Close Menu
    CT University
    What's Hot

    ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ

    March 16, 2026

    ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ

    March 16, 2026

    ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ

    March 16, 2026
    Facebook X (Twitter) Instagram
    Trending
    • ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ
    • ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ
    • ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ
    • *ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਅਸੀਂ ਬਿਜਲੀ ਮੁਫ਼ਤ ਕੀਤੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਣ ਲੱਗੀ ਅਤੇ 78 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
    • AAP ਵਿਧਾਇਕਾਂ ਨੇ ਐਲਪੀਜੀ ਦੀ ਸਪਲਾਈ ਤੇ ਵੱਧ ਰਹਿਆਂ ਕੀਮਤਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ
    • ਬਾਬੂ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਅਤੇ ਸਮਾਜਿਕ-ਆਰਥਿਕ ਬਰਾਬਰੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ: ਹਰਪਾਲ ਸਿੰਘ ਚੀਮਾ
    • ਸੰਧਵਾਂ ਨੇ ਇਸ ਸਾਲ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ ਅਤੇ ਦਿੱਤੀ ਵਧਾਈ
    • 659 ਨਵੀਂਆਂ ਬੱਸਾਂ PRTC ਦੇ ਬੇੜੇ ‘ਚ ਜਲਦ ਸ਼ਾਮਲ ਹੋਣਗੀਆਂ
    Facebook X (Twitter) Instagram YouTube
    On PointOn Point
    CT University
    • Home
    • History

      Canada ‘ਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਖਤਰੇ ‘ਚ, PR- ਦੀਆਂ ਸੈਂਕੜੇ ਅਰਜ਼ੀਆਂ ਰੱਦ…

      November 21, 2025

      Punjab Holiday: ਪੰਜਾਬ ‘ਚ 23 ਅਤੇ 24 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਸਣੇ ਬੰਦ ਰਹਿਣਗੇ ਸਰਕਾਰੀ ਅਦਾਰੇ

      November 20, 2025

      Canada ‘ਚ ਕੋਣ ਜਿੱਤਿਆ ਕੌਣ ਹਾਰਿਆ ? ਜਗਮੀਤ ਸਿੰਘ ਨੇ ਕਿਉਂ ਦਿੱਤਾ ਅਸਤੀਫਾ ?

      April 30, 2025

      ਆਮੋ ਸਾਹਮਣੇ # ਸੋਸ਼ਲ ਮੀਡੀਆ 2025 – ਸਮਾਜ ਤੇ ਅਸਰ !

      March 17, 2025

      ਮਹਾ ਸ਼ਿਵਰਾਤਰੀ ਤੇ ਮੰਦਰਾਂ ‘ਚ ਲੱਗੀਆਂ ਰੌਣਕਾਂ ਵੇਖੋ ਕਿੰਝ ਸਿਹਰਿਆਂ ਦੇ ਨਾਲ ਸਜਾਏ ਗਏ ਭੋਲੇ ਨਾਥ

      February 27, 2025
    • Elections

       ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਮਾਨਸਾ

      November 29, 2025

      ਪੰਜਾਬ ਦੀ Political ਜਮਾਤ ਕੋਲ Vision ਦੀ ਵੱਡੀ ਘਾਟ ਰਹੀ ਐ || ਪ੍ਰੋ. ਹਰਜੇਸ਼ਵਰ ਪਾਲ ਸਿੰਘ ਨਾਲ ਖੁੱਲ੍ਹੀ ਗੱਲਬਾਤ

      March 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਮੇਰੀ ਤਾਂ ਭਾਵਨਾ ਹੈ ਕਿ ਪੰਜਾਬ ਦੇ ਲੋਕ ਸੇਵਾ ਦੇਣ BJP ਨੂੰ – ਸਤਨਾਮ ਸਿੰਘ ਸੰਧੂ MP

      March 3, 2025

      ‘AAP’ ਦੇ ਸੱਤ ਵਿਧਾਇਕਾਂ ਨੇ ਅਸਤੀਫ਼ਾ ਮਾਰਿਆ ਮੱਥੇ ! ਪਾਰਟੀ ਬਣੀ ਪੂਰੀ ਭ੍ਰਿਸ਼ਟ ?

      February 4, 2025
    • Food

      ਕੁੜੀ ਨੇ Order ਕੀਤੀ Veg Biryani ਵਿੱਚੋਂ ਨਿੱਕਲਿਆ ਗ਼ਲਤ ਸਮਾਨ !

      April 7, 2025

      ਚੰਡੀਗੜ੍ਹ ਧਰਨੇ ਤੋਂ ਪਹਿਲਾਂ ਪੁਲਿਸ ਨੇ ਚੱਕੇ ਕਿਸਾਨ ਆਗੂ ਜਾਣੋ ਕਿਸਨੂੰ ਕਿੱਥੋਂ ਕੀਤਾ ਗ੍ਰਿਫ਼ਤਾਰ ?

      March 7, 2025

      ਜਾਣੋ ਕਿਸਾਨਾਂ ਨੇ ਖੇਤੀ ਨੀਤੀ ਬਾਰੇ ਕੀ ਸੁਝਾਅ ਦਿੱਤੇ ? ਕੀ ਪੰਜਾਬ ਸਰਕਾਰ ਕਿਸਾਨਾਂ ਦੇ ਸੁਝਾਅ ਪ੍ਰਵਾਨ ਕਰੇਗੀ ?

      January 13, 2025

      ‘ਸਾਨੂੰ ਤਾਂ ਆਪ ਸਰਕਾਰ ਲੁੱਟ ਰਹੀ ਆ, ਅਸੀਂ ਨੁਕਸਾਨ ਕਿਉਂ ਕਰਾਈਏ’ ਆੜ੍ਹਤੀਆਂ ਨੇ ਰੋਏ ਦੁਖੜੇ

      November 17, 2024

      ਆਪਣੀ ਵਿਧਾਇਕ ‘ਤੇ ਹੀ ਭੜਕ ਉੱਠੇ ਬਜ਼ੁਰਗਝੋਨੇ ਦੀ ਖਰੀਦ ਨਾ ਹੋਣ ਕਾਰਨ ਹੋਗੇ ਤੱਤੇ

      November 13, 2024
    • Weather

      Punjab Weather Today: ਪੰਜਾਬ ‘ਚ ਮੌਸਮ ਦਾ ਮਿਜਾਜ਼: ਦਿਨ ‘ਚ ਧੁੱਪ, ਰਾਤ ਨੂੰ ਠੰਡਾ! AQI ‘ਤੇ ਕੀ ਅਸਰ? ਜਾਣੋ ਤਾਜ਼ਾ ਅਪਡੇਟ!

      November 21, 2025

      ਮੌਸਮ ਵਿਭਾਗ ਵਲੋ Alert ਜਾਰੀ ! || ਗਰਮ ਕੱਪੜੇ ਸਾਂਭ ਕੇ ਰੱਖਣ ਵਾਲੇ ਦੇਖ ਲਓ ਵੀਡਿਓ

      March 17, 2025

      ਸਾਉਣ ਦੇ ਮੀਂਹ ਨੇ ਲੁਧਿਆਣਾ ਕੀਤਾ ਜਲਥਲ, ਲੋਕਾਂ ਦੇ ਘਰਾਂ ‘ਚ ਵੜਿਆ ਪਾਣੀ

      August 20, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 7, 2024

      ਬਰਸਾਤ ਦੇ ਪਾਣੀ ਦੇ ਨਾਲ ਡੁੱਬ ਗਿਆ ਪੂਰਾ ਸਕੂਲ, ਵੇਖੋ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਹਾਲ!

      August 1, 2024
    • Current Affairs

      ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ

      March 16, 2026

      ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ

      March 16, 2026

      ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ

      March 16, 2026

      *ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਅਸੀਂ ਬਿਜਲੀ ਮੁਫ਼ਤ ਕੀਤੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਣ ਲੱਗੀ ਅਤੇ 78 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

      March 16, 2026

      AAP ਵਿਧਾਇਕਾਂ ਨੇ ਐਲਪੀਜੀ ਦੀ ਸਪਲਾਈ ਤੇ ਵੱਧ ਰਹਿਆਂ ਕੀਮਤਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਦੇ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ

      March 16, 2026
    On PointOn Point
    Home»Current Affairs»ਪੰਜਾਬ ਦੀਆਂ ਔਰਤਾਂ ਹੋਰਨਾਂ ਲਈ ਬਣੀਆਂ ਮਿਸਾਲ; ਸੂਬੇ ਵਿੱਚ ਅੱਠ ਡੀ.ਸੀ., ਇੱਕ ਸੀ.ਪੀ, ਤਿੰਨ ਐਸ.ਐਸ.ਪੀ. ਅਤੇ 19 ਵਧੀਕ ਡਿਪਟੀ ਕਮਿਸ਼ਨਰ ਨੇ ਔਰਤਾਂ
    Current Affairs

    ਪੰਜਾਬ ਦੀਆਂ ਔਰਤਾਂ ਹੋਰਨਾਂ ਲਈ ਬਣੀਆਂ ਮਿਸਾਲ; ਸੂਬੇ ਵਿੱਚ ਅੱਠ ਡੀ.ਸੀ., ਇੱਕ ਸੀ.ਪੀ, ਤਿੰਨ ਐਸ.ਐਸ.ਪੀ. ਅਤੇ 19 ਵਧੀਕ ਡਿਪਟੀ ਕਮਿਸ਼ਨਰ ਨੇ ਔਰਤਾਂ

    Pushminder SidhuBy Pushminder SidhuMarch 8, 2025No Comments0 Views
    Facebook Twitter LinkedIn WhatsApp Email
    Share
    Facebook Twitter LinkedIn Email WhatsApp

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਜਰਮਨੀ ਦੇ ਮਿਊਨਿਖ ਵਿਖੇ ਸਪੀਕਰਜ਼ ਪਲੇਟਫਾਰਮ ਦੀ ਤਰਜ਼ ’ਤੇ ਵਿਦਿਆਰਥੀਆਂ ਨੂੰ ਕਾਰੋਬਾਰ ਸਬੰਧੀ ਮਸਲਿਆਂ ’ਤੇ ਵਿਚਾਰ ਸਾਂਝੇ ਕਰਨ ਲਈ ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਦੋ ਬ੍ਰੇਨਸਟੋਰਮਿੰਗ ਸੈਂਟਰ ਖੋਲ੍ਹੇ ਜਾਣਗੇ।ਇੱਥੇ ਮਹਿਲਾ ਦਿਵਸ ਮੌਕੇ ਖ਼ਾਲਸਾ ਕਾਲਜ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵਿਚਾਰ -ਚਰਚਾ ਕਰਨ ਲਈ ਸਕੂਲ ਪੱਧਰ ’ਤੇ ਬਿਜ਼ਨਸ ਬਲਾਸਟਰਜ਼ ਪਹਿਲਕਦਮੀ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ ਅਤੇ ਵਿਦਿਆਰਥੀਆਂ ਨੂੰ 11 ਕਰੋੜ ਰੁਪਏ ਵੀ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਨਿਵੇਕਲੀ ਪੇਸ਼ਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਚਾਰ-ਚਰਚਾ ਲਈ ਸੁਚੱਜਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਤਾਂ ਜੋ ਨਵੇਂ ਕਾਰੋਬਾਰੀ ਵਿਚਾਰ ਅੱਗੇ ਆ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰਜ਼ ’ਤੇ ਸੂਬਾ ਸਰਕਾਰ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਨਵੇਂ ਕਾਰੋਬਾਰਾਂ ਸਬੰਧੀ ਵਿਚਾਰ-ਚਰਚਾ ਲਈ ਬ੍ਰੇਨਸਟੌਰਮਿੰਗ ਸੈਂਟਰ ਸਥਾਪਤ ਕਰਨ ਜਾ ਰਹੀ ਹੈ।

    ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਗੁਰਬਾਣੀ ਦੇ ਸ਼ਲੋਕ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਨੇ ਔਰਤਾਂ ਨੂੰ ਬਹੁਤ ਸਤਿਕਾਰ ਦਿੱਤਾ ਹੈ। ਉਨ੍ਹਾਂ ਨੇ ਭਰੂਣ ਹੱਤਿਆ ਜਿਹੀ ਸਮਾਜਿਕ ਬੁਰਾਈ, ਜੋ ਹਾਲੇ ਵੀ ਸਮਾਜ ਵਿੱਚ ਪ੍ਰਚਲਿਤ ਹੈ, ’ਤੇ ਵੀ ਚਿੰਤਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੁੜੀਆਂ ਨੇ ਜੀਵਨ ਦੇ ਹਰ ਖੇਤਰ ਵਿੱਚ ਸਿਖਰ ਛੋਹਿਆ ਹੈ ਅਤੇ ਆਪਣੀ ਮਿਹਨਤ ਅਤੇ ਕਾਮਯਾਬੀ ਨਾਲ ਹੋਰ ਨੌਜਵਾਨਾਂ ਲਈ ਆਦਰਸ਼ ਵਜੋਂ ਉੱਭਰੀਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੁੜੀਆਂ ਨੇ ਉਨ੍ਹਾਂ ਖੇਤਰਾਂ ਵਿੱਚ ਵੀ ਮੱਲਾਂ ਮਾਰ ਕੇ ਆਪਣੇ ਮਾਪਿਆਂ, ਸਮਾਜ ਅਤੇ ਸੂਬੇ ਦਾ ਮਾਣ ਵਧਾਇਆ ਹੈ, ਜਿਨ੍ਹਾਂ ਨੂੰ ਮਰਦਾਂ ਦੀ ਜਾਗੀਰ ਮੰਨਿਆ ਜਾਂਦਾ ਸੀ। ਸੂਬੇ ਵਿੱਚ ਤਕਨਾਲੋਜੀ ਨੂੰ ਪੇਸ਼ ਕਰਨ ਬਾਰੇ ਇੱਕ ਵਿਦਿਆਰਥੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਵੱਖ-ਵੱਖ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਸ਼ੁਰੂ ਕਰ ਰਹੀ ਹੈ।

    ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਸ਼ਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਬਿਹਤਰ ਪੁਲਿਸਿੰਗ, ਖੇਤੀਬਾੜੀ, ਵਿੱਤ ਅਤੇ ਹੋਰ ਖੇਤਰਾਂ ਵਿੱਚ ਏ.ਆਈ. ਦੀ ਸ਼ੁਰੂਆਤ ਕੀਤੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਦੇ ਨਾਲ ਸੂਬਾ ਸਰਕਾਰ ਦਾ ਉਦੇਸ਼ ਪੰਜਾਬ ਦੇ ਮਾਮਲਿਆਂ ਨੂੰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਮਾਹਿਰਾਂ ਨੂੰ ਅੱਗੇ ਲਿਆਉਣਾ ਹੈ। ਵਿਦਿਆਰਥੀਆਂ ਨੂੰ ਡਿਜੀਟਲ ਯੁੱਗ ਦੇ ਹਾਮੀ ਬਣਨ ਲਈ ਪ੍ਰੇਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਡਿਜੀਟਲਾਈਜ਼ੇਸ਼ਨ ਦਾ ਯੁੱਗ ਹੈ ਅਤੇ ਪੰਜਾਬ ਤਕਨੀਕੀ ਨਵੀਨਤਾ ਵਿੱਚ ਮੋਹਰੀ ਬਣਨ ਦੇ ਲਿਹਾਜ਼ ਨਾਲ ਅੱਗੇ ਵਧ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਧਿਆਨ ਕਿੱਤਾ-ਮੁਖੀ ਸਿੱਖਿਆ ਅਤੇ ਅਜੋਕੀਆਂ ਆਲਮੀ ਮੰਗਾਂ ਮੁਤਾਬਿਕ ਹੁਨਰ ਵਿਕਸਤ ਕਰਨ ਵੱਲ ਹੈ।

    ਮੁੱਖ ਮੰਤਰੀ ਨੇ ਹੁਨਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਖਿਆ ਮਹਿਜ਼ ਡਿਗਰੀਆਂ ਹਾਸਲ ਕਰਨ ਤੱਕ ਮਹਿਦੂਦ ਨਹੀਂ ਹੋਣੀ ਚਾਹੀਦੀ, ਸਗੋਂ ਇਸ ਦਾ ਮੰਤਵ ਹੁਨਰ ਪ੍ਰਾਪਤ ਕਰਕੇ ਆਪਣੀ ਜੀਵਿਕਾ ਕਮਾਉਣ ਦੇ ਨਾਲ-ਨਾਲ ਸਮਾਜ ਦੀ ਸੇਵਾ ਕਰਨਾ ਵੀ ਹੋਣਾ ਚਾਹੀਦਾ ਹੈ। ਕੁੜੀਆਂ ਨੂੰ ਸਮਾਜ ਦੀਆਂ ਸਿਰਜਣਹਾਰੀਆਂ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਸਮਾਜ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਦੁਨੀਆ ਦੀ ਸਿਰਜਣਾ ਕਰਨ , ਪਾਲਣ-ਪੋਸ਼ਣ ਅਤੇ ਸਬਰ-ਸੰਤੋਖ਼ ਦੀ ਵਿਲੱਖਣ ਯੋਗਤਾ ਨਾਲ ਨਿਵਾਜ਼ਿਆ ਹੈ, ਇਸ ਲਈ ਇਹ ਸਾਡਾ ਇਖ਼ਲਾਕੀ ਫਰਜ਼ ਹੈ ਕਿ ਉਨ੍ਹਾਂ ਨੂੰ ਵਧਣ-ਫੁੱਲਣ ਲਈ ਵੱਧ ਤੋਂ ਵੱਧ ਮੌਕੇ ਮਿਲਣ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਔਰਤਾਂ ਦੇ ਸ਼ਕਤੀਕਰਨ ਲਈ ਠੋਸ ਯਤਨ ਕੀਤੇ ਹਨ।

    ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 11 ਔਰਤਾਂ ਨੂੰ ਵਿਧਾਇਕ ਬਣਾਇਆ ਹੈ ਅਤੇ ਅੱਠ ਮਹਿਲਾ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ ਅਤੇ ਤਿੰਨ ਔਰਤਾਂ ਨੂੰ ਸੀਨੀਅਰ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇੱਕ ਔਰਤ ਨੂੰ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਅਤੇ 19 ਔਰਤਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਅਤੇ ਸੱਤ ਨੂੰ ਵੱਖ-ਵੱਖ ਵਿਭਾਗਾਂ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਗ ਬੁਝਾਊ ਅਮਲੇ ਵਿੱਚ ਔਰਤਾਂ ਦੀ ਭਰਤੀ ਲਈ ਸਰੀਰਕ ਮਾਪਦੰਡਾਂ ਨੂੰ ਬਦਲਣ ਲਈ ਨਿਯਮਾਂ ਵਿੱਚ ਲੋੜੀਂਦੀ ਸੋਧ ਕੀਤੀ ਗਈ ਹੈ।

    ਉਨ੍ਹਾਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਇਨ੍ਹਾਂ ਨਿਯਮਾਂ ਨੂੰ ਬਦਲਣ ਦੀ ਖੇਚਲ ਨਹੀਂ ਸੀ ਕੀਤੀ ਕਿਉਂਕਿ ਉਨ੍ਹਾਂ ਨੂੰ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਕੋਈ ਪਰਵਾਹ ਨਹੀਂ ਸੀ। ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਅੱਗ ਬੁਝਾਊ ਅਮਲੇ ਵਿੱਚ ਕੁੜੀਆਂ ਮੋਹਰੀ ਭੂਮਿਕਾ ਨਿਭਾਉਣਗੀਆਂ।ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਧ ਸਮੇਂ ਦੀ ਲੋੜ ਸਨ ਕਿਉਂਕਿ ਅੰਦਰੂਨੀ ਹਿੱਸਿਆਂ ਵਿੱਚ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਤੰਗ-ਭੀੜੀਆਂ ਸੜਕਾਂ ਦੇ ਮੱਦੇਨਜ਼ਰ, ਅੱਗ ਬੁਝਾਊ ਅਮਲੇ ਨੂੰ ਨਵੀਨਤਮ ਕਿਸਮ ਦੇ ਵਾਹਨ ਪ੍ਰਦਾਨ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਮ ਆਦਮੀ ਦੀ ਭਲਾਈ ਲਈ ਆਪਣੇ ਕੰਮਕਾਜ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਲਈ ਤਿਆਰ ਹੈ।

    ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਮੁੱਖ ਮੰਤਰੀ ਨੇ ਸੁਨਾਮ ਵਿੱਚ ਆਪਣੀ ਪਹਿਲੀ ਸਟੇਜ ਪੇਸ਼ਕਾਰੀ ਨੂੰ ਯਾਦ ਕਰਦਿਆਂ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਲਈ ਆਪਣੇ ਸ਼ੁਰੂਆਤੀ ਦਿਨਾਂ ਦਾ ਨਿੱਜੀ ਕਿੱਸਾ ਸਾਂਝਾ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਹਿਲੀ ਵਾਰ ਸਟੇਜ ’ਤੇ ਚੜ੍ਹਨ ਮੌਕੇ ਮੈਂ ਬਹੁਤ ਘਬਰਾਇਆ ਹੋਇਆ ਸੀ, ਪਰ ਉਸ ਤਜਰਬੇ ਨੇ ਮੈਨੂੰ ਅੱਗੇ ਵਧਣ ਲਈ ਢੁਕਵਾਂ ਸਬਕ ਦਿੱਤਾ, ਕਿਉਂਕਿ ਸਖ਼ਤ ਮਿਹਨਤ ਅਤੇ ਸਵੈ-ਭਰੋਸਾ ਹੀ ਸਫਲਤਾ ਦੀ ਕੁੰਜੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਇੱਕ ਮੱਧ ਵਰਗੀ ਪਰਿਵਾਰ ਤੋਂ ਆਏ ਹਨ ਪਰ ਅੱਜ ਉਹ 3.5 ਕਰੋੜ ਲੋਕਾਂ ਦੇ ਅਧਿਕਾਰਾਂ ਦੇ ਰਾਖੇ ਤੇ ਮੁਦੱਈ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਖ਼ਤ ਮਿਹਨਤ, ਵਚਨਬੱਧਤਾ, ਲਗਨ ਅਤੇ ਸਮਰਪਣ ਦੀ ਤਾਕਤ ਹੈ।

    ਉਨ੍ਹਾਂ ਨੇ ਔਰਤਾਂ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਹੁਨਰ ਵਿਕਾਸ ਪ੍ਰੋਗਰਾਮ, ਸਕਾਲਰਸ਼ਿਪ, ਉੱਦਮਤਾ ਸਬੰਧੀ ਮੌਕੇ ਅਤੇ ਵਿੱਤੀ ਸਹਾਇਤਾ ਸ਼ਾਮਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਅਜਿਹਾ ਮਾਹੌਲ ਸਿਰਜਣ ਲਈ ਵਚਨਬੱਧ ਹੈ ਜਿੱਥੇ ਹਰ ਨਾਗਰਿਕ ਇੱਕ ਬਿਹਤਰੀਨ ਜੀਵਨ ਬਤੀਤ ਕਰ ਸਕਣ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜੀਵਨ ਦੇ ਹਰ ਖੇਤਰ ਵਿੱਚ ਬਰਾਬਰ ਮੌਕੇ ਮੁਹੱਈਆ ਕਰਵਾਉਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਰਹੀ ਹੈ।

    ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 51665 ਨੌਕਰੀਆਂ ਦਿੱਤੀਆਂ ਹਨ ਅਤੇ ਇਸ ਦਾ ਇੱਕੋ-ਇੱਕ ਉਦੇਸ਼ ਨੌਜਵਾਨਾਂ ਨੂੰ ਸੂਬੇ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਉਣਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਅਥਾਹ ਸਮਰੱਥਾ ਹੈ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਮੌਕੇ ਦਿੰਦੀ ਰਹੇਗੀ।ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਪੰਜਾਬ ਦੇ ਵਿਦਿਆਰਥੀ ਆਪਣੇ ਮਨਭਾਉਂਦੇ ਟੀਚੇ ਪ੍ਰਾਪਤ ਨਹੀਂ ਕਰ ਲੈਂਦੇ।

    ਉਨ੍ਹਾਂ ਕਿਹਾ ਕਿ ਸਿਆਸਤ ਦਾ ਅਰਥ ਸਿਰਫ਼ ਗਰੀਬਾਂ ਦੀ ਸੇਵਾ ਕਰਨਾ ਹੁੰਦਾ ਹੈ, ਪਰ ਮੌਜੂਦਾ ਸਮੇਂ ਰਾਜਨੀਤੀ ਗੁੰਡਿਆਂ ਦੀ ਜਾਗੀਰ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਗੇ ਤੇ ਅਨੁਭਵੀ ਆਗੂ ਸਿਆਸਤ ਛੱਡ ਜਾਣਗੇ ਤਾਂ ਮਾੜੇ ਤੇ ਨੌਸਿਖੀਆਂ ਲਈ ਸਿਆਸਤ ਵਿੱਚ ਆਉਣ ਦਾ ਰਸਤਾ ਹੋਰ ਸਾਫ਼ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਸੁਪਨਿਆਂ ਨੂੰ ਮਧੋਲਣ ਵਿੱਚ ਸਾਰੀਆਂ ਹੱਦਾਂ ਉਲੰਘ ਦਿੱਤੀਆਂ ਸਨ, ਇਸੇ ਲਈ ਸਾਡੀ ਨੌਜਵਾਨੀ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੋਈ ਪਰ ਮੌਜੂਦਾ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਕਾਰਨ ਸੂਬੇ ਵਿੱਚ ਇਸ ਰੁਝਾਨ ਨੂੰ ਮੋੜਾ ਪਿਆ ਹੈ।

    ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕਾ ਸ੍ਰੀਮਤੀ ਜੀਵਨ ਜੋਤ ਕੌਰ, ਵਿਧਾਇਕ ਸ ਜਸਬੀਰ ਸਿੰਘ ਸੰਧੂ, ਵਿਧਾਇਕ ਸ ਦਲਬੀਰ ਸਿੰਘ ਟੌਗ, ਵਿਧਾਇਕ ਡਾਕਟਰ ਅਜੇ ਗੁਪਤਾ, ਮੇਅਰ ਸ ਜਤਿੰਦਰ ਸਿੰਘ ਮੋਤੀ ਭਾਟੀਆ, ਖਾਲਸਾ ਕਾਲਜ ਗਵਰਨਿੰਗ ਬਾਡੀ ਦੇ ਸੈਕਟਰੀ ਸ ਰਜਿੰਦਰ ਮੋਹਨ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ , ਡੀਆਈਜੀ ਸ੍ਰੀ ਸਤਿੰਦਰ ਸਿੰਘ, ਜਿਲਾ ਪੁਲਿਸ ਮੁਖੀ ਸ੍ਰੀ ਮਨਿੰਦਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।

    Share. Facebook Twitter Telegram Email WhatsApp
    Pushminder Sidhu

    Related Posts

    ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ

    March 16, 2026

    ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ

    March 16, 2026

    ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ

    March 16, 2026
    Leave A Reply Cancel Reply

    CT University
    Top Posts

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,034

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522

    Punjab ਤਿੰਨ ਪਿੰਡ ਵਿਕਾਊ ਹਨ ਜਾਣੋ ਕੌਣ ਐ ਓਹ ਬੰਦਾ ਜੋ ਤਿੰਨ ਪਿੰਡਾਂ ਦੇ ਉਜਾੜੇ ਦਾ ਬਣਿਆ ਕਾਰਨ ?

    April 1, 20242,021
    Don't Miss
    Current Affairs

    ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ

    March 16, 2026

    ਜਲੰਧਰ, 16 ਮਾਰਚ : ਵਪਾਰੀਆਂ ਦੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਲਈ ਪੰਜਾਬ ਰਾਜ ਵਪਾਰ ਕਮਿਸ਼ਨ…

    ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ

    March 16, 2026

    ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ

    March 16, 2026

    *ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਅਸੀਂ ਬਿਜਲੀ ਮੁਫ਼ਤ ਕੀਤੀ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਣ ਲੱਗੀ ਅਤੇ 78 ਫੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

    March 16, 2026
    Stay In Touch
    • Facebook
    • Twitter
    • Instagram
    • YouTube
    CT University
    About
    About Us
    About Us

    "On Point Channel: Your go-to source for breaking news, in-depth analysis, and insightful coverage that keeps you informed and empowered."

    Email Us: media@onpointchannel.com
    Contact: +91-7888387495

    Facebook X (Twitter) Instagram YouTube WhatsApp
    Our Picks

    ਪੰਜਾਬ ਰਾਜ ਵਪਾਰ ਕਮਿਸ਼ਨ ਨੇ ਅਟਾਰੀ ਬਾਜ਼ਾਰ ਦੇ ਵਪਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ, ਜਲਦ ਹੱਲ ਦਾ ਦਿੱਤਾ ਭਰੋਸਾ

    March 16, 2026

    ਪੰਜਾਬ ਗਊ ਸੇਵਾ ਕਮਿਸ਼ਨ ਪਸ਼ੂਆਂ ਦੀ ਸਹੀ ਦੇਖਭਾਲ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ: ਕੀਮਤੀ ਭਗਤ

    March 16, 2026

    ਅਪਮਾਨਜਨਕ ਟਿੱਪਣੀਆਂ ਲਈ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ,ਪੰਜਾਬ ਵਿਧਾਨ ਸਭਾ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਿਰੁੱਧ

    March 16, 2026
    Most Popular

    ਪੰਜਾਬੀ ਗਾਇਕ Jassi Sohal ਨਾਲ ਖਾਸ ਗੱਲਬਾਤ

    April 16, 20244,028

    ਹੋਜੋ ਤਿਆਰ ਪੰਜਾਬੀਓ ਹੋਰ ਵਧੇਗੀ ਮਹਿੰਗਾਈ !, ਜਾਣੋ ਪੰਜਾਬ ਸਿਰ ਕਿਵੇਂ ਚੜ੍ਹਿਆ ਐਨਾ ਕਰਜ਼ਾ ?

    April 10, 20243,034

    ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ਜਗਰਾਓਂ ਹਲਕੇ ‘ਚ ਪਹੁੰਚੀ

    April 9, 20242,522
    © 2026 All Rights Reserved By On Point Channel
    • Home
    • About Us
    • Privacy Policy
    • Contact Us

    Type above and press Enter to search. Press Esc to cancel.