾਰਨ ਤਬਾਹੀ ਦਾ ਮਾਮਲਾ!
- Kangana Ranaut ਨੇ ‘ਕਿਸਾਨ ਅੰਦੋਲਨ’ ਟਿੱਪਣੀ ‘ਤੇ ਗੱਲ ਗੋਲਮੋਲ ਕੀਤੀ
- ਹੁਣ ਪਾਸ ਹੋਣ ਲਈ ‘ਸਮਝ’ ਹੀ ਆਵੇਗੀ ਕੰਮ,CBSE ਦਾ ‘ਰੱਟਾ ਮਾਰ’ ਸਿਸਟਮ ਖ਼ਤਮ!
- ਬੀਬੀ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕੰਗਨਾ ਜੇ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ ਇਨਾ ਬਖੇੜਾ ਨਾ ਪੈਂਦਾ
- Bihar ਤੋਂ ਬਾਅਦ ਹੁਣ ਇਨ੍ਹਾਂ 12 ਸੂਬਿਆਂ ਵਿੱਚ ਸ਼ੁਰੂ ਹੋਵੇਗਾ SIR ਦਾ ਦੂਜਾ ਪੜਾਅ


