- ਏਆਈ-ਅਧਾਰਤ ਚਿਹਰੇ ਦੀ ਪਛਾਣ ਵਾਲੇ 300 ਸੀਸੀਟੀਵੀ ਕੈਮਰੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ 24 ਘੰਟੇ ਚੌਕਸੀ ਰੱਖਣਗੇ
- ਲੋਕਾਂ ਨੂੰ 23 ਤੋਂ 25 ਨਵੰਬਰ ਤੱਕ ਸੂਬਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਹਿੰਦ ਦੀ ਚਾਦਰ’ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪਾਵਨ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਭਰੀ।
- ਕਾਨੂੰਨੀ ਲੜਾਈ ਅਤੇ ਸੜਕ ਤੋਂ ਸੰਸਦ ਤੱਕ ਜ਼ੋਰਦਾਰ ਵਿਰੋਧ ਦੇ ਨਾਲ ਦੋ-ਪੱਖੀ ਸੰਘਰਸ਼ ਵਿੱਢੇਗੀ ‘ਆਪ’
- ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ SDM ਬਟਾਲਾ ਨੂੰ ਕੋਰਟ ਵਿੱਚ ਕੀਤਾ ਗਿਆ ਪੇਸ਼, ਕਿੰਨਾ ਰਿਮਾਡ ਮਿਲਿਆ ?
- ਵਿਧਾਇਕ ਬੱਗਾ ਨੇ ‘ਬੁੱਢੇ ਦਰਿਆ’ ਦੇ ਨਾਲ ਲਗਾਈਆਂ ਗਈਆਂ ਫੈਂਸੀ ਸਟਰੀਟ ਲਾਈਟਾਂ ਦਾ ਕੀਤਾ ਉਦਘਾਟਨ
- ਜਲੰਧਰ ’ਚ ਪਵਿੱਤਰ ਨਗਰ ਕੀਰਤਨ ਨੂੰ ਦਿੱਤਾ ਗਿਆ ‘ਗਾਰਡ ਆਫ਼ ਆਨਰ’, ਵੱਡੀ ਗਿਣਤੀ ਸੰਗਤ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਤਿਕਾਰ ਤੇ ਸ਼ਰਧਾ ਭੇਟ
- ਡਿਪਟੀ ਕਮਿਸ਼ਨਰ ਵੱਲੋਂ ਗਾਂਧੀ ਵਨੀਤਾ ਆਸ਼ਰਮ ’ਚ ਰਹਿਣ ਵਾਲੀ ਲੜਕੀ ਦੀ ਮੌਤ ਦੀ ਜਾਂਚ ਦੇ ਹੁਕਮ
Author: onpoint channel
“I’m a Newswriter, “I write about the trending news events happening all over the world.
ਜਲੰਧਰ, 3 ਜੁਲਾਈ : 2 ਪੰਜਾਬ ਐਨ.ਸੀ.ਸੀ. ਬਟਾਲੀਅਨ ਦਾ ਦਸ ਰੋਜ਼ਾ ਦਿਨ-ਰਾਤ ਦਾ ਸਲਾਨਾ ਟ੍ਰੇਨਿੰਗ ਕੈਂਪ ਸੀ.ਟੀ. ਇੰਸਟੀਚਿਊਟ, ਸ਼ਾਹਪੁਰ, ਜਲੰਧਰ ਵਿੱਚ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 42 ਸਿੱਖਿਆ ਸੰਸਥਾਵਾਂ ਦੇ 600 ਐਨ.ਸੀ.ਸੀ. ਕੈਡੇਟਸ ਹਿੱਸਾ ਲੈ ਰਹੇ ਹਨ। ਕੈਂਪ ਵਿੱਚ ਐਨ.ਸੀ.ਸੀ. ਕੋਰਸ ਦੇ ਨਾਲ਼ ਸੈਨਾ ਦੇ ਕੋਰਸ ਵੀ ਚਲਾਏ ਜਾਣਗੇ। ਆਫ਼ਤਾਂ ਦੌਰਾਨ ਜਿੱਥੇ ਨਾਗਰਿਕਾਂ ਦੀ ਜ਼ਿੰਦਗੀ ਬਚਾਉਣ ਦੇ ਤਰੀਕੇ ਸਿਵਲ ਡਿਫੈਂਸ ਅਤੇ ਐਸ.ਡੀ.ਆਰ.ਐਫ. ਵੱਲੋਂ ਸਿਖਾਏ ਜਾਣਗੇ, ਉੱਥੇ ਅੱਗ ਦੀਆਂ ਕਿਸਮਾਂ ਅਤੇ ਅੱਗ ਬੁਝਾਉਣ ਦੇ ਤਰੀਕਿਆਂ ਦੀ ਜਾਣਕਾਰੀ ਵੀ ਫਾਇਰ ਬ੍ਰਿਗੇਡ ਵੱਲੋਂ ਦਿੱਤੀ ਜਾਵੇਗੀ।ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ਵਿੱਚ ਬਹੁਤ ਸਰਗਰਮ ਹੈ। ਸਾਈਬਰ ਕਰਾਈਮ ਬਾਰੇ ਵਿਸ਼ਤ੍ਰਿਤ ਜਾਣਕਾਰੀ ਅਤੇ ਬਚਾਅ ਦੇ ਤਰੀਕਿਆਂ…
ਜਲੰਧਰ, 3 ਜੁਲਾਈ :ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ੇ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਮਹੱਤਵਪੂਰਣ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 5 ਕਿਲੋ 314 ਗ੍ਰਾਮ ਹੈਰੋਇਨ, 2 ਕਿਲੋ ਅਫੀਮ, 1 ਦੇਸੀ ਪਿਸਤੌਲ (.32 ਬੋਰ) ਅਤੇ 6 ਜ਼ਿੰਦਾ ਰੌਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਕਰਾਇਮ ਬ੍ਰਾਂਚ ਦੀ ਇੱਕ ਟੀਮ ਨਾਖਾਂ ਵਾਲਾ ਬਾਗ ਚੌਕ, ਭਾਰਗੋ ਕੈਂਪ ਤੋਂ ਦਸਮੇਸ਼ ਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਪੁਲਿਸ ਟੀਮ ਨੇ ਇੱਕ ਸ਼ੱਕੀ ਵਿਅਕਤੀ ਨੂੰ…
ਲੁਧਿਆਣਾ, 03 ਜੁਲਾਈ (000) – ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ, ਪੀ.ਸੀ.ਐਸ. ਵੱਲੋਂ ਪਾਪਰਾ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ”ਲੈਕ ਸਟਰੀਟ ਕਮਰਸ਼ੀਅਲ ਕਲੋਨੀ, ਮੁੱਲਾਂਪੁਰ ਦਾਖਾ ਦਾ ਲਾਇਸੰਸ ਰੱਦ ਕੀਤਾ ਗਿਆ ਹੈ। ਕਲੋਨਾਈਜ਼ਰ ਵਿਰੁੱਧ ਇਹ ਕਾਰਵਾਈ ਲਾਇਸੰਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਉਪਰੰਤ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ ਰੁਪਿੰਦਰ ਪਾਲ ਸਿੰਘ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਨਗਰ ਕੌਂਸਲ, ਮੁੱਲਾਂਪੁਰ ਦਾਖਾ ਦੀ ਹਦੂਦ ਅੰਦਰ ਲੈਕ ਸਟਰੀਟ ਕਮਰਸ਼ੀਅਲ ਕਲੋਨੀ ਦੇ ਕਲੋਨਾਈਜ਼ਰ ਵਲੋਂ ਈ.ਡੀ.ਸੀ. ਦੀ ਬਣਦੀ ਕਿਸ਼ਤ ਨੰਬਰ 5 ਜਮ੍ਹਾਂ ਨਹੀਂ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਕਲੋਨਾਈਜ਼ਰ ਨੂੰ ਪੱਤਰ ਵਿਵਹਾਰ ਰਾਹੀਂ ਵਾਰ-ਵਾਰ ਸੂਚਿਤ ਕੀਤਾ ਗਿਆ ਪਰ ਉਨ੍ਹਾਂ ਪੱਤਰਾਂ ਨੂੰ ਦਰਕਿਨਾਰ…
ਲੁਧਿਆਣਾ, 3 ਜੁਲਾਈ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਜੂਨ ਨੂੰ ਹਾਲ ਹੀ ਵਿੱਚ ਹੋਈ 64-ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025 ਵਿੱਚ 64-ਲੁਧਿਆਣਾ ਪੱਛਮੀ ਹਲਕੇ ਤੋਂ ਚੋਣ ਲੜ ਚੁੱਕੇ ਉਮੀਦਵਾਰਾਂ ਲਈ ਚੋਣ ਖ਼ਰਚੇ ਦਾ ਅੰਤਿਮ ਲੇਖਾ-ਜੋਖਾ ਜਮ੍ਹਾਂ ਕਰਵਾਉਣ ਲਈ ਸਥਾਨਕ ਬੱਚਤ ਭਵਨ ਵਿਖੇ ਸਿਖਲਾਈ ਦਿੱਤੀ ਗਈ।ਖਰਚ ਨਿਗਰਾਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਖਰਚਾ ਸਟੇਟਮੈਂਟ ਨੂੰ ਮੁਕੰਮਲ ਕਰਨ ਵਿੱਚ ਮਦਦ ਕਰਨ ਲਈ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਨਤੀਜਾ ਵੀ 23 ਜੂਨ 2025 ਨੂੰ ਐਲਾਨਿਆ ਜਾ ਚੁੱਕਾ ਹੈ…
ਲੁਧਿਆਣਾ, 03 ਜੁਲਾਈ (000) – ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹਾ ਲ਼ੁਧਿਆਣਾ ਦਾ ਅਚਨਚੇਤ ਦੌਰਾ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ।ਇਸ ਮੌਕੇ ਉਨ੍ਹਾਂ ਸਰਕਾਰੀ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ ਅਯਾਲੀ ਖੁਰਦ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਸਲੇਮਪੁਰ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਸੈਂਟਰ ਗੌਸਪੁਰ ਗੜਾਂ ਅਤੇ ਰਾਸ਼ਨ ਡਿਪੂ ਨੂਰਪੁਰ ਬੇਟ ਅਤੇ ਗੌਂਸਪੁਰ ਵਿਖੇ ਵੀ ਸਮੀਖਿਆ ਕੀਤੀ।ਧਾਲੀਵਾਲ ਵੱਲੋਂ ਇਨ੍ਹਾਂ ਸਰਕਾਰੀ ਸਕੂਲਾ ਵਿੱਚ ਚੱਲ ਰਹੀ ਮਿਡ-ਡੇਅ-ਮੀਲ ਸਕੀਮ ਦੀ ਚੈਕਿੰਗ ਕਰਦਿਆਂ ਅਨਾਜ ਭੰਡਾਰ ਘਰ ਦੇ ਨਿਰੀਖਣ ਦੇ ਨਾਲ-ਨਾਲ ਸਕੂਲ ਵਿੱਚ ਪੀਣ ਵਾਲੇ ਪਾਣੀ ਦਾ ਟੀ.ਡੀ.ਐਸ. ਵੀ ਚੈਕ ਕੀਤਾ ਗਿਆ। ਨਿਰੀਖਣ…
ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ*ਵਿਧਾਇਕ ਬੱਗਾ ਵੱਲੋਂ ਗੁਰੂ ਅਰਜਨ ਦੇਵ ਨਗਰ ‘ਚ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ* ਲੁਧਿਆਣਾ, 03 ਜੁਲਾਈ (000) – ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 87 ਅਧੀਨ ਗੁਰੂ ਅਰਜਨ ਦੇਵ ਨਗਰ ‘ਚ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।ਕੌਂਸਲਰ ਅਮਨ ਬੱਗਾ, ਕੌਂਸਲਰ ਹਰਜਿੰਦਰ ਬਾਲੀ, ਜਸਪਾਲ ਸਿੰਘ ਬੌਨੀ, ਪ੍ਰਵੀਨ ਚਿਤਕਾਰਾ ਸਮੇਤ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਲੋਕਾਂ ਨੂੰ ਮਿਆਰੀ ਸਿੱਖਿਆ, ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਅਮਲ…
ਹੁਸ਼ਿਆਰਪੁਰ- ਹੁਸ਼ਿਆਰਪੁਰ ਦੀ ਰਹਿਣ ਵਾਲੀ ਤਨਵੀ ਸ਼ਰਮਾ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਤਨਵੀ ਸ਼ਰਮਾ ਬੈਡਮਿੰਟਨ ‘ਚ ਜੂਨੀਅਰ ਵਿਸ਼ਵ ਨੰਬਰ 1 ਬਣ ਗਈ ਹੈ। ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੰਤਰਰਾਸ਼ਟਰੀ ਬੈਡਮਿੰਟਨ ਸਰਕਟ ਵਿੱਚ ਹਲਚਲ ਮਚਾ ਦਿੱਤੀ। 16 ਸਾਲਾ ਤਨਵੀ ਸ਼ਰਮਾ ਬੀ. ਡਬਲਿਊ. ਐੱਫ਼. ਸੁਪਰ 300 ਯੂ. ਐੱਸ. ਓਪਨ 2025 ਵਿੱਚ ਮਹਿਲਾ ਸਿੰਗਲ ਵਰਗ ਵਿੱਚ ਉਪ ਜੇਤੂ ਰਹੀ ਹੈ। ਤਨਵੀ ਦਾ ਯੂ. ਐੱਸ. ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਉਸ ਦੇ ਉਭਰਦੇ ਕਰੀਅਰ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਕਿਉਂਕਿ ਦੁਨੀਆ ਵਿੱਚ 66ਵੇਂ ਸਥਾਨ ‘ਤੇ ਰਹਿਣ ਵਾਲੀ ਨੌਜਵਾਨ ਭਾਰਤੀ ਸ਼ਟਲਰ ਜੂਨੀਅਰ ਵਿਸ਼ਵ ਨੰਬਰ 1 ਖਿਡਾਰਣ ਬਣ ਗਈ ਹੈ ਅਤੇ ਵਿਸ਼ਵ ਬੈਡਮਿੰਟਨ…
ਬਠਿੰਡਾ : ਇੱਥੇ ਗੁਰੂਕੁਲ ਰੋਡ ‘ਤੇ ਚੋਰਾਂ ਨੇ ਪੀ. ਸੀ. ਆਰ. ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਪੀ. ਸੀ. ਆਰ. ਪਾਰਟੀ ਚੋਰੀ ਹੋਏ ਮੋਟਰਸਾਈਕਲਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ 2 ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਦੇਖੇ ਗਏ। ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਨੌਜਵਾਨਾਂ ਨੇ ਮੋਟਰਸਾਈਕਲ ਰੋਕਿਆ ਅਤੇ ਪੀ. ਸੀ. ਆਰ. ਮੁਲਾਜ਼ਮ ਨਰਿੰਦਰ ਸਿੰਘ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਡਾਕਟਰ ਨੇ ਉਸ ਨੂੰ ਖ਼ਤਰੇ ਤੋਂ ਬਾਹਰ ਦੱਸਿਆ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਚੈਕਿੰਗ ਦੌਰਾਨ ਵਾਪਰੀ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ…
ਜਲੰਧਰ- ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖਬਰੀ ਸਾਹਮਣੇ ਆਈ ਹੈ। ਦਰਅਸਲ 2 ਜੁਲਾਈ ਅੱਜ ਤੋਂ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂ ਇਹ ਉਡਾਣ ਦੁਪਹਿਰ 3:30 ਵਜੇ ਦੇ ਕਰੀਬ ਉੱਡੀ,ਜੋਕਿ ਸ਼ਾਮ 6 ਵਜੇ ਮੁੰਬਈ ਪਹੁੰਚੇਗੀ। ਇਹ ਸੇਵਾ ਰੋਜ਼ਾਨਾ ਉਪਲੱਬਧ ਹੋਵੇਗੀ। ਇਹ ਨਾ ਸਿਰਫ਼ ਧਾਰਮਿਕ ਸ਼ਰਧਾਲੂਆਂ ਸਗੋਂ ਪੰਜਾਬ ਦੇ ਵਪਾਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਵੀ ਰਾਹਤ ਲੈ ਕੇ ਆਈ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪਹਿਲਕਦਮੀ ਨੂੰ ਪੰਜਾਬ ਲਈ “ਹਵਾਬਾਜ਼ੀ ਸੰਪਰਕ ਕ੍ਰਾਂਤੀ” ਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੇਵਾ ਨਾ ਸਿਰਫ਼ ਇਕ…
ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਤੋਂ ਐਜਬੈਸਟਨ, ਬਰਮਿੰਘਮ ਵਿਖੇ ਖੇਡਿਆ ਜਾਵੇਗਾ। ਲੀਡਜ਼ ਵਿੱਚ ਹਾਰ ਤੋਂ ਬਾਅਦ, ਇਹ ਮੈਚ ਟੀਮ ਇੰਡੀਆ ਲਈ ਕਰੋ ਜਾਂ ਮਰੋ ਦੀ ਸਥਿਤੀ ਵਰਗਾ ਹੈ। ਲੀਡਜ਼ ਟੈਸਟ ਹਾਰਨ ਤੋਂ ਬਾਅਦ, ਭਾਰਤੀ ਟੀਮ ਵਿੱਚ ਬਦਲਾਅ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਵੀ ਇਸ ਬਾਰੇ ਖੁਦ ਬਿਆਨ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਭਾਰਤੀ ਪਲੇਇੰਗ-11 ਵਿੱਚ ਘੱਟੋ-ਘੱਟ ਦੋ ਬਦਲਾਅ ਹੋਣ ਦੀ ਉਮੀਦ ਹੈ। ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਕੰਮ ਦੇ ਬੋਝ ਪ੍ਰਬੰਧਨ ਕਾਰਨ ਆਰਾਮ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਨਿਤੀਸ਼ ਰੈੱਡੀ ਜਾਂ ਕੋਈ ਹੋਰ…

