ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਹਲਕੇ ਵਿੱਚ ‘ਹਾਈ ਮਾਸਟ ਲਾਈਟਜ਼’ ਪ੍ਰੋਜੈਕਟ ਦਾ ਆਗਾਜ਼ ਕੀਤਾ ਗਿਆ।
ਵਿਧਾਇਕ ਬੱਗਾ ਵੱਲੋਂ ਬਸਤੀ ਜੋਧੇਵਾਲ ਦੇ ਵਾਰਡ ਨੰਬਰ 8 ਅਤੇ ਸ਼ਿਵਪੁਰੀ ਦੇ ਵਾਰਡ ਨੰਬਰ 86 ਵਿਖੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਆਉਣ ਵਾਲੇ ਵਾਲੇ ਸਮੇਂ ਵਿੱਚ ਹਲਕਾ ਉੱਤਰੀ ਦੇ ਹਰੇਕ ਵਾਰਡ ਦੇ ਪ੍ਰਮੁੱਖ ਚੌਂਕਾਂ ਜਾਂ ਢੁੱਕਵੀਆਂ ਥਾਵਾਂ ‘ਤੇ ਇਹ ਲਾਈਟਾਂ ਸਥਾਪਿਤ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਕਰੀਬ 3.75 ਲੱਖ ਰੁਪਏ ਦੀ ਲਾਗਤ ਵਾਲੀ ਮਾਸਟ ਲਾਈਟ 40 ਫੁੱਟ ਉੱਚੀ ਹੈ ਅਤੇ 100 ਮੀਟਰ ਤੋਂ ਵੱਧ ਦੇ ਏਰੀਆ ਨੂੰ ਦੁੱਧੀਆ ਰੋਸ਼ਨੀ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 16 ਲਾਈਟਾਂ ਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਜਲਦ ਹੋਰ ਲੋੜੀਦੀਆਂ ਲਾਈਟਾਂ ਵੀ ਮੰਨਜੂਰ ਕਰਵਾ ਲਈਆਂ ਜਾਣਗੀਆਂ।
ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਮੌਕੇ ਕੌਂਸਲਰ ਮਨਜੀਤ ਸਿੰਘ, ਕੌਂਸਲਰ ਅਮਨ ਬੱਗਾ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਐਸ.ਐਚ.ਓ. ਸਤਵੰਤ ਸਿੰਘ, ਗੁਰੂ ਰਵਿਦਾਸ ਮੰਦਿਰ ਕਮੇਟੀ ਦੇ ਪ੍ਰਧਾਨ ਜ਼ਿੰਦਰ ਪਾਲ ਦੜੌਚ, ਨਰਿੰਦਰ ਬਿੱਟੂ, ਅਸ਼ੋਕ ਟੰਡਨ, ਚਾਂਦੀ ਵੜੈਚ ਬਿੱਲੂ ਡੰਗ ਤੋਂ ਇਲਾਵਾ ਨਿਵਾਸੀ ਮੌਜੂਦ ਸਨ।


