- ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਲਿਸ ਪਰਿਵਾਰਾਂ ਨਾਲ ਮਿਲ ਕੇ ਮਨਾਈ ਲੋਹੜੀ
- ਖੰਨਾ ਦੇ ਸਰਕਾਰੀ ਹਸਪਤਾਲ ‘ਚ ਧੀਆਂ ਦੀ ਲੋਹੜੀ ਮਨਾਈ, ਐੱਸਐੱਮਓ ਮਨਿੰਦਰ ਭਸੀਨ ਨੇ ਸੁੰਦਰ ਮੁੰਦਰੀਏ ਗੀਤ ਗਾ ਕੇ ਬੰਨ੍ਹਿਆ ਸਮਾਂ
- ਸਨ ਫਾਊਂਡੇਸ਼ਨ ਦੇ ਐਮਐਸਡੀਸੀ ਲੁਧਿਆਣਾ ਵਿੱਚ ਲੋਹੜੀ ਸਮਾਗਮ: ‘ਧੀਆਂ ਦੀ ਲੋਹੜੀ’ ਰਾਹੀਂ ਨੌਜਵਾਨ ਸਸ਼ਕਤੀਕਰਨ ਦਾ ਮਜ਼ਬੂਤ ਸੁਨੇਹਾ
- ਏ.ਡੀ.ਸੀ ਅਮਰਜੀਤ ਬੈਂਸ ਨੇ ਲੁਧਿਆਣਾ ਵਿੱਚ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ 2026 ਸ਼ੁਰੂ ਕਰਨ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ 14 ਤੋਂ 16 ਜਨਵਰੀ ਤੱਕ ਜ਼ਿਲ੍ਹਾ ਜਲੰਧਰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ
- ਟੈਰੀਟੋਰੀਅਲ ਆਰਮੀ ਭਰਤੀ ਦੀ ਲਿਖਤੀ ਪ੍ਰੀਖਿਆ ਗੁਰੂ ਨਾਨਕ ਸਟੇਡੀਅਮ ‘ਚ 18 ਜਨਵਰੀ ਨੂੰ
- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਰਾਤ ਨੂੰ ਖੰਨਾ ’ਚ ਹਾਈ-ਟੈਕ ਨਾਕੇ ਦਾ ਕੀਤਾ ਅਚਨਚੇਤ ਦੌਰਾ, ਪੁਲਿਸ ਕਰਮਚਾਰੀਆਂ ਨੂੰ ਸਤਰਕਤਾ ਨਾਲ ਡਿਊਟੀ ਨਿਭਾਉਣ ਦੇ ਹੁਕਮ
- ਸੜਕ ਸੁਰੱਖਿਆ ਮਹੀਨੇ ਤਹਿਤ ਆਰ.ਟੀ.ਓ. ਵੱਲੋਂ ਪ੍ਰਦੂ਼ਸ਼ਣ ਚੈਕ ਸੈਂਟਰਾਂ ਦੀ ਜਾਂਚ
Author: onpoint channel
“I’m a Newswriter, “I write about the trending news events happening all over the world.
ਬਠਿੰਡਾ, 5 ਨਵੰਬਰ 2025: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈਕੇ ਕੀਤੀਆਂ ਸਿਰੇ ਦੀਆਂ ਮੰਦਭਾਗੀਆਂ ਤੇ ਜਾਤੀ ਸੂਚਕ ਟਿਪਣੀਆਂ ਕਿਸੇ ਨੇਤਾ ਵੱਲੋਂ ਕੀਤੀਆਂ ਪਹਿਲੀਆਂ ਨਹੀਂ ਬਲਕਿ ਪਿਛਲੇ ਲੰਮੇਂ ਸਮੇਂ ਤੋਂ ਚਲਦਾ ਆ ਰਿਹਾ ਵਰਤਾਰਾ ਹੈ। ਹਾਲਾਂਕਿ ਇਸ ਤਰਾਂ ਦੇ ਬੋਲ ਕੁਬੋਲਾਂ ਸਬੰਧੀ ਭੜਥੂ ਪੈਣ ਕਾਰਨ ਲੀਡਰਾਂ ਨੂੰ ਕਈ ਵਾਰ ਸਿਆਸੀ ਤੌਰ ਤੇ ਵੱਡੀ ਕੀਮਤ ਵੀ ਤਰਨੀ ਪੈਂਦੀ ਹੈ ਫਿਰ ਇਸ ਸਿਲਸਿਲਾ ਰੁਕਣ ਦੀ ਥਾਂ ਵਧਦਾ ਹੀ ਜਾ ਰਿਹਾ ਹੈ। ਕਈ ਵਾਰ ਤਾਂ ਇੰਜ ਜਾਪਦਾ ਹੈ ਕਿ ਇੱਕ ਦੂਸਰੇ ਤੋਂ ਵਧ ਚੜ੍ਹਕੇ ਬੋਲਣ ਨੂੰ ਸਿਆਸੀ ਲੋਕ ਆਪਣੀ ਸ਼ਾਨ ਸਮਝਣ ਲੱਗੇ…
ਜਲੰਧਰ, 5 ਨਵੰਬਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭਾਰਗੋ ਕੈਂਪ ਨਗਰ ਵਿੱਚ ਸੁਨਿਆਰੇ ਦੀ ਦੁਕਾਨ ’ਚ ਹੋਈ ਲੁੱਟ ਦੀ ਘਟਨਾ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਸਮੇਤ ਪਨਾਹਗਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਸੋਨਾ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਕਪੜੇ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੈ ਕੁਮਾਰ ਵਾਸੀ ਅਵਤਾਰ ਨਗਰ ਦੀ ਸ਼ਿਕਾਇਤ ’ਤੇ ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਮੁਕੱਮਦਾ ਨੰਬਰ 167 ਮਿਤੀ 30.10.2025 ਨੂੰ ਧਾਰਾ 309(4), 3(5) ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਅਜੈ ਕੁਮਾਰ ਨੇ ਦੱਸਿਆ ਸੀ ਕਿ 30 ਅਕਤੂਬਰ ਨੂੰ ਸਵੇਰੇ ਕਰੀਬ 10…
ਨਵੀਂ ਦਿੱਲੀ, 4 ਨਵੰਬਰ, 2025 : ਕੀ ਤੁਸੀਂ ਵੀ ਕਾਫੀ ਸਮੇਂ ਤੋਂ ਇੱਕ ਫਲੈਗਸ਼ਿਪ (flagship) ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ, ਪਰ ਉੱਚੀਆਂ ਕੀਮਤਾਂ ਕਾਰਨ ਰੁਕੇ ਹੋਏ ਸੀ? ਜੇਕਰ ਹਾਂ, ਤਾਂ ਗੂਗਲ (Google) ਦਾ ਪ੍ਰੀਮੀਅਮ ਫੋਨ ਖਰੀਦਣ ਦਾ ਇਹ ਸ਼ਾਨਦਾਰ ਮੌਕਾ ਹੋ ਸਕਦਾ ਹੈ। ਤਿਉਹਾਰੀ ਸੀਜ਼ਨ (festive season) ਤੋਂ ਬਾਅਦ, ਫਲਿੱਪਕਾਰਟ (Flipkart) ਇਸ ਵੇਲੇ Google Pixel 9 ‘ਤੇ ਭਾਰੀ ਡਿਸਕਾਊਂਟ (discount) ਦੇ ਰਿਹਾ ਹੈ। Limited time offer ਅਤੇ ਬੈਂਕ ਡਿਸਕਾਊਂਟ (Bank Discount) ਤੋਂ ਬਾਅਦ, ਇਹ ਡਿਵਾਈਸ (device) ਹੁਣ 55,000 ਰੁਪਏ ਤੋਂ ਵੀ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ। ਕੀ ਹੈ Flipkart ਦੀ ਇਹ ‘ਸ਼ਾਨਦਾਰ ਡੀਲ’? 1. ਕੀਮਤ ‘ਚ ਸਿੱਧੀ ਕਟੌਤੀ:…
ਚੰਡੀਗੜ੍ਹ/ਮੁੰਬਈ, 3 ਨਵੰਬਰ, 2025 : 52 ਸਾਲਾਂ ਦਾ ਲੰਬਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ! ਭਾਰਤੀ ਮਹਿਲਾ ਕ੍ਰਿਕਟ ਟੀਮ (Team India) ਨੇ ਐਤਵਾਰ ਰਾਤ ਇਤਿਹਾਸ ਰਚਦਿਆਂ ਪਹਿਲੀ ਵਾਰ ICC ਵਨਡੇ ਵਿਸ਼ਵ ਕੱਪ (ODI World Cup) ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ‘ਹਰਮਨ ਬ੍ਰਿਗੇਡ’ ਨੇ ਸਾਊਥ ਅਫਰੀਕਾ (South Africa) ਨੂੰ 52 ਦੌੜਾਂ ਨਾਲ ਹਰਾ ਕੇ ਇਹ ਇਤਿਹਾਸਕ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਜਿੱਥੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਵੀ ਆਪਣੀਆਂ “ਪੰਜਾਬ ਦੀਆਂ ਸ਼ੇਰਨੀਆਂ” ਨੂੰ ਖਾਸ ਅੰਦਾਜ਼ ਵਿੱਚ ਵਧਾਈ ਦਿੱਤੀ। CM ਮਾਨ ਨੇ…
ਚੰਡੀਗੜ੍ਹ,4 ਨਵੰਬਰ:ਪੰਜਾਬ ਰਾਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ, ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਸਬੰਧੀ ਮਾਮਲੇ ਵਿਚ ਰਿਟਰਨਿੰਗ ਅਫਸਰ ਤਰਨਤਾਰਨ ਵਲੋਂ ਪੇਸ਼ ਰਿਪੋਰਟ ਤਸੱਲੀਯੋਗ ਨਾ ਪਾਏ ਜਾਣ ‘ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਤਰਨਤਾਰਨ 6 ਨਵੰਬਰ 2025 ਨੂੰ ਤਲਬ ਕੀਤਾ ਹੈ। ਇਹ ਜਾਣਕਾਰੀ ਵੀ ਜਿਲਾ ਚੋਣ ਅਫਸਰ ਤੋਂ ਮੰਗੀ ਗਈ ਹੈ ਕਿ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਹਿਤ ਰਾਜਾ ਵੜਿੰਗ ਨੂੰ ਜਿਲੇ ਦੀ ਹੱਦ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ…
ਤਰਨਤਾਰਨ, 4 ਨਵੰਬਰ ਆਮ ਆਦਮੀ ਪਾਰਟੀ ਨੇ ਤਰਨਤਾਰਨ ਜਿਮਨੀ ਚੋਣ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵੀ ਸਰਗਰਮੀ ਨਾਲ ਮੁਹਿੰਮ ਵਿੱਚ ਸ਼ਾਮਲ ਹੋ ਗਈ ਹਨ। ਅੱਜ, ਉਨ੍ਹਾਂ ਨੇ ਤਰਨਤਾਰਨ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ, ਔਰਤਾਂ ਨਾਲ ਮੁਲਾਕਾਤ ਕੀਤੀ ਅਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਡਾ. ਗੁਰਪ੍ਰੀਤ ਨੇ ਕਿਹਾ ਕਿ ਅੱਜ, ਔਰਤਾਂ ਦੇਸ਼ ਅਤੇ ਸਮਾਜ ਦੀ ਦਿਸ਼ਾ ਨਿਰਧਾਰਤ ਕਰ ਰਹੀਆਂ ਹਨ। ‘ਆਪ’ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ ਕਾਨੂੰਨ…
ਇਸਲਾਮਾਬਾਦ, 4 ਨਵੰਬਰ 2025: ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚ ਮੰਗਲਵਾਰ, 4 ਨਵੰਬਰ 2025 ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਗੈਸ ਸਿਲੰਡਰ ਫਟਣ ਕਾਰਨ 12 ਲੋਕ ਜ਼ਖਮੀ ਹੋ ਗਏ। ਕਾਰਨ: ਸੈਂਟਰਲ ਏਅਰ ਕੰਡੀਸ਼ਨਰ (AC) ਦੀ ਮੁਰੰਮਤ ਦੌਰਾਨ ਗੈਸ ਲੀਕ ਹੋਣ ਕਾਰਨ ਵੱਡਾ ਗੈਸ ਸਿਲੰਡਰ ਫਟ ਗਿਆ। ਨੁਕਸਾਨ: ਇਸ ਧਮਾਕੇ ਕਾਰਨ ਮੁਰੰਮਤ ਕਰ ਰਹੇ ਲੋਕਾਂ ਸਮੇਤ 12 ਵਿਅਕਤੀ ਜ਼ਖਮੀ ਹੋ ਗਏ। ਪ੍ਰਭਾਵ: ਸਮਾ ਟੀਵੀ ਦੀ ਰਿਪੋਰਟ ਅਨੁਸਾਰ, ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਹਿੱਲ ਗਈ। ਹਫੜਾ-ਦਫੜੀ: ਧਮਾਕੇ ਦੇ ਡਰੋਂ ਸੁਪਰੀਮ ਕੋਰਟ ਵਿੱਚ ਮੌਜੂਦ ਜੱਜ, ਵਕੀਲ ਅਤੇ ਮੁਵੱਕਿਲ ਮੌਕੇ ਤੋਂ ਭੱਜਦੇ ਦਿਖਾਈ ਦਿੱਤੇ, ਜਿਸ ਨਾਲ ਹਫੜਾ-ਦਫੜੀ ਮਚ ਗਈ।ਇਸ ਘਟਨਾ ਨੇ ਅਦਾਲਤ…
ਲੁਧਿਆਣਾ, 04 ਨਵੰਬਰ (000) – ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਹਲਕਾ ਆਤਮ ਨਗਰ ਅਧੀਨ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਪ੍ਰੋਜੈਕਟਾਂ ਨੂੰ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਰੇਲਵੇ ਬੁਨਿਆਦੀ ਢਾਂਚੇ ਦੇ ਮੁੱਦੇ ਆਤਮ ਨਗਰ ਹਲਕੇ ਦੇ ਵਸਨੀਕਾਂ ਲਈ ਵੱਡੀ ਅਸੁਵਿਧਾ ਦਾ ਕਾਰਨ ਬਣਦੇ ਜਾ ਰਹੇ ਹਨ। ਆਪਣੇ ਪੱਤਰ ਵਿੱਚ, ਵਿਧਾਇਕ ਸਿੱਧੂ ਨੇ ਤਿੰਨ ਮੁੱਖ ਸਮੱਸਿਆਵਾਂ ‘ਤੇ ਚਾਨਣਾ ਪਾਇਆ ਹੈ; ਪਹਿਲੀ ਜੀ.ਐਨ.ਈ. ਰੇਲਵੇ ਲਾਈਨਾਂ (ਪੁਰਾਣੀ ਇੱਟਾਂ ਵਾਲੀ ਗਲੀ, ਦੁੱਗਰੀ ਰੋਡ ਅਤੇ ਜੀ ਐਨ ਈ ਨੂੰ ਜੋੜਨ ਵਾਲੀ) ਦੇ ਨੇੜੇ ਇੱਕ…
ਖੰਨਾ, (ਲੁਧਿਆਣਾ), 4 ਨਵੰਬਰ: ਸੀਵਰੇਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ, ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1 ਕਿਲੋਮੀਟਰ ਦੀ ਲੰਬਾਈ ਵਾਲੀ ਸੀਵਰੇਜ ਦੀ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਏਰੀਏ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਕੋਈ ਨਿਕਾਸੀ ਨਾ ਹੋਣ ਕਰਕੇ ਬਹੁਤ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਇਸ ਸੀਵਰੇਜ ਪਾਈਪ ਲਾਈਨ ਪਾਉਣ ਨਾਲ ਹੋ ਜਾਵੇਗਾ। ਇਸ ਸੀਵਰੇਜ ਪਾਈਪ ਲਾਈਨ ਦਾ ਲਾਭ ਇਸ ਏਰੀਏ ਦੇ ਵੱਡੀ ਗਿਣਤੀ ਵਿੱਚ ਰਹਿਣ ਵਾਲੇ ਵਸਨੀਕਾਂ…
ਜਲੰਧਰ, 4 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹੱਦ ਅੰਦਰ ਪੈਂਦੇ ਸਾਰੇ ਮੈਡੀਕਲ ਸਟੋਰਾਂ ਦੇ ਮਾਲਕ ਡਾਕਟਰ ਦੀ ਸਲਾਹ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਤੋਂ ਬਿਨ੍ਹਾਂ ਪਾਬੰਦੀਸ਼ੁਦਾ ਦਵਾਈਆਂ (ਸ਼ਡਿਊਲਡ ਐਕਸ ਅਤੇ ਐਚ ਡਰੱਗਜ਼) ਦੀ ਵਿਕਰੀ ਨਹੀਂ ਕਰਨਗੇ।ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਮੈਡੀਕਲ ਸਟੋਰਾਂ ਦੇ ਮਾਲਕ ਆਪਣੇ-ਆਪਣੇ ਅਦਾਰੇ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਨੂੰ ਯਕੀਨੀ ਬਣਾਉਣਗੇ ਅਤੇ ਸ਼ਡਿਊਲਡ ਐਕਸ ਅਤੇ ਐਚ ਡਰੱਗਜ਼ ਦੀ ਵਿਕਰੀ ਡਾਕਟਰੀ ਸਲਾਹ ਨਾਲ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ…

