ਜਲੰਧਰ, 17 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ‘ਚੇਤਨਾ’ ਪ੍ਰਾਜੈਕਟ ਤਹਿਤ ਸਥਾਨਕ ਐਸ.ਓ.ਈ. ਸਕੂਲ ਭਾਰਗੋ ਕੈਂਪ ਵਿਖੇ ‘ਬੇਸਿਕ ਲਾਈਫ਼ ਸੇਵਿੰਗ ਟ੍ਰੇਨਿੰਗ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਗਈ।
ਇਸ ਬੇਸਿਕ ਲਾਈਫ਼ ਸੇਵਿੰਗ ਟ੍ਰੇਨਿੰਗ ਵਿੱਚ ਕਰੀਬ 200 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਸਬੰਧੀ ਵਿਸਥਾਰ ਨਾਲ ਸਿਖ਼ਲਾਈ ਪ੍ਰਦਾਨ ਕੀਤੀ ਗਈ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਮੁਕੀਲਨ ਆਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਸਬੰਧੀ ਸਿਖ਼ਲਾਈ ਬੜੇ ਗਹੁ ਨਾਲ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਕਿਸੇ ਵੀ ਅਣਸੁਖਾਵੀਂ ਘਟਨਾ, ਮਹਾਮਾਰੀ, ਕੁਦਰਤੀ ਆਫ਼ਤ ਆਦਿ ਵਿਚ ਜ਼ਖਮੀ ਹੋਏ ਵਿਅਕਤੀਆਂ ਦੀ ਲੋੜ ਪੈਣ ’ਤੇ ਮਦਦ ਕਰ ਸਕਣ।
ਇਸ ਤੋਂ ਪਹਿਲਾਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਜਲੰਧਰ ਡਾ. ਸੁਰਜੀਤ ਲਾਲ ਨੇ ਮੁੱਖ ਮਹਿਮਾਨ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਇਹ ਬੇਸਿਕ ਲਾਈਫ਼ ਸੇਵਿੰਗ ਟ੍ਰੇਨਿੰਗ ਜ਼ਿਲ੍ਹੇ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਤਾਂ ਜੋ ਲੋੜ ਪੈਣ ’ਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਸੇਵਾਵਾਂ ਵਰਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਵਿੱਦਿਅਕ ਅਦਾਰਿਆਂ ਦੀ ਸਰਗਰਮ ਸ਼ਮੂਲੀਅਤ ਨਾਲ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੀਆਂ ਸਮਾਜ ਭਲਾਈ ਸਬੰਧੀ ਗਤੀਵਿਧੀਆਂ ਨੂੰ ਹੋਰ ਵਧਾਇਆ ਜਾਵੇਗਾ।
ਟ੍ਰੇਨਿੰਗ ਉਪਰੰਤ ਵਿਦਿਆਰਥੀਆਂ ਵੱਲੋਂ ਮੁੱਢਲੀ ਸਹਾਇਤਾ ਸਬੰਧੀ ਰੈੱਲੀ ਵੀ ਕੱਢੀ ਗਈ, ਜਿਸ ਵਿਚ 350 ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵੱਲੋਂ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ । ਸਟੇਜ ਸੰਚਾਲਨ ਲੈਕਚਰਾਰ ਸਮੀਰਾ ਵੱਲੋਂ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਪੈਟਰਨ ਮੈਂਬਰ ਰਾਕੇਸ਼ ਕੁਮਾਰ, ਲੇਖਾਕਾਰ ਨੇਕ ਰਾਮ, ਸੁਨੀਲ ਕੁਮਾਰ, ਸਕੂਲ ਦੇ ਸਮੂਹ ਅਧਿਆਪਕ ਅਤੇ ਹੋਰ ਸਟਾਫ਼ ਮੌਜੂਦ ਸੀ।
	Trending
	
				- 80,000 ਵਾਲਾ Phone ਮਿਲ ਰਿਹਾ ‘ਅੱਧੀ ਕੀਮਤ’ ‘ਤੇ, ਜਲਦੀ ਕਰੋ…Google ਦਾ ‘AI’ ਫੋਨ ਹੋਇਆ ‘ਸੁਪਰ ਸਸਤਾ’
 - ‘World Cup’ ਚੈਂਪੀਅਨ 3 ਸ਼ੇਰਨੀਆਂ’ ਨੂੰ ਕੀਤੀ Video Call!-CM MAAN
 - ਰਾਜਾ ਵੜਿੰਗ ਮਾਮਲੇ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਤਲਬ
 - ਤਰਨਤਾਰਨ ਵਿੱਚ ਔਰਤਾਂ ਤੈਅ ਕਰਨਗੀਆਂ ਚੋਣ ਨਤੀਜੇ- ਡਾ. ਗੁਰਪ੍ਰੀਤ
 - ਸੁਪਰੀਮ ਕੋਰਟ ਦੇ ਬੇਸਮੈਂਟ ਵਿਚ ਧਮਾਕਾ-ਪਾਕਿਸਤਾਨ
 - ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ
 - ਕੈਬਨਿਟ ਮੰਤਰੀ ਸੌਂਦ ਨੇ ਖੰਨਾ ਵਿਖੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ
 - ਮੈਡੀਕਲ ਸਟੋਰਾਂ ਦੇ ਮਾਲਕ ਡਾਕਟਰ ਦੀ ਸਲਾਹ ਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਨਹੀਂ ਕਰਨਗੇ
 


									 
					
