- *ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਵਿੱਚ ਲਗਾਇਆ ਗਿਆ ਦੂਜਾ “ਜ਼ਿਲ੍ਹਾ ਪੱਧਰੀ ਸਮਾਧਾਨ ਕੈਂਪ”, ਲੋਕਾਂ ਨੂੰ ਤੁਰੰਤ ਰਾਹਤ
- ਪੰਜਾਬ ਸਰਕਾਰ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਵਚਨਬੱਧ: ਤਰੁਨਪ੍ਰੀਤ ਸਿੰਘ ਸੌਂਦ
- ਮੱਛੀ ਪਾਲਣ ਵਿਭਾਗ ਦੇ ਸਕੱਤਰ ਵੱਲੋਂ ਪਿੰਡ ਜੈਤੋਵਾਲੀ ਦੇ ਮੱਛੀ ਤਲਾਬ ਦਾ ਦੌਰਾ
- ਟਰੇਡ ਕਮਿਸ਼ਨ ਨੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਲਾਂ, ਹੱਲ ਲਈ ਤੁਰੰਤ ਕਾਰਵਾਈ ਦਾ ਦਿਵਾਇਆ ਭਰੋਸਾ
- ਐਮ.ਐਸ.ਸੀ.ਆਈ.ਟੀ. ਦੇ ਤੀਜੇ ਸਮੈਸਟਰ ‘ਚ ਦੀਪਕ ਕੁਮਾਰ ਨੇ ਪਹਿਲਾ ਸਥਾਨ ਕੀਤਾ ਹਾਸਲ
- ਪਿਛਲੇ ਦਹਾਕਿਆਂ ਵਿੱਚ ਜਿੰਨੇ ਡਾਕਟਰ ਭਰਤੀ ਹੋਏ, ਉਨੇ ‘ਆਪ` ਸਰਕਾਰ ਨੇ ਚਾਰ ਸਾਲਾਂ ਵਿੱਚ ਭਰਤੀ ਕੀਤੇ, ਪੰਜਾਬ ਦੀ ਲੰਬੇ ਸਮੇਂ ਤੋਂ ਅਣਗੌਲੀ ਸਿਹਤ ਸੰਭਾਲ ਪ੍ਰਣਾਲੀ ਨੂੰ ਠੀਕ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
- ਸਿਆਸੀ ਦਾਲ ’ਚ ਕੋਕੜੂ ਪੈਣ ਦੇ ਬਾਵਜੂਦ ਨੌਕਰਸ਼ਾਹਾਂ ਦਾ ਰਾਜਨੀਤੀ ’ਚ ਤਰਲੋਮੱਛੀ ਦਾ ਰੁਝਾਨ
- ਜੂਨੀਅਰ ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ ਵਿਜੀਲੈਂਸ ਬਿਊਰੋ ਨੇ
Author: onpoint channel
“I’m a Newswriter, “I write about the trending news events happening all over the world.
ਜਲੰਧਰ, 5 ਫਰਵਰੀ : ਬਜ਼ੁਰਗਾਂ ਦੀ ਭਲਾਈ ਲਈ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ 16 ਫਰਵਰੀ 2026 ਤੋਂ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।ਇਸ ਸਬੰਧੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਦੱਸਿਆ ਕਿ ਮੁਹਿੰਮ ਤਹਿਤ ਬਜ਼ੁਰਗਾਂ ਦੀ ਦੇਖਭਾਲ ਲਈ ਸਿਹਤ, ਯੋਗਾ ਤੇ ਮਨੋਵਿਗਿਆਨਕ ਸਹਾਇਤਾ ਸਬੰਧੀ 16 ਮਾਰਚ 2026 ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਨੂੰ ਵਡੇਰੀ ਉਮਰ ’ਚ ਹੋਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ’ਚ ਅੱਖਾਂ ਦਾ ਮੋਤੀਆ, ਜੋੜਾਂ ਦਾ ਦਰਦ ਤੇ ਹੋਰ ਸਰੀਰਕ ਬਿਮਾਰੀਆਂ ਤੋਂ ਇਲਾਵਾ ਉਨ੍ਹਾਂ ਦੀ ਮਨੋਵਿਗਿਆਨਕ ਸਿਹਤ ਨੂੰ ਕਾਇਮ ਰੱਖਣ ਲਈ ਵਿਸ਼ੇਸ਼ ਜਾਂਚ ਕੈਂਪ ਲਗਾਏ ਜਾਣਗੇ। ਉਨ੍ਹਾਂ…
ਲੁਧਿਆਣਾ, 5 ਫਰਵਰੀ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਇੰਚਾਰਜ ਡਾ. ਗੁਰਨਾਮ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ, (ਇਨਪੁੱਟਸ) ਨੇ ਦਫਤਰ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ, ਸਾਰੇ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਵਿਸਥਾਰ ਅਫਸਰ ਮੌਜੂਦ ਸਨ।ਸੰਯੁਕਤ ਡਾਇਰੈਕਟਰ ਖੇਤੀਬਾੜੀ, (ਇਨਪੁੱਟਸ) ਡਾ. ਗੁਰਨਾਮ ਸਿੰਘ ਨੇ ਮੀਟਿੰਗ ਦੌਰਾਨ ਫੀਲਡ ਸਟਾਫ਼ ਨੂੰ ਸੋਇਲ ਹੈਲਥ ਕਾਰਡਾਂ ਦੀ ਪ੍ਰਗਤੀ, ਖੇਤੀਬਾੜੀ ਇੰਨਪੁਟਸ ਦੀ ਗੁਣਵੱਤਾ, ਸਬਸਿਡੀ ਵਾਲੀ ਮਸ਼ੀਨਰੀ ਦੀ ਬਕਾਇਆ ਈ.ਪੀ.ਵੀ, ਜਿਪਸਮ ਦੀ ਪੋਰਟਲ ‘ਤੇ ਵੇਰੀਫਿਕੇਸ਼ਨ, ਕ੍ਰਿਸ਼ੀ ਮੈਪਰ ਐਪ ‘ਤੇ ਫ਼ਸਲ ਡਾਟਾ ਅਪਡੇਸ਼ਨ ਦੀ ਪ੍ਰਗਤੀ, ਮਾਈਨਰ ਇਰੀਗੇਸ਼ਨ ਸਰਵੇਖਣਾਂ ਆਦਿ ਸਬੰਧੀ ਜ਼ਰੂਰੀ…
ਲੁਧਿਆਣਾ, 5 ਫਰਵਰੀ:ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਲਈ ਯੂਰੀਆ ਖਾਦ ਸਮੇਂ ਸਿਰ ਉਪਲਬੱਧ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆ ਦੀਆਂ ਕਿਸਾਨੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਗ੍ਰੇਡ ਯੂਰੀਆਂ ਦੀ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਸਬੰਧੀ ਜਾਰੀ ਹਦਾਇਤਾਂ ਅਤੇ ਪ੍ਰਬੰਧਕੀ ਸਕੱਤਰ ਖੇਤੀਬਾੜੀ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਡਾਇਰੈਕਟਰ ਖੇਤੀਬਾੜੀ ਸ੍ਰੀ ਗੁਰਜੀਤ ਸਿੰਘ ਬਰਾੜ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਦੀ ਪਾਲਣਾ ਹਿੱਤ 03 ਫਰਵਰੀ 2026 ਨੂੰ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਲੁਧਿਆਣਾ ਦੀ ਟੀਮ ਸਮੇਤ ਪੁਲਿਸ ਪਾਰਟੀ ਥਾਣਾ ਦਾਖਾ ਵੱਲੋਂ ਸੂਚਨਾ ਦੇ ਅਧਾਰ ‘ਤੇ ਪਲਾਈਵੁੱਡ…
ਲੁਧਿਆਣਾ, 05 ਫਰਵਰੀ – ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਅਗਨੀਵੀਰ (ਫੌਜ) ਦੇ ਲਿਖਤੀ ਪੇਪਰ (ਸੀ.ਈ.ਐਫ) ਲਈ 09 ਫਰਵਰੀ, 2026 ਤੋਂ ਮੁਫ਼ਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ । ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ (ਫੌਜ) ਦਾ ਲਿਖਤੀ ਪੇਪਰ (ਸੀ.ਈ.ਐਫ) ਅਪ੍ਰੈਲ 2026 ਵਿੱਚ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਰਮੀ ਰੈਕਰੂਟਮੈਂਟ ਦੀ ਵੈੱਬ-ਸਾਇਟ (WWW.joinindianary.nic.in) ਅੱਜ ਖੁੱਲਣ ਜਾ ਰਹੀ ਹੈ ਜਿੱਥੇ ਅਗਨੀਵੀਰ (ਆਰਮੀ) ਵਿੱਚ ਭਤਰੀ ਹੋਣ ਦੇ ਚਾਹਵਾਨ ਯੁਵਕ 05 ਫਰਵਰੀ ਤੋਂ 01 ਅਪ੍ਰੈਲ, 2026 ਤੱਕ ਆਪਣੀ ਰਾਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਯੁਵਕਾਂ ਦੀ ਰਜਿਸਟਰੇਸ਼ਨ ਹੋ ਜਾਂਦੀ ਹੈ, ਉਹ ਸੀ-ਪਾਈਟ…
ਲੁਧਿਆਣਾ, 5 ਫਰਵਰੀ:ਲੁਧਿਆਣਾ ਵਿਖੇ ਚੱਲ ਰਿਹਾ 7-ਰੋਜ਼ਾ ‘ਯੁਵਾ ਆਪਦਾ ਮਿੱਤਰ’ ਸਿਖਲਾਈ ਕੈਂਪ ਵੀਰਵਾਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਸਮਾਪਤੀ ਸਮਾਰੋਹ ਦੌਰਾਨ 230 ਵਲੰਟੀਅਰਾਂ ਜਿਨ੍ਹਾਂ ਵਿੱਚ ਰਾਸ਼ਟਰੀ ਸੇਵਾ ਯੋਜਨਾ (ਐਨ.ਐਸ.ਐਸ) ਦੇ 218 ਵਲੰਟੀਅਰ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ (ਐਨ.ਵਾਈ.ਕੇ.ਐਸ) ਦੇ 12 ਵਲੰਟੀਅਰ ਨੂੰ ‘ਫਸਟ ਰਿਸਪੌਂਡਰ’ ਵਜੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਫੈਲੋਸ਼ਿਪ ਅਫ਼ਸਰ ਸ਼੍ਰੀ ਅੰਬਰ ਬੰਦੋਪਾਧਿਆਏ ਨੇ ਇਸ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਲੰਟੀਅਰਾਂ ਨੂੰ ਦੇਸ਼ ਦੀ ਸੇਵਾ ਲਈ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਵਲੰਟੀਅਰਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਨੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼…
ਲੁਧਿਆਣਾ, 5 ਫਰਵਰੀ:ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਪ੍ਰਦਾਨ ਕਰਨ ਅਤੇ ਸਰਕਾਰੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ‘ਸੇਵਾ ਕੇਂਦਰਾਂ’ ਦੇ ਕੰਮਕਾਜ ਨੂੰ ਵਧੇਰੇ ਚੁਸਤ-ਦਰੁਸਤ ਬਣਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਗਈ ਹੈ। ਸੇਵਾ ਕੇਂਦਰਾਂ ਦੇ ਪੰਜਾਬ ਪ੍ਰੋਜੈਕਟ ਹੈੱਡ ਸ੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਹੈ ਕਿ ਪੰਜਾਬ ਭਰ ਦੇ ਸੇਵਾ ਕੇਂਦਰਾਂ ਵਿੱਚ 9 ਫਰਵਰੀ ਨੂੰ ਸੂਬਾ ਪੱਧਰੀ ‘ਨੌਕਰੀ ਮੇਲਾ’ ਲਗਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 9 ਫਰਵਰੀ ਦਿਨ ਸੋਮਵਾਰ ਨੂੰ ਪੂਰੇ ਪੰਜਾਬ ਦੇ ਡੀ.ਸੀ. ਦਫਤਰਾਂ ’ਚ ਸਥਿਤ ਮੁੱਖ ਸੇਵਾ ਕੇਂਦਰਾਂ ਵਿਚ ਕੇ.ਵਾਈ.ਸੀ. ਓਪਰੇਟਰਾਂ ਦੀ ਭਰਤੀ ਕਰਨ ਲਈ ਨੌਕਰੀ ਮੇਲਾ ਸਵੇਰੇ 9:30 ਵਜੇ ਤੋਂ ਸ਼ਾਮ…
ਧੂਰੀ/ਸੰਗਰੂਰ, 5 ਫਰਵਰੀ 2026- ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੇ ਤਹਿਤ ਧੂਰੀ ਹਲਕੇ ਦੇ ਪਿੰਡ ਜੈਨਪੁਰ ਵਿੱਚ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਨਾਲ ਪਿੰਡ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ ਹੈ। ਪਿੰਡ ਵਿੱਚ ਐਲਈਡੀ ਸੋਲਰ ਸਟਰੀਟ ਲਾਈਟਾਂ ਲਗਾਏ ਜਾਣ ਸਦਕਾ ਹੁਣ ਪਿੰਡ ਜੈਨਪੁਰ ਰਾਤ ਸਮੇਂ ਰੌਸ਼ਨੀ ਨਾਲ ਜਗਮਗਾਉਂਦਾ ਹੋਇਆ ਕਿਸੇ ਸ਼ਹਿਰ ਦਾ ਭੁਲੇਖਾ ਪਾਉਣ ਲੱਗਾ ਹੈ।ਪਿੰਡ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਵੱਖ-ਵੱਖ ਮਹੱਤਵਪੂਰਨ ਸਥਾਨਾਂ ’ਤੇ 26 ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਪਿੰਡ ਵਿੱਚ ਨਿਗਰਾਨੀ ਪ੍ਰਣਾਲੀ ਹੋਰ ਪ੍ਰਭਾਵਸ਼ਾਲੀ ਬਣੀ ਹੈ ਅਤੇ…
ਨਵੀਂ ਦਿੱਲੀ/ਚੰਡੀਗੜ੍ਹ, 5 ਫਰਵਰੀ 2026: ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਭਾਰਤੀ ਕਿਸਾਨਾਂ, ਖਾਸ ਕਰਕੇ ਪੰਜਾਬ ਦੇ ਡੇਅਰੀ ਉਤਪਾਦਕਾਂ ਵਿੱਚ ਪੈਦਾ ਹੋਈ ਚਿੰਤਾ ਨੂੰ ਕੇਂਦਰੀ ਵਣਜ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ ਵਿੱਚ ਦਿੱਤੇ ਬਿਆਨ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।ਅਮਰੀਕੀ ਖੇਤੀ ਮੰਤਰੀ ਬਰੂਕ ਰੌਲਿੰਸ ਦੇ ਬਿਆਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਅਤੇ ਵਿਰੋਧੀ ਧਿਰਾਂ ਨੇ ਖਦਸ਼ਾ ਜਤਾਇਆ ਸੀ ਕਿ ਸਬਸਿਡੀ ਵਾਲੇ ਅਮਰੀਕੀ ਉਤਪਾਦ ਭਾਰਤੀ ਬਾਜ਼ਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤੀ ਅਤੇ…
ਲੁਧਿਆਣਾ, 04 ਫਰਵਰੀ – ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ ਜਿਸਦੇ ਤਹਿਤ ਖਿਡਾਰੀਆਂ ਨੂੰ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਨਾਲ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਹਲਕੇ ਦੇ ਜ਼ਿਲ੍ਹਾ ਤੇ ਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀਆਂ ਨੂੰ ਆਪਣੇ ਮੁੱਖ ਦਫ਼ਤਰ ਵਿਖੇ ਖੇਡ ਕਿੱਟਾਂ ਸਪੁਰਦ ਕਰਦਿਆਂ ਕੀਤਾ। ਉਨ੍ਹਾਂ ਖਾਸ ਤੌਰ ’ਤੇ ਲੜਕੀਆਂ ਜਿਨ੍ਹਾਂ ਵੱਖ-ਵੱਖ ਪਲੇਟਫਾਰਮਾਂ ’ਤੇ ਮੈਡਲ ਹਾਸਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਜ਼ਿਲ੍ਹਾ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ,…
ਚੰਡੀਗੜ੍ਹ, 4 ਫਰਵਰੀ 2026- ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀਸੀਟੀ), ਸੀਜੀਸੀ ਲਾਂਡਰਾਂ ਵੱਲੋਂ ਏਸੀਆਈਸੀ-ਆਰਆਈਐਸਈ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ: ਇਨੋਵੇਸ਼ਨ ਇਨ ਕੰਪਿਊਟੇਸ਼ਨ, ਮੈਨੇਜਮੈਂਟ ਐਂਡ ਬਾਇਓਟੈਕਨਾਲੋਜੀ (ਆਈਸੀਏਆਈ 2026) ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਹ ਕਾਨਫਰੰਸ ਇੰਪੈਕਟ ਸਮਿੱਟ-2026 ਤੋਂ ਪਹਿਲਾਂ ਇੱਕ ਪ੍ਰੀ ਸਮਿੱਟ ਪਹਿਲਕਦਮੀਂ ਵਜੋਂ ਆਯੋਜਿਤ ਕੀਤੀ ਗਈ।ਇਸ ਦੋ ਰੋਜ਼ਾ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਉੱਘੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਉਦਯੋਗਿਕ ਆਗੂਆਂ ਅਤੇ ਸਟਾਰਟਅੱਪ ਇਨੋਵੇਟਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਸ ਮੌਕੇ ਖੋਜ, ਨਵੀਨਤਾ ਅਤੇ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪਰਿਵਰਤਨਸ਼ੀਲ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ। ਉਦਘਾਟਨੀ ਸਮਾਰੋਹ ਵਿੱਚ ਪ੍ਰੋਫੈਸਰ ਡਾ.ਭੋਲਾ ਰਾਮ ਗੁਰਜਰ, ਡਾਇਰੈਕਟਰ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ…

