Author: onpoint channel

“I’m a Newswriter, “I write about the trending news events happening all over the world.

ਜਲੰਧਰ, 2 ਜੁਲਾਈ 2025- ਜੇਕਰ ਹੁਣ ਬਿਜਲੀ ਚਲੀ ਜਾਂਦੀ ਹੈ… ਤਾਂ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ! ਹੁਣ ਇੱਕ ਮਿਸਡ ਕਾਲ, ਇੱਕ ਵਟਸਐਪ ਜਾਂ ਇੱਕ ਛੋਟਾ ਜਿਹਾ ਸੁਨੇਹਾ ਤੁਹਾਡੀ ਸਮੱਸਿਆ ਨੂੰ ਤੁਰੰਤ ਹੱਲ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬਿਜਲੀ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ਿਕਾਇਤਾਂ ਦਰਜ ਕਰਨ ਦੇ ਨਵੇਂ ਅਤੇ ਆਸਾਨ ਤਰੀਕੇ ਸ਼ੁਰੂ ਕੀਤੇ ਹਨ। ਹੁਣ ਖਪਤਕਾਰਾਂ ਨੂੰ ਨਾ ਤਾਂ ਬਿਜਲੀ ਦਫ਼ਤਰ ਜਾਣ ਦੀ ਲੋੜ ਹੈ ਅਤੇ ਨਾ ਹੀ ਲੰਬੇ ਕਾਲ ਹੋਲਡ ‘ਤੇ ਇੰਤਜ਼ਾਰ ਕਰਨ ਦੀ ਲੋੜ ਹੈ। ਟੋਲ ਫ੍ਰੀ ਨੰਬਰ ਤੋਂ ਲੈ ਕੇ SMS ਤੱਕ – ਹਰ ਰਸਤਾ ਖੁੱਲ੍ਹਾ ਹੈ ਡਾ. ਅਗਰਵਾਲ…

Read More

ਹੁਸ਼ਿਆਰਪੁਰ, 2 ਜੁਲਾਈ: ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਲੰਬੇ ਸਮੇਂ ਮਾੜੀ ਹਾਲਤ ਹੋ ਚੁੱਕੀ ਹੁਸ਼ਿਆਰਪੁਰ-ਬੁੱਲੋਵਾਲ-ਟਾਂਡਾ ਸੜਕ ਦੇ ਪੁਨਰ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਇਹ ਸੜਕ 28 ਕਿਲੋਮੀਟਰ ਲੰਬੀ ਹੋਵੇਗੀ ਅਤੇ ਇਸ ਦੇ ਨਿਰਮਾਣ ‘ਤੇ ਲਗਭਗ 21 ਕਰੋੜ ਰੁਪਏ ਦੀ ਲਾਗਤ ਆਵੇਗੀ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਦੂਰਅੰਦੇਸ਼ੀ ਸੋਚ ਅਤੇ ਵਿਕਾਸ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਅਤੇ ਮੇਰੇ ਵੱਡੇ ਭਰਾ ਵਿਧਾਇਕ ਉੜਮੁੜ…

Read More

ਚੰਡੀਗੜ੍ਹ, 2 ਜੁਲਾਈ 2025 : ਇਸ ਸਾਲ ਬੀ. ਐਂਡ ਸੈਸ਼ਨ 2025-26 ਵਿੱਚ ਕੇਂਦਰੀਕ੍ਰਿਤ ਦਾਖ਼ਲਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਕਰਵਾਇਆ ਜਾਵੇਗਾ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡਿਪਾਰਟਮੈਂਟ ਆਫ਼ ਐਜੂਕੇਸ਼ਨ ਤੋਂ ਪ੍ਰੋਫ਼ੈਸਰ ਜਤਿੰਦਰ ਗਰੋਵਰ ਜੀ ਨੂੰ ਇਸ ਸੰਯੁਕਤ ਬੀ.ਐੱਡ ਦਾਖ਼ਲੇ ਲਈ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀ. ਐੱਡ. ਵਿੱਚ ਦਾਖ਼ਲਾ ਸਾਂਝੀ ਪ੍ਰਵੇਸ਼ ਪਰੀਖਿਆ ਰਾਹੀਂ ਕੀਤਾ ਜਾਵੇਗਾ, ਜੋ ਕਿ ਮਿਤੀ 03 ਅਗਸਤ, 2025 ਨੂੰ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਸਥਿਤ – ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਮਾਨਤਾ ਪ੍ਰਾਪਤ ਸਿੱਖਿਆ ਦੇ ਸਾਰੇ ਕਾਲਜਾਂ ਲਈ ਕੇਂਦਰੀਕ੍ਰਿਤ ਕਾਉਂਸਲਿੰਗ…

Read More

ਸੁਲਤਾਨਪੁਰ ਲੋਧੀ 2 ਜੁਲਾਈ 2025 – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪਿੰਡ ਡੋਗਰਾਂਵਾਲ ਵਿਖੇ ਤਿੰਨ ਨਸ਼ਾ ਤਸਕਰਾਂ ਵਲੋਂ ਪੰਚਾਇਤੀ ਜ਼ਮੀਨ ਉੱਪਰ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ‘ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚਲਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਬੀ.ਡੀ.ਪੀ.ਓ ਢਿਲਵਾਂ ਵਲੋਂ ਦਿੱਤੇ ਹੁਕਮਾਂ ‘ਤੇ ਕਾਰਵਾਈ ਕਰਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਡੋਗਰਾਂਵਾਲ ਪਿੰਡ ‘ਚ ਤਿੰਨ ਨਸ਼ਾ ਤਸਕਰਾਂ ਵਲੋਂ ਪੰਚਾਇਤ ਜ਼ਮੀਨ ਉੱਪਰ ਕੀਤੀਆਂ ਨਾਜਾਇਜ਼ ਉਸਾਰੀਆਂ ਉੱਪਰ ਕੀਤੇ ਕਬਜ਼ੇ ‘ਤੇ ਡਿੱਚ ਮਸ਼ੀਨ ਚਲਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨੋਂ ਤਸਕਰਾਂ ‘ਤੇ ਪਹਿਲਾਂ…

Read More

ਚੰਡੀਗੜ੍ਹ, 2 ਜੁਲਾਈ 2025 – BJP ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨਾਲ ਗੱਠਜੋੜ ਦੀਆਂ ਚਲ ਰਹੀਆਂ ਅਟਕਲਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। BJP ਨੇ ਆਪਣੇ ਸਾਰੇ ਅਹੁਦੇਦਾਰਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਕੋਈ ਵੀ ਜਨਤਕ ਬਿਆਨ ਨਾ ਦੇਣ। ਯਾਦ ਰਹੇ ਕਿ ਭਾਜਪਾ ਅਤੇ ਅਕਾਲੀ ਦਲ, ਜੋ ਲੰਬੇ ਸਮੇਂ ਤੱਕ ਸਹਿਯੋਗੀ ਰਹੇ ਹਨ, 2020 ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਵੱਖ ਹੋ ਗਏ ਸਨ। ਹੁਣ ਭਾਜਪਾ ਨੇ ਸਾਫ਼ ਕਰ ਦਿੱਤਾ ਹੈ ਕਿ ਦੋਵਾਂ ਪਾਰਟੀਆਂ ਵਿਚਕਾਰ ਦੁਬਾਰਾ ਗੱਠਜੋੜ ਬਾਰੇ ਕੋਈ ਵੀ ਗੱਲਬਾਤ ਨਹੀਂ…

Read More

ਨਵੀਂ ਦਿੱਲੀ, 2 ਜੁਲਾਈ 2025 : ਭਾਰਤੀ ਰੇਲਵੇ ਨੇ ਯਾਤਰੀਆਂ ਲਈ RailOne ਨਾਮਕ ਨਵਾਂ ਸੁਪਰ ਐਪ ਲਾਂਚ ਕੀਤਾ ਹੈ, ਜਿਸ ਰਾਹੀਂ ਹੁਣ ਰੇਲਵੇ ਨਾਲ ਸੰਬੰਧਤ ਸਾਰੀਆਂ ਮੁੱਖ ਸੇਵਾਵਾਂ ਇੱਕ ਹੀ ਪਲੇਟਫਾਰਮ ‘ਤੇ ਉਪਲਬਧ ਹਨ। ਪਹਿਲਾਂ ਜਿੱਥੇ ਟਿਕਟ ਬੁਕਿੰਗ, ਟ੍ਰੇਨ ਟਰੈਕਿੰਗ, PNR ਜਾਂਚ, ਫੂਡ ਆਰਡਰਿੰਗ ਆਦਿ ਲਈ ਵੱਖ-ਵੱਖ ਐਪ ਜਾਂ ਵੈੱਬਸਾਈਟਾਂ ਦੀ ਲੋੜ ਸੀ, ਹੁਣ ਇਹ ਸਭ ਕੁਝ RailOne ਰਾਹੀਂ ਇੱਕ ਥਾਂ ਤੇ ਮਿਲੇਗਾ। 1. ਇੱਕ-ਸਟਾਪ ਪਲੇਟਫਾਰਮRailOne ਐਪ ਰਾਹੀਂ ਯਾਤਰੀਆਂ ਨੂੰ ਹੇਠ ਲਿਖੀਆਂ ਸਾਰੀਆਂ ਸੇਵਾਵਾਂ ਇੱਕ ਥਾਂ ਉੱਤੇ ਮਿਲਦੀਆਂ ਹਨ:IRCTC ਰਿਜ਼ਰਵਡ ਟਿਕਟ ਬੁਕਿੰਗਅਣਰਿਜ਼ਰਵਡ ਅਤੇ ਪਲੇਟਫਾਰਮ ਟਿਕਟ ਖਰੀਦਦਾਰੀPNR ਸਥਿਤੀ ਜਾਂਚਲਾਈਵ ਟ੍ਰੇਨ ਸਥਿਤੀ ਅਤੇ ਕੋਚ ਸਥਿਤੀਭੋਜਨ ਆਰਡਰਿੰਗਰੇਲ ਮਦਦ ਰਾਹੀਂ ਸ਼ਿਕਾਇਤ ਦਰਜ ਕਰਨਾ 2.…

Read More

ਨਥਾਣਾ, 1 ਜੁਲਾਈ, 2025:ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਨਥਾਣਾ ਵਿਖੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਮੀਟਿੰਗ ਹਾਲ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਸਬੰਧੀ ਸਿਹਤ ਸੁਪਰਵਾਈਜਰ ਫੀਮੇਲ ਤੇ ਏ.ਐਨ.ਐਮ ਸਟਾਫ਼ ਨਾਲ ਮਹੀਨਾਵਾਰ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ‘ਤੀਬਰ ਦਸਤ ਰੋਕੂ ਪੰਦਰਵਾੜੇ’ ਤਹਿਤ ‘ਡਾਇਰੀਆ ਕੀ ਰੋਕਥਾਮ, ਸਫਾਈ ਅਤੇ ਓ.ਆਰ.ਐਸ ਨਾਲ ਰੱਖੋ ਆਪਣਾ ਧਿਆਨ’ ਦੇ ਨਾਅਰੇ ਹੇਠ ਲੋਕਾਂ ਵਿੱਚ ਵੱਖ-ਵੱਖ ਜਾਗਰੂਕਤਾ ਢੰਗ ਤਰੀਕੇ ਅਪਣਾ ਕੇ ਡਾਇਰੀਆ ਤੋਂ ਬਚਾਅ ਲਈ ਸੁਚੇਤ ਕਰਨ ਸਬੰਧੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਪੰਦਰਵਾੜੇ ਤਹਿਤ ਓ.ਆਰ.ਐਸ. ਤੇ ਜ਼ਿੰਕ ਕਾਰਨਰ ਬਣਾ ਕੇ ਇਸ ਦੀ ਮਹੱਤਤਾ…

Read More

ਨਥਾਣਾ, 30 ਜੂਨ 2025:ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਰੇਬੀਜ਼ ਸਬੰਧੀ ਜਾਗਰੂਕਤਾ ਸਰਗਰਮੀਆਂ ਜਾਰੀ ਹਨ। ਡਾ. ਨਵਦੀਪ ਕੌਰ ਸਰਾਂ ਨੇ ਹਲਕਾਅ ਤੋਂ ਬਚਣ ਦੇ ਸੁਰੱਖਿਆ ਉਪਾਅ ਅਤੇ ਜਰੂਰੀ ਹਦਾਇਤਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਰੇਬੀਜ਼ ਬੇਸ਼ੱਕ ਘਾਤਕ ਤੇ ਲਾਇਲਾਜ ਬਿਮਾਰੀ ਹੈ, ਪਰ ਇਸ ਤੋਂ ਬਚਾਓ ਸਬੰਧੀ ਮੁਕੰਮਲ ਜਾਣਕਾਰੀ ਰੱਖ ਕੇ ਇਸ ਤੋਂ ਪੂਰਨ ਬਚਾਅ ਹੋ ਸਕਦਾ ਹੈ। ਇਸ ਲਈ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ…

Read More

ਗੁਰਦਾਸਪੁਰ, 01 ਜੁਲਾਈ 2025- ਪੰਜਾਬ ਸਰਕਾਰ ਵੱਲੋਂ ਵਿਕਾਸ ਕ੍ਰਾਂਤੀ ਜਰੀਏ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਹਲਕੇ ਦੇ ਪਿੰਡਾਂ ਵਿੱਚ ਗਲੀਆਂ-ਨਾਲੀਆਂ, ਪਾਰਕਾਂ, ਛੱਪੜਾਂ ਦੀ ਸਫ਼ਾਈ ਤੇ ਨਵੀਨੀਕਰਨ ਤੋਂ ਇਲਾਵਾ ਪੀਣ ਵਾਲੇ ਸਾਫ਼ ਤੇ ਸ਼ੁੱਧ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਵਿਕਾਸ ਕਾਰਜਾਂ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸਥਾਨਿਕ ਪੰਚਾਇਤ ਭਵਨ ਵਿਖੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ 45 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2.45 ਕਰੋੜ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ। ਪੰਚਾਇਤਾਂ ਨੂੰ ਵਿਕਾਸ…

Read More

ਚੰਡੀਗੜ੍ਹ, 1 ਜੁਲਾਈ-ਹਰਿਆਣਾ ਸਰਕਾਰ ਨੇ ਸੂਰਜਮੁਖੀ ਦੀ ਖਰੀਦ ਦਾ ਸਮਾਂ 3 ਦਿਨ ਹੋਰ ਵਧਾਉਂਦੇ ਹੋਏ ਕਿਸਾਨਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਹੁਣ ਸੂਰਜਮੁਖੀ ਦੀ ਖਰੀਦ 3 ਜੁਲਾਈ ਤੱਕ ਹੋ ਸਕੇਗੀ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਜੂਨ ਮਹੀਨੇ ਵਿੱਚ ਬਰਸਾਤ ਹੋਣ ਕਾਰਨ ਸੂਰਜਮੁਖੀ ਫਸਲ ਦੀ ਦੇਰੀ ਨਾਲ ਕਟਾਈ ਹੋਈ ਜਿਸ ਦਾ ਨਤੀਜਾ ਕਿਸਾਨਾਂ ਵੱਲੋਂ ਫਸਲ ਮੰਡੀ ਵਿੱਚ ਘੱਟੋ ਘੱਟ ਮੁੱਲ ‘ਤੇ ਵੇਚਣ ਲਈ ਦੇਰੀ ਹੋਈ ਹੈ। ਕਿਸਾਨਾਂ ਦੇ ਹੱਕ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਰਾਹਤ…

Read More