ਲੁਧਿਆਣਾ ਹਲਕਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਵੱਲੋਂ ਅੱਜ ਆਪਣੇ ਹਲਕੇ ਦੇ ਦੋ ਸਰਕਾਰੀ ਪ੍ਰਾਇਮਰੀ ਸਕੂਲ ਕੁੰਦਨਪੁਰੀ ਅਤੇ ਸ਼ਾਹੀ ਮੋਹਲੇ ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬੱਗਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਇਹਨਾਂ ਦੋਨਾਂ ਸਕੂਲਾਂ ਦੇ ਵਿੱਚ ਬਿਲਡਿੰਗ ਦੀ ਉਸਾਰੀ ਵਾਸਤੇ ਉਹ ਆਪਣੇ ਵਿਧਾਇਕ ਫੰਡ ਦੇ ਵਿੱਚੋਂ ਵੀ 20 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹਨ।
ਇਸ ਦੌਰਾਨ ਬੋਲਦੇ ਹੋਏ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਉਹਨਾਂ ਦੀ ਅਤੇ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਆ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਿਆ ਜਾਵੇ। ਇਸ ਕਰਕੇ ਲਗਾਤਾਰ ਮਾਨ ਸਰਕਾਰ ਵੀ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲਾਂ ਦੀ ਨੁਹਾਰ ਬਦਲਣ ਦੇ ਵਿੱਚ ਲੱਗੀ ਹੋਈ ਹੈ। ਅਤੇ ਆਪਣੀ ਜਿੰਮੇਦਾਰੀ ਸਮਝਦੇ ਹੋਏ ਅੱਜ ਉਹਨਾਂ ਨੇ ਇਹਨਾਂ ਦੋਨਾਂ ਸਕੂਲਾਂ ਨੂੰ 20 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ ਤਾਂ ਕਿ ਬਿਲਡਿੰਗ ਦਾ ਕੰਮ ਆਸਾਨੀ ਦੇ ਨਾਲ ਹੋ ਸਕੇ ਅਤੇ ਬੱਚਿਆਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆਵੇ।