ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਨਵਸਾਰੀ ‘ਚ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਪੀ.ਐੱਮ. ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇੱਥੇ ਲਖਪਤੀ ਦੀਦੀਆਂ ਨੂੰ ਸਨਮਾਨਤ ਕੀਤਾ ਅਤੇ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਅੱਜ ਮਹਿਲਾ ਦਿਵਸ ਦਾ ਇਹ ਦਿਨ, ਗੁਜਰਾਤ ਦੀ ਮੇਰੀ ਮਾਂ ਭੂਮੀ ਅਤੇ ਇੰਨੀ ਵੱਡੀ ਗਿਣਤੀ ‘ਚ ਸਾਰੀਆਂ ਮਾਵਾਂ, ਭੈਣਾਂ ਅਤੇ ਧੀਆਂ ਦੀ ਇਹ ਮੌਜੂਦਗੀ ਇਸ ਵਿਸ਼ੇਸ਼ ਦਿਨ ਤੁਹਾਡੇ ਇਸ ਪਿਆਰ ਅਤੇ ਆਸ਼ੀਰਵਾਦ ਲਈ ਮੈਂ ਸਿਰ ਝੁਕਾ ਕੇ ਨਮਨ ਕਰਦਾ ਹਾਂ। ਗੁਜਰਾਤ ਦੀ ਇਸ ਧਰਤੀ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ, ਦੇਸ਼ ਦੀਆਂ ਸਾਰੀਆਂ ਮਾਵਾਂ-ਭੈਣਾਂ ਨੂੰ ਮਹਿਲਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਵੀ ਦਿੰਦਾ ਹਾਂ।”
ਉਨ੍ਹਾਂ ਕਿਹਾ ਕਿ ਅੱਜ ਇੱਥੇ ਗੁਜਰਾਤ ਸਫ਼ਲ ਅਤੇ ਗੁਜਰਾਤ ਮੈਤਰੀ ਇਨ੍ਹਾਂ 2 ਯੋਜਨਾਵਾਂ ਦਾ ਸ਼ੁੱਭ ਆਰੰਭ ਵੀ ਹੋਇਆ ਹੈ। ਕਈ ਯੋਜਨਾਵਾਂ ਦੇ ਪੈਸੇ ਸਿੱਧੇ ਔਰਤਾਂ ਦੇ ਬੈਂਕ ਖਾਤਿਆਂ ‘ਚ ਵੀ ਟ੍ਰਾਂਸਫਰ ਕੀਤੇ ਗਏ ਹਨ। ਉਨ੍ਹਾਂ ਕਿਹਾ,”ਮੈਂ ਤੁਹਾਨੂੰ ਸਾਰਿਆਂ ਨੂੰ ਇਸ ਲਈ ਵੀ ਵਧਾਈ ਦਿੰਦਾ ਹਾਂ। ਅੱਜ ਔਰਤਾਂ ਨੂੰ ਸਮਰਪਿਤ ਦਿਨ ਹੈ। ਇਹ ਸਾਡੇ ਸਾਰਿਆਂ ਲਈ ਔਰਤਾਂ ਤੋਂ ਪ੍ਰੇਰਨਾ ਲੈਣ ਦਾ ਦਿਨ ਹੈ। ਇਹ ਔਰਤਾਂ ਤੋਂ ਕੁਝ ਸਿੱਖਣ ਦਾ ਦਿਨ ਹੈ। ਮੈਂ ਇਸ ਪਵਿੱਤਰ ਦਿਨ ‘ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਧੰਨਵਾਦ ਵੀ ਪ੍ਰਗਟ ਕਰਦਾ ਹਾਂ। ਇਸ ਦਿਨ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਕੰਨ ਖੜ੍ਹੇ ਹੋ ਜਾਣਗੇ ਅਤੇ ਪੂਰੀ ਟ੍ਰੋਲ ਫੌਜ ਮੈਦਾਨ ‘ਚ ਉਤਰੇਗੀ ਪਰ ਮੈਂ ਫਿਰ ਵੀ ਦੁਹਰਾਵਾਂਗਾ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ।” ਪ੍ਰਧਾਨ ਮੰਤਰੀ ਨੇ ਕਿਹਾ,“ਮੇਰੇ ਜ਼ਿੰਦਗੀ ਦੇ ਅਕਾਊਂਟ ‘ਚ ਕਰੋੜਾਂ ਮਾਵਾਂ, ਭੈਣਾਂ ਅਤੇ ਧੀਆਂ ਦੇ ਆਸ਼ੀਰਵਾਦ ਹਨ ਅਤੇ ਇਹ ਆਸ਼ੀਰਵਾਦ ਲਗਾਤਾਰ ਵਧ ਰਹੇ ਹਨ, ਇਸੇ ਲਈ ਮੈਂ ਕਹਿੰਦਾ ਹਾਂ ਕਿ ਮੈਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹਾਂ। ਮਾਵਾਂ, ਭੈਣਾਂ ਅਤੇ ਧੀਆਂ ਦੇ ਇਹ ਆਸ਼ੀਰਵਾਦ ਮੇਰੀ ਸਭ ਤੋਂ ਵੱਡੀ ਪ੍ਰੇਰਨਾ, ਤਾਕਤ ਅਤੇ ਸੰਪਤੀ ਅਤੇ ਮੇਰੀ ਸੁਰੱਖਿਆ ਢਾਲ ਹਨ।”


