ਖਰੜ, 2 ਜੂਨ 2025- ਸਿਵਲ ਸਰਜਨ ਡਾ. ਸੰਗੀਤਾ ਜੈਨ ਦੇ ਦਿਸ਼ਾ-ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਦੀ ਅਗਵਾਈ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਘੜੂੰਆਂ ਵਿਖੇ ਬਲਾਕ ਦੇ ਸਮੂਹ ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਟੀ.ਬੀ. ਵਿਰੁੱਧ ਸ਼ੁਰੂ ਹੋਣ ਜਾ ਰਹੇ ਦੇਸ਼ ਵਿਆਪੀ 100-ਦਿਨਾਂ ਐਕਟਿਵ ਕੇਸ ਲੱਭਣ ਦੀ ਮੁਹਿੰਮ ਸਬੰਧੀ ਟਰੇਨਿੰਗ ਕਰਵਾਈ ਗਈ। ਇਹ ਮੁਹਿੰਮ ਰਾਸ਼ਟਰੀ ਟੀ.ਬੀ. (ਤਪਦਿਕ) ਖਾਤਮਾ ਪ੍ਰੋਗਰਾਮ (ਐਨ.ਟੀ.ਈ.ਪੀ.) ਤਹਿਤ ਚਲਾਈ ਜਾ ਰਹੀ ਹੈ।ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਨਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮਕਸਦ ਟੀ.ਬੀ. ਹੋਣ ਦੇ ਸੰਭਾਵੀ ਹਾਈ-ਰਿਸਕ ਖੇਤਰ ਵਿੱਚ ਸਰਵੇ ਕਰਕੇ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦੀ ਸ਼ਨਾਖਤ ਕਰਨਾ ਹੈ, ਤਾਂ ਜੋ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਵਾ ਕੇ ਟੀ.ਬੀ. ਮੁਕਤ ਭਾਰਤ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਹ ਮੁਹਿੰਮ ਜੂਨ 2025 ਤੋਂ ਮਾਰਚ 2026 ਤੱਕ ਚੱਲੇਗੀ, ਜਿਸ ਵਿੱਚ ਮਾਸ ਮੀਡੀਆ ਤੇ ਸੂਚਨਾ ਵਿੰਗ ਦੇ ਜ਼ਰੀਏ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।ਸੀਨੀਅਰ ਟਰੀਟਮੈਂਟ ਸੁਪਰਵਾਈਜ਼ਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਅਤੇ ਬਲਾਕ ਪੱਧਰ ਤੋਂ ਲੈ ਕੇ ਸ਼ਹਿਰੀ ਸਲੱਮ ਖੇਤਰ ਅਤੇ ਪਿੰਡ ਪੱਧਰ ਤੱਕ ਸਿਹਤ ਵਿਭਾਗ ਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀਆਂ ਟੀਮਾਂ ਸਰਵੇ ਕਰਕੇ ਸ਼ੱਕੀ ਮਰੀਜਾਂ ਦਾ ਡਾਟਾ ਇਕੱਤਰ ਕਰਨਗੀਆਂ ਅਤੇ ਇਸ ਨੂੰ ਵਿਭਾਗ ਦੀ ਪੋਰਟਲ ਉਪਰ ਅਪਡੇਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਮਰੀਜਾਂ ਦੇ ਬਲਗਮ ਦੇ ਟੈਸਟ ਸਿਹਤ ਕੇਂਦਰ ਉਤੇ ਭੇਜਕੇ ਸ਼ਨਾਖਤ ਕੀਤੀ ਜਾਵੇਗੀ।

ਸਮਾਜ ਸੇਵੀ ਸੰਸਥਾ ਡਬਲਿਊ.ਐਚ.ਪੀ. ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਹੁਲ ਸ਼ਰਮਾ ਤੇ ਜ਼ਿਲ੍ਹਾ ਮੈਂਟਰ ਨਰਸ ਖੁਸ਼ਪ੍ਰੀਤ ਕੌਰ ਵਲੋਂ ਬੱਚਿਆਂ ਵਿੱਚ ਹੋਣ ਵਾਲੀ ਟੀ.ਬੀ. ਦੀ ਸ਼ਨਾਖਤ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਜਨਮ ਤੋਂ 14 ਸਾਲ ਤੱਕ ਦੇ ਬੱਚੇ, ਜਿਨ੍ਹਾਂ ਦਾ ਵਜ਼ਨ ਨਾ ਵਧ ਰਿਹਾ ਹੋਵੇ, ਭੁੱਖ ਨਾ ਲੱਗਣਾ, ਸਰੀਰ ਉਤੇ ਗੰਢਾਂ ਬਣਨੀਆਂ, ਦੋ ਹਫ਼ਤਿਆਂ ਤੋਂ ਜ਼ਿਆਦਾ ਖਾਂਸੀ ਤੇ ਬੁਖਾਰ ਆ ਰਿਹਾ ਹੋਵੇ ਵਗੈਰਾ ਲੱਛਣ ਵਾਲੇ ਬੱਚਿਆਂ ਨੂੰ ਟੀਬੀ ਹੋਣ ਦੇ ਲੱਛਣ ਹਨ। ਆਰ.ਬੀ.ਐਸ.ਕੇ. ਦੀਆਂ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਦੀ ਸ਼ਨਾਖਤ ਕੀਤੀ ਜਾਵੇਗੀ।ਟਰੇਨਿੰਗ ਮੌਕੇ ਡਾ. ਸਰੋਜ਼, ਆਰ.ਬੀ.ਐਸ.ਕੇ. ਟੀਮਾਂ, ਕਮਿਊਨਿਟੀ ਹੈਲਥ ਅਫ਼ਸਰ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਮੌਜੂਦ ਸਨ।ਨਿਕਸ਼ੈ ਮਿੱਤਰ ਨਿਭਾ ਸਕਦੇ ਹਨ ਅਹਿਮ ਭੂਮਿਕਾ ਟੀ.ਬੀ. ਦੇ ਮਰੀਜਾਂ ਨੂੰ 6 ਮਹੀਨੇ ਦੇ ਇਲਾਜ ਦੌਰਾਨ ਹਰੇਕ ਮਹੀਨੇ ਰਾਸ਼ਨ ਦੀਆਂ ਕਿੱਟਾਂ ਸਮਾਜ ਸੇਵਾ ਵਜੋਂ ਦਿੱਤੀਆਂ ਜਾ ਰਹੀਆਂ ਹਨ। ਕੋਈ ਵੀ ਜਨਤਕ ਪ੍ਰਤੀਨਿਧੀ., ਐਮ.ਸੀ., ਸਰਪੰਚ-ਪੰਚ, ਬਿਜ਼ਨਸਮੈਨ ਜਾਂ ਸਮਾਜ ਸੇਵੀ ਸੰਸਥਾ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ। ਨਿਕਸ਼ੈ ਮਿੱਤਰ ਬਣਨ ਲਈ communitysupport.nikshay.in ਉਪਰ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

Share.

“I’m a Newswriter, “I write about the trending news events happening all over the world.

Leave A Reply