Author: onpoint channel

“I’m a Newswriter, “I write about the trending news events happening all over the world.

ਜਲੰਧਰ, 15 ਅਕਤੂਬਰ : ਇੰਸਟੀਚਿਊਟ ਮੈਨੇਜਮੈਂਟ ਕਮੇਟੀ, ਉਦਯੋਗਿਕ ਸਿਖ਼ਲਾਈ ਸੰਸਥਾ ਆਦਮਪੁਰ ਵੱਲੋਂ ਸੈਸ਼ਨ 2025-26 ਲਈ ਵੱਖ-ਵੱਖ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਭਰਤੀ ਕੀਤੇ ਜਾਣੇ ਹਨ, ਜਿਨ੍ਹਾਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੈਂਬਰ ਸਕੱਤਰ ਆਈ.ਐਮ.ਸੀ. ਉਦਯੋਗਿਕ ਸਿਖ਼ਲਾਈ ਸੰਸਥਾ ਆਦਮਪੁਰ ਪੁਸ਼ਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਖੇ ਆਰ.ਏ.ਸੀ., ਮਕੈਨਿਕ ਇਲੈਕਟ੍ਰਿਕ ਵ੍ਹੀਕਲ, ਟਰਨਰ, ਪਲੰਬਰ, ਮਕੈਨਿਕ ਡੀਜ਼ਲ, ਮਸ਼ੀਨਿਸਟ, ਸਵਿੰਗ ਟੈਕਨਾਲੋਜੀ ਟਰੇਡਾਂ ਲਈ ਆਰਜ਼ੀ ਤੌਰ ’ਤੇ ਗੈਸਟ ਫੈਕਲਟੀ ਇੰਸਟਰਕਟਰ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਉੱਕਾ-ਪੁੱਕਾ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੇਟਾ ਦਿੱਤਾ ਜਾਵੇਗਾ।ਯੋਗਤਾ ਤੇ ਤਜ਼ੁਰਬੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਾਇਰੈਕਟਰ ਜਨਰਲ…

Read More

ਪਾਇਲ, ਖੰਨਾ (ਲੁਧਿਆਣਾ) 14 ਅਕਤੂਬਰ:ਪਾਇਲ ਸ਼ਹਿਰ ਦੇ ਰਹਿਣ ਵਾਲੇ ਵਸਨੀਕਾਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ 1.5 ਕਰੋੜ ਰੁਪਏ ਦੀ ਲਾਗਤ ਨਾਲ ਪਾਣੀ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਹੇਠ ਕਰੀਬ ਤਿੰਨ ਕਿਲੋਮੀਟਰ ਲੰਬੀ ਨਵੀਂ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਰਾਹੀਂ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਇਆ ਜਾਵੇਗਾ।ਇਸ ਪ੍ਰੋਜੈਕਟ ਦਾ ਉਦਘਾਟਨ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰਾਂ ਤੇ ਪਿੰਡਾਂ ਵਿੱਚ ਪਾਣੀ ਸਪਲਾਈ ਦੀਆਂ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਗਿਆਸਪੁਰਾ ਨੇ ਕਿਹਾ ਕਿ ਸਰਕਾਰ…

Read More

ਲੁਧਿਆਣਾ, 14 ਅਕਤੂਬਰ:ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੰਗਲਵਾਰ ਨੂੰ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਵਿਖੇ ਅੰਤਰ-ਜ਼ੋਨਲ ਯੁਵਾ ਅਤੇ ਵਿਰਾਸਤੀ ਉਤਸਵ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਇੱਕ ਜੀਵੰਤ “ਰੰਗਲਾ ਪੰਜਾਬ” ਬਣਾਉਣ ਲਈ ਵਰਤਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।ਅਮਨ ਅਰੋੜਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬੀ ਨੌਜਵਾਨ, ਜੋ ਆਪਣੀ ਸਖ਼ਤ ਮਿਹਨਤ ਅਤੇ ਆਪਣੀਆਂ ਜੜ੍ਹਾਂ ਨਾਲ ਡੂੰਘੇ ਸਬੰਧ ਲਈ ਜਾਣੇ ਜਾਂਦੇ ਹਨ, ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਨਿਭਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੁਵਾ ਫੈਸਟੀਵਲ ਰਾਜ ਅਤੇ ਦੇਸ਼ ਦੀ ਬਿਹਤਰੀ ਲਈ ਆਪਣੀ ਬੇਅੰਤ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾ ਕੇ ਮਹੱਤਵਪੂਰਨ…

Read More

ਲੁਧਿਆਣਾ 14 ਅਕਤੂਬਰ (000000) : ਆਉਣ ਵਾਲੀ ਦੀਵਾਲੀ ਅਤੇ ਛੱਠ ਪੂਜਾ ਦੇ ਮੱਦੇਨਜ਼ਰ, ਦੱਖਣੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਹਲਕੇ ਦੇ ਏਸੀਪੀ, ਐਸਐਚਓ ਅਤੇ ਚੌਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ ਕਿ ਆਉਣ ਵਾਲੀ ਦੀਵਾਲੀ ਅਤੇ ਛੱਠ ਪੂਜਾ ਲਈ ਸੁਰੱਖਿਆ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਵਿਧਾਇਕ ਛੀਨਾ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਸਾਰੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭੀੜ-ਭੜੱਕੇ…

Read More

ਨਵੀਂ ਦਿੱਲੀ, 14 ਅਕਤੂਬਰ 2025 : ਦਿੱਲੀ ਹਾਈ ਕੋਰਟ ਨੇ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਜ਼ਮਾਨਤ ਨੂੰ ਚੁਣੌਤੀ ਦੇਣ ਵਾਲੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਪਟੀਸ਼ਨ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ।ਜਸਟਿਸ ਰਵਿੰਦਰ ਡੁਡੇਜਾ ਦੀ ਬੈਂਚ ਨੇ ਈਡੀ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਕੇਂਦਰੀ ਏਜੰਸੀ ਨੂੰ ਆਪਣੀਆਂ ਦਲੀਲਾਂ ਪੇਸ਼ ਕਰਨ ਦਾ ਆਖਰੀ ਮੌਕਾ ਦੇ ਰਿਹਾ ਹੈ। ਮੁਲਤਵੀ ਕਰਨ ਦਾ ਕਾਰਨ:ਈਡੀ ਵੱਲੋਂ ਪੇਸ਼ ਹੋਏ ਵਕੀਲ ਨੇ ਦਲੀਲ ਦਿੱਤੀ ਕਿ ਵਧੀਕ ਸਾਲਿਸਟਰ ਜਨਰਲ (ਏਐਸਜੀ) ਐਸਵੀ ਰਾਜੂ ਦਲੀਲਾਂ ਲਈ ਉਪਲਬਧ ਨਹੀਂ ਸਨ ਕਿਉਂਕਿ ਉਹ ਭਾਰਤ ਦੇ…

Read More

ਚੰਡੀਗੜ੍ਹ, 14 ਅਕਤੂਬਰ 2025-ਲੁਧਿਆਣਾ ਦੇ ਇਕ ਦੁਖੀ ਪਰਿਵਾਰ ਲਈ ਪੰਜਾਬ ਸਰਕਾਰ ਦੇ NRI ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਵੱਡਾ ਸਹਾਰਾ ਸਾਬਤ ਹੋਈ। ਕੈਨੇਡਾ ਵਿੱਚ ਹੋਏ ਸੜਕ ਹਾਦਸੇ ‘ਚ ਮਾਰੇ ਗਏ 27 ਸਾਲਾ ਹਰਨੂਰ ਸਿੰਘ ਦੀ ਦੇਹ ਨੂੰ ਸਮੇਂ ਸਿਰ ਲੁਧਿਆਣਾ ਲਿਆਉਣ ਨਾਲ ਪਰਿਵਾਰ ਨੂੰ ਆਪਣੇ ਪੁੱਤਰ ਨੂੰ ਅਖੀਰਲਾ ਵਿਦਾ ਦੇਣ ਦਾ ਮੌਕਾ ਮਿਲਿਆ।ਹਰਨੂਰ ਸਿੰਘ, ਪ੍ਰਸਿੱਧ ਉਦਯੋਗਪਤੀ ਸ. ਗੁਰਚਰਨ ਸਿੰਘ ਦੇ ਪੁੱਤਰ ਸਨ। 6 ਅਕਤੂਬਰ ਨੂੰ ਓਰੋ-ਮੇਡੋਂਟੇ (ਓਨਟਾਰੀਓ) ਵਿੱਚ ਮੋਟਰਸਾਈਕਲ ‘ਤੇ ਜਾ ਰਹੇ ਸਨ ਜਦੋਂ ਨਸ਼ੇ ਵਿੱਚ ਡਰਾਈਵ ਕਰ ਰਿਹਾ ਟਰੱਕ ਟਕਰਾ ਗਿਆ। ਇਸ ਅਚਾਨਕ ਘਟਨਾ ਨਾਲ ਪਰਿਵਾਰ ਗਹਿਰੇ ਸੋਕ ਵਿੱਚ ਡੁੱਬ ਗਿਆ ਅਤੇ…

Read More

ਦਿੱਲੀ : ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਪ੍ਰਦੂਸ਼ਣ ਦਾ ਪੱਧਰ ਇੱਕ ਵਾਰ ਫਿਰ ਖਤਰਨਾਕ ਰੁਝਾਨ ਦਿਖਾ ਰਿਹਾ ਹੈ। ਮੰਗਲਵਾਰ ਨੂੰ, ਦਿੱਲੀ ਦੇ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ (AQI) 200 ਅੰਕਾਂ ਨੂੰ ਪਾਰ ਕਰ ਗਿਆ, ਜਿਸ ਕਾਰਨ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਪਾਬੰਦੀਆਂ ਦਾ ਪਹਿਲਾ ਪੜਾਅ (GRAP-I) ਲਾਗੂ ਕਰ ਦਿੱਤਾ ਗਿਆ ਹੈ।ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਵਿਗੜਦੇ ਹਾਲਾਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਪ੍ਰਦੂਸ਼ਣ ਦਾ ਪੱਧਰ ਔਸਤ AQI: ਮੰਗਲਵਾਰ ਨੂੰ ਦਿੱਲੀ ਦਾ ਔਸਤ AQI 211 ਦਰਜ ਕੀਤਾ ਗਿਆ, ਜੋ ਕਿ “ਮਾੜੀ” ਸ਼੍ਰੇਣੀ ਵਿੱਚ ਆਉਂਦਾ ਹੈ।ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰ: ਆਨੰਦ ਵਿਹਾਰ ਵਿੱਚ ਸ਼ਾਮ 7 ਵਜੇ…

Read More

ਲੁਧਿਆਣਾ, 14 ਅਕਤੂਬਰ – ਸੀਨੀਅਰ ਸੁਪਰਡੈਂਟ ਡਾਕਘਰ ਲੁਧਿਆਣਾ ਸਿਟੀ ਡਿਵੀਜ਼ਨ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕ ਵਿਭਾਗ ਨੇ 6 ਅਕਤੂਬਰ, 2025 ਤੋਂ 10 ਅਕਤੂਬਰ, 2025 ਤੱਕ “ਰਾਸ਼ਟਰੀ ਡਾਕ ਹਫ਼ਤਾ” ਮਨਾਇਆ ਹੈ। ਇਸੇ ਦਿਨ 1874 ਵਿੱਚ ਬਰਨ (ਸਵਿਟਜ਼ਰਲੈਂਡ) ਵਿਖੇ “ਯੂਨੀਵਰਸਲ ਡਾਕ ਯੂਨੀਅਨ” ਦੀ ਸਥਾਪਨਾ ਕੀਤੀ ਗਈ ਸੀ। ਇਸ ਸਾਲ ਵਿਸ਼ਵ ਡਾਕ ਦਿਵਸ ਦਾ ਵਿਸ਼ਾ “ ਪੋਸਟ ਫਾਰ ਪੀਪਲ: ਲੋਕਲ ਸਰਵਿਸ, ਗਲੋਬਲ ਰੀਚ” ਸੀ। ਉਨ੍ਹਾਂ ਅੱਗੇ ਦੱਸਿਆ ਕਿ ਰਾਸ਼ਟਰੀ ਡਾਕ ਹਫ਼ਤੇ ਦੌਰਾਨ ਦੋਵਾਂ ਡਿਵੀਜ਼ਨਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਸਦੇ ਤਹਿਤ 6 ਅਕਤੂਬਰ, 2025 ਨੂੰ ਤਕਨਾਲੋਜੀ ਦਿਵਸ ਵਜੋਂ ਮਨਾਇਆ ਗਿਆ ਅਤੇ ਇਸ ਦਿਨ ਡਾਕਘਰਾਂ/ਆਰ ਐਮ ਐਸ ਵਿਖੇ ਨਵੀਂ ਤਕਨਾਲੋਜੀ ‘ਤੇ…

Read More

ਜਲੰਧਰ, 14 ਅਕਤੂਬਰ : ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਲਈ ਸੋਧਿਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਪ੍ਰਾਪਤ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਯੋਗਤਾ ਮਿਤੀ 15.10.2025 ਅਨੁਸਾਰ ਅੱਪਡੇਟ ਕੀਤੀਆਂ ਜਾਣੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਯੋਗ ਵੋਟਰ ਇਸ ਵਿੱਚ ਸ਼ਾਮਲ ਹੋ ਸਕਣ। ਉਨ੍ਹਾਂ ਦੱਸਿਆ ਕਿ ਮੌਜੂਦਾ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 10 ਅਕਤੂਬਰ 2025 ਨੂੰ ਕਰ ਦਿੱਤੀ ਗਈ ਹੈ, ਜਿਸ ’ਤੇ ਦਾਅਵੇ ਅਤੇ ਇਤਰਾਜ਼ 17 ਅਕਤੂਬਰ 2025 ਤੱਕ…

Read More

ਜਲੰਧਰ, 14 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਜ ਸੀ.ਪੀ.ਆਰ. ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਏ ਸੈਮੀਨਾਰ-ਕਮ-ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਬਹੁਤ ਧਿਆਨ ਨਾਲ ਟ੍ਰੇਨਿੰਗ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਕਿਸੇ ਅਣਸੁਖਾਵੀਂ ਘਟਨਾ, ਕੁਦਰਤੀ ਆਫ਼ਤ ਵਿੱਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰ ਸਕਣ।ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਜੀਵਨ ਬਚਾਓ ਵਿਧੀ ਸੀ. ਪੀ. ਆਰ. ਟ੍ਰੇਨਿੰਗ ਅਤੇ ਉਸਦੀ ਮਹੱਤਤਾ ਬਾਰੇ ਜਾਗਰੂਕ ਕਰਨਾ…

Read More