Author: Pushminder Sidhu

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਮਹਾਰਾਸ਼ਟਰ ਦੇ ਜਨਾਦੇਸ਼ ਦਾ ਇੱਕ ਹੋਰ ਸੁਨੇਹਾ ਹੈ, ਪੂਰੇ ਦੇਸ਼ ਵਿੱਚ ਇੱਕ ਹੀ ਸੰਵਿਧਾਨ ਚੱਲੇਗਾ। ਉਹ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ, ਭਾਰਤ ਦਾ ਸੰਵਿਧਾਨ ਹੈ, ਜਿਹੜਾ ਵੀ ਦੇਸ਼ ਵਿੱਚ ਦੋ ਸੰਵਿਧਾਨਾਂ ਦੀ ਗੱਲ ਸਾਹਮਣੇ ਜਾਂ ਪਿੱਛੇ ਕਰੇਗਾ, ਦੇਸ਼ ਉਸ ਨੂੰ ਪੂਰੀ ਤਰ੍ਹਾਂ ਨਕਾਰ ਦੇਵੇਗਾ। ਕਾਂਗਰਸ ਵਾਲੇ ਅਤੇ ਉਹਨਾਂ ਦੇ ਸਾਥੀਓ ਸੁਣੋ, ਦੁਨੀਆਂ ਦੀ ਕੋਈ ਵੀ ਤਾਕਤ ਧਾਰਾ 370 ਵਾਪਸ ਨਹੀਂ ਲੈ ਸਕਦੀ। ਮਹਾਰਾਸ਼ਟਰ ਵਿਕਾਸ ਅਤੇ ਵਿਰਾਸਤ ਦੇ ਮੰਤਰ ਨਾਲ ਤੇਜ਼ ਰਫ਼ਤਾਰ ਨਾਲ ਅੱਗੇ ਵਧੇਗਾ- ਪ੍ਰਧਾਨ ਮੰਤਰੀ ਮੋਦੀ ਮਾਤ ਭਾਸ਼ਾ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਇਸ ਦਾ ਸਤਿਕਾਰ…

Read More

ਖਮਾਣੋਂ ਤਹਿਸੀਲ ਦੇ ਪਿੰਡ ਬੌੜ ਦਾ ਮਲਕੀਤ ਸਿੰਘ ਦੁਨੀਆ ਦਾ ਪਹਿਲਾ ਸਾਬਤ-ਸੂਰਤ ਗੁਰਸਿੱਖ ਹੈ, ਜਿਸ ਨੇ ਐਵਰੈਸਟ ਫ਼ਤਿਹ ਕੀਤਾ ਹੈ। 23 ਨਵੰਬਰ ਨੂੰ ਮਲਕੀਤ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 19 ਮਈ 2024 ਦੀ ਸਵੇਰ ਨੂੰ ਮਲਕੀਤ ਸਿੰਘ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ। ਮਲਕੀਤ ਸਿੰਘ ਜੋ ਕਿ 1998 ਤੋਂ ਨਿਊਜ਼ੀਲੈਂਡ ’ਚ ਵਸਿਆ ਹੋਇਆ ਹੈ। ਐਵਰੈਸਟ ਫ਼ਤਿਹ ਕਰਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਹੈ। ਮਲਕੀਤ ਸਿੰਘ ਦੁਨੀਆਂ ਦਾ ਪਹਿਲਾ ਸਾਬਤ ਸੂਰਤ ਗੁਰਸਿੱਖ ਹੈ ਜੋ 8,848.86 ਮੀਟਰ ਉੱਚੀ…

Read More

ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ। ਜਿਸ ਤੋਂ ਬਾਅਦ ਸੰਸਦ ਮੈਂਬਰ ਰਾਜਾ ਵੜਿੰਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਨਿਸ਼ਾਨਾ ਸਾਧਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਾ ਹੈ। ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਸਿਰਫ 12 ਹਜ਼ਾਰ ਵੋਟਾਂ ਪਵਾ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ। ਵੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ ਉਹ ਕਿਸਾਨਾਂ…

Read More

ਜਲੰਧਰ, 24 ਨਵੰਬਰ : ਪੰਜਾਬ ਸਰਕਾਰ ਵਲੋਂ ਝੋਨੇ ਦਾ ਇਕ-ਇਕ ਦਾਣਾ ਖਰੀਦਣ, ਰੱਬੀ ਸੀਜ਼ਨ ਵਿੱਚ ਡੀ.ਏ.ਪੀ. ਅਤੇ ਬਦਲਵੀਆਂ ਖਾਦਾਂ ਦੀ ਘਾਟ ਨਾ ਆਉਣ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨ ਤੱਕ ਕਿਸਾਨਾਂ ਨੂੰ ਖ਼ਰੀਦ ਕੀਤੇ ਗਏ ਝੋਨੇ ਦਾ 2,404 ਕਰੋੜ ਰੁਪਏ ਦਾ ਭੁਗਤਾਨ ਯਕੀਨੀ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 10,53,721 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 10,47,818 ਮੀਟਰਕ ਟਨ ਝੋਨੇ ਦੀ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਖ਼ਰੀਦ ਕੀਤੀ ਜਾ ਚੁੱਕੀ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਤੇਜ਼ੀ ਨਾਲ ਲਿਫਟਿੰਗ ਨੂੰ ਯਕੀਨੀ ਬਣਾਇਆ…

Read More

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਲੁਧਿਆਣਾ ਖੇਤੀਬਾੜੀ ਵਿਭਾਗ ਦੀ ਗਠਿਤ ਟੀਮ ਵੱਲੋਂ ਐੱਸ. ਭਾਰਤ ਸਰਟੀਸ ਐਗਰੋ ਸਾਇੰਸ ਲਿਮਿਟੇਡ, ਪਿੰਡ ਸਾਇਆ, ਲੁਧਿਆਣਾ ਦੀ ਚੈਕਿੰਗ ਕੀਤੀ ਫਰਮ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਣਅਧਿਕਾਰਤ ਗੁਦਾਮ ਵਿੱਚ ਗੈਰ-ਮਨਜ਼ੂਰਸੁਦਾ ਬਾਇਓਸਟੀਮੂਲੈਂਟਸ ਖਾਦਾਂ ਰੱਖ ਕੇ ਵੇਚੀਆਂ ਜਾ ਰਹੀਆਂ ਸਨ ਖਾਦ ਤੇ ਕੀਟਨਾਸ਼ਕ ਇੰਸਪੈਕਟਰ ਵੱਲੋਂ ਕੰਪਨੀ ਅਤੇ ਇਸਦੇ ਜਿੰਮੇਵਾਰ ਵਿਅਕਤੀਆਂ ਵਿਰੁੱਧ ਥਾਣਾ ਡੇਹਲੋਂ ਵਿਖੇ ਐਫ.ਆਈ.ਆਰ ਦਰਜ਼ ਕਰਵਾਈ ਜ਼ਿਲ੍ਹੇ ਦੇ ਸਮੂਹ ਡੀਲਰਾਂ ਨੂੰ ਹਦਾਇਤ ਕਿ ਉਹ ਅਣਅਧਿਕਾਰਤ ਅਤੇ ਗੈਰਮਿਆਰੀ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜ ਕਿਸਾਨਾਂ ਨੂੰ ਵੇਚਣ ਤੋਂ ਗੁਰੇਜ਼ ਕਰਨ :- ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਲੁਧਿਆਣਾ, 24 ਨਵੰਬਰ (000) ਪੰਜਾਬ ਵਿੱਚ ਹਾੜੀ ਦੇ ਸੀਜ਼ਨ ਦੌਰਾਨ ਖੇਤੀਬਾੜੀ…

Read More

ਜਗਰਾਓਂ/ਸਵੱਦੀ ਕਲਾਂ, 24 ਨਵੰਬਰ- ਮਹਿਲਾ ਸਸ਼ਕਤੀਕਰਨ ਵੱਲ ਆਪਣੇ ਕਦਮ ਨੂੰ ਵਧਾਉਂਦਿਆਂ ਪਿੰਡ ਸਵੱਦੀ ਕਲਾਂ ਦੀ ਅਗਾਂਹਵਧੂ ਔਰਤ ਅਰਵਿੰਦਰ ਕੌਰ ਨੇ ਡਰੋਨ ਪਾਇਲਟ ਬਣ ਕੇ ਹੋਰਨਾਂ ਔਰਤਾਂ ਲਈ ਵੀ ਸਫ਼ਲਤਾ ਦੇ ਰਾਹ ਖੋਲ੍ਹ ਦਿੱਤੇ ਹਨ। ਅਰਵਿੰਦਰ ਕੌਰ ਆਪਣੇ ਇਲਾਕੇ ਦੀ ਪਹਿਲੀ ਮਹਿਲਾ ਡਰੋਨ ਪਾਇਲਟ ਬਣ ਗਈ ਹੈ। ਇਸ ਦੇ ਲਈ ਉਸ ਨੇ ਬਾਕਾਇਦਾ ਚੰਬਲ ਫਰਟੀਲਾਈਜ਼ਰ ਕੰਪਨੀ ਰਾਹੀਂ ਇਫਕੋ ਤੋਂ ਟ੍ਰੇਨਿੰਗ ਲਈ ਜਿਸ ਤੋਂ ਬਾਅਦ ਉਸ ਨੂੰ ਕੰਪਨੀ ਵੱਲੋਂ ਫਸਲਾਂ ਉਤੇ ਸਪਰੇਅ ਕਰਨ ਵਾਲਾ ਡਰੋਨ ਵੀ ਦਿੱਤਾ ਗਿਆ ਜਿਸ ਨਾਲ ਉਹ ਇਲਾਕੇ ਵੀ ਕਿਸਾਨਾਂ ਦੇ ਖੇਤਾਂ ਵਿਚ ਡਰੋਨ ਰਾਹੀਂ ਦਵਾਈ ਸਪਰੇਅ ਕਰਕੇ ਪ੍ਰਸਿੱਧੀ ਹਾਸਲ ਕਰ ਰਹੀ ਹੈ। ਅਰਵਿੰਦਰ ਕੌਰ ਪਤਨੀ ਜਗਰੂਪ ਸਿੰਘ…

Read More

ਤਿੰਨ ਨੌਜਵਾਨਾਂ ਵੱਲੋਂ ਅਕਾਲੀ ਦਲ ਦੇ ਆਗੂ ਦੇ ਘਰ ‘ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਅਕਾਲੀ ਦਲ ਦੇ ਆਗੂ ਦਾ ਭਰਾ ਵੀ ਸਿਆਸਤ ਵਿੱਚ ਸਰਗਰਮ ਹੈ ਅਤੇ ਕਾਂਗਰਸ ਨਾਲ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਰਾਤ ਕਰੀਬ 11 ਵਜੇ ਬਾਈਕ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਗਹਿਰੀ ਦੇ ਘਰ ‘ਤੇ ਗੋਲੀਆਂ ਚਲਾ ਦਿੱਤੀਆਂ। ਅਣਪਛਾਤੇ ਨੌਜਵਾਨਾਂ ਵੱਲੋਂ ਆਗੂਆਂ ਦੇ ਘਰਾਂ ‘ਤੇ ਫਾਇਰਿੰਗ ਕਰਨ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।…

Read More

ਮੋਗਾ-ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਪਰਾਲੀ ਸਾੜਨ ਦੇ ਦੋਸ਼ ਵਿੱਚ ਪਿੰਡ ਕੰਨੀਆਂ ਖਾਸ ਦੇ ਨੰਬਰਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।  ਦੱਸਣਯੋਗ ਹੈ ਕਿ ਤਹਿਸੀਲਦਾਰ, ਧਰਮਕੋਟ ਵੱਲੋਂ ਪਿੰਡ ਕੰਨੀਆਂ ਖਾਸ ਵਿਖੇ ਸਟੱਬਲ ਬਰਨਿੰਗ ਦਾ ਮੌਕਾ ਦੇਖਿਆ ਗਿਆ। ਇਸ ਸਬੰਧੀ ਖਸਰਾ ਨੰਬਰ 23//18(5-10), 19/1(4-8)ਕੁੱਲ ਰਕਬਾ 9-18 ਤੇ ਅੱਗ ਲਗਾਈ ਗਈ ਸੀ। ਇਹਨਾਂ ਨੰਬਰ ਦੀ ਮਾਲਕੀ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਅਤੇ ਹੋਰ ਧਿਰਾਂ ਦੀ ਹੈ ਅਤੇ ਸੁਖਦੇਵ ਸਿੰਘ ਪਿੰਡ ਕੰਨੀਆਂ ਖਾਸ ਦਾ ਨੰਬਰਦਾਰ ਹੈ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ, ਧਰਮਕੋਟ ਵੱਲੋਂ ਸਬ ਡਵੀਜਨ ਅਧੀਨ ਆਉਦੇ ਨੰਬਰਦਾਰਾਂ…

Read More

ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਲਾਗਤਾਂ ਅਤੇ ਖੇਤੀ ਲਈ ਲਏ ਗਏ ਕਰਜ਼ਿਆਂ ਦਾ ਬੋਝ ਵਧ ਰਿਹਾ ਹੈ ਪਰ ਖੇਤੀ ਉਪਜ ਨਹੀਂ ਵਧ ਰਹੀ। ਕਮੇਟੀ ਨੇ ਆਪਣੀ ਅੰਤਰਿਮ ਰਿਪੋਰਟ ਦਾਖਲ ਕਰ ਦਿੱਤੀ ਹੈ। ਇਸ ਵਿਚ ਖੇਤੀਬਾੜੀ ਸੰਕਟ ਦੇ ਕਾਰਨਾਂ ਦਾ ਵੇਰਵਾ ਦਿੱਤਾ ਗਿਆ ਹੈ। ਜਿਸ ਵਿੱਚ ਖੜੋਤ ਪੈਦਾਵਾਰ, ਵਧਦੀ ਲਾਗਤ, ਕਰਜ਼ਾ ਅਤੇ ਨਾਕਾਫ਼ੀ ਮਾਰਕੀਟਿੰਗ ਪ੍ਰਣਾਲੀਆਂ ਸ਼ਾਮਲ ਹਨ। ਸ਼ੰਭੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ 2 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਵਾਬ ਸਿੰਘ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ…

Read More

ਅਦਾਕਾਰ ਰਣਵੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉਥੇ ਹੀ ਉਨ੍ਹਾਂ ਲਾਈਨ ’ਚ ਲੱਗ ਕੇ ਗੁਰੂ ਘਰ ਦੇ ਦਰਸ਼ਨ ਕੀਤੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਰਣਵੀਰ ਨਾਲ ਤਸਵੀਰਾਂ ਖਿਚਵਾਉਣ ਲਈ ਉਤਾਵਲੇ ਨਜ਼ਰ ਆਏ ਪਰ ਰਣਵੀਰ ਨੇ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਬਿਨਾਂ ਗੱਲ ਕੀਤੇ ਹੀ ਚਲੇ ਗਏ। ਸੂਤਰਾਂ ਮੁਤਾਬਕ ਰਣਵੀਰ ਆਪਣੀ ਜਲਦ ਹੀ ਆਉਣ ਵਾਲੀ ਫ਼ਿਲਮ ਦੇ ਸਿਲਸਿਲੇ ’ਚ ਗੁਰੂ ਨਗਰੀ ਪਹੁੰਚੇ ਸਨ। ਇਸ ਉਪਰੰਤ ਰਣਵੀਰ ਸਿੰਘ ਸ਼੍ਰੀ ਦੁਰਗਿਆਣਾ ਤੀਰਥ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਵੀ ਨਤਮਸਤਕ ਹੋਣ…

Read More