69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ -19 ਲੜਕੀਆਂ 2025-26 ਜੋ ਕਿ ਸਥਾਨਕ ਸਰਕਾਰੀ ਪੀ. ਐਮ ਸ੍ਰੀ ਸਸਸਸ (ਕੰ)ਸੁਨਾਮ ਵਿਖੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ) ਸ਼੍ਰੀਮਤੀ ਤਰਵਿੰਦਰ ਕੌਰ ਜੀ ਅਤੇ ਮਾਨਯੋਗ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੋਰ ਜੀ ਦੀ ਯੋਗ ਅਗਵਾਈ ਵਿੱਚ ਹੋ ਰਹੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਟੂਰਨਾਮੈਂਟ ਦੇ ਕਨਵੀਨਰ ਸ੍ਰ ਤਾਰਾ ਸਿੰਘ ਲੈਕਚਰਾਰ ਜੀ ਨੇ ਦੱਸਿਆ ਅੱਜ ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਮਾਨਯੋਗ ਸ੍ਰੀ ਅਮਨ ਅਰੋੜਾ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ, ਮੰਤਰੀ ਸਾਹਿਬ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਖੇਡ ਭਾਵਨਾ ਅਤੇ ਇਮਾਨਦਾਰੀ ਨਾਲ ਖੇਡਣਾ ਚਾਹੀਦਾ ਹੈ, ਅੱਜ ਹੋਏ ਮੁਕਾਬਲਿਆਂ ਵਿੱਚ 45 ਕਿੱਲੋ ਭਾਰ ਵਰਗ ਵਿੱਚ ਫ਼ਿਰੋਜ਼ਪੁਰ ਨੇ ਪਟਿਆਲੇ ਨੂੰ ਹਰਾਇਆ , 45-48 ਕਿੱਲੋ ਵਰਗ ਵਿੱਚ ਤਰਨਤਾਰਨ ਨੇ ਫਤਿਹਗੜ੍ਹ ਸਾਹਿਬ ਨੂੰ, 48-51 ਕਿੱਲੋ ਭਾਰ ਵਰਗ ਵਿੱਚੋਂ ਸੰਗਰੂਰ ਨੇ ਬਠਿੰਡੇ , ਇਸੇ ਤਰ੍ਹਾਂ 51-54 ਕਿੱਲੋ ਵਰਗ ਵਿੱਚ ਫਿਰੋਜਪੁਰ ਨੇ ਮਾਨਸਾ ਨੂੰ ਹਰਾਇਆ ।ਇਸ ਟੂਰਨਾਮੈਂਟ ਸਬੰਧੀ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਨਰੇਸ਼ ਸੈਣੀ ਜੀ ਨੇ ਦੱਸਿਆ ਕਿ ਖੇਡ ਵਿਭਾਗ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਇਸ ਸਮਾਗਮ ਵਿੱਚ ਬਾਕਸਿੰਗ ਨਾਲ ਸਬੰਧਿਤ ਸਖਸ਼ੀਅਤਾਂ ਸ੍ਰ ਗੁਰਮੀਤ ਸਿੰਘ ਏ ਆਈ ਜੀ (ਏਸ਼ੀਅਨ ਮੈਡਲਿਸਟ) ਪ੍ਰਧਾਨ ਪੰਜਾਬ ਬਾਕਸਿੰਗ ਫੈਡਰੇਸ਼ਨ, ਸ੍ਰ ਹਰਪਾਲ ਸਿੰਘ ਡੀ ਸੀ ਪੀ ( ਏਸ਼ੀਅਨ ਮੈਡਲਿਸਟ) ਵਾਇਸ ਪ੍ਰਧਾਨ ਪੰਜਾਬ ਬਾਕਸਿੰਗ ਫੈਡਰੇਸ਼ਨ, ਸ੍ਰੀ ਸੰਤੋਸ਼ ਦੱਤਾ ਸੈਕਟਰੀ ਪੰਜਾਬ ਬਾਕਸਿੰਗ ਫੈਡਰੇਸ਼ਨ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਸਿੱਧੂ ੳ.ਐੱਸ.ਡੀ.( ਕੈਬਨਿਟ ਮੰਤਰੀ), ਸ੍ਰੀ ਰਵਿੰਦਰ ਸਿੰਘ ਰਿਟਾਇਰ ਡੀ ਐੱਸ .ੳ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਸ ਮੌਕੇ ਤੇ ਸਟੇਟ ਵੱਲੋਂ ਬਤੌਰ ਅਬਜਰਬਰ ਅਤੇ ਸਲੈਕਟਰ ਸ੍ਰੀ ਰਜੇਸ ਕੁਮਾਰ ਲੈਕ. ਫਿਜ਼ੀ ਮੋਗਾ, ਲਕਸ਼ਮੀ ਲੈਕ. ਫਿਜ਼ੀ. ਫਿਰੋਜਪੁਰ, ਸੁਖਵਿੰਦਰ ਸਿੰਘ ਡੀ ਪੀ ਈ ਬਠਿੰਡਾ, ਸ੍ਰੀ ਗੁਰਪ੍ਰੀਤ ਸਿੰਘ ਡੀ ਪੀ ਈ ਫਤਿਹਗੜ੍ਹ ਸਾਹਿਬ ਜੀ ਹਾਜ਼ਰ ਸਨ । ਇਹਨਾਂ ਤੋਂ ਇਲਾਵਾ ਪ੍ਰਿੰਸੀਪਲ ਅਨਿਲ ਜੈਨ, ਸ੍ਰੀਮਤੀ ਸੁਮਿਤਾ ਰਾਣੀ ਇੰਚਾਰਜ ਸਸਸਸ ਕੰ ਸੁਨਾਮ, ਪ੍ਰਿੰਸੀਪਲ ਸ੍ਰੀਮਤੀ ਨੀਲਮਜੀਤ ਕੌਰ , ਪ੍ਰਿੰਸੀਪਲ ਸ੍ਰੀ ਗੁਰਵਿੰਦਰ ਸਿੰਘ ਛਾਜਲੀ, ਹੈੱਡਮਿਸਟਰੈਸ ਸ੍ਰੀਮਤੀ ਮਨੀਸ਼ਾ ਮਹਿਤਾ,ਹੈੱਡਮਿਸਟਰੈਸ ਸ੍ਰੀਮਤੀ ਸੁਮਿਤਾ ਰਾਣੀ ਸ਼ੀਨੂੰ, ਹੈੱਡਮਾਸਟਰ ਸ੍ਰ ਸੁਖਦੀਪ ਸਿੰਘ , ਸ਼੍ਰੀ ਭੁਪਿੰਦਰ ਸਿੰਘ ਲੈਕ. ਫਿਜ਼ੀ, ਸ੍ਰੀ ਕੁਲਦੀਪ ਸਿੰਘ ਲ਼ੈਕ. ਫਿਜ਼ੀ.,ਸ੍ਰ ਬਲਵਿੰਦਰ ਸਿੰਘ ਡੀ ਪੀ ਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਯਾਦਵਿੰਦਰ ਸਿੰਘ ਲੈਕ. ਭੂਗੋਲ ਜੀ ਨੇ ਬਾਖੂਬੀ ਨਿਭਾਈ ।
Trending
- ਸ੍ਰੀ ਗੁਰੂ ਰਵਿਦਾਸ ਜੀ ਦੇ ਸਰਬ ਸਾਂਝੀਵਾਲਤਾ, ਬਰਾਬਰੀ, ਸਮਾਜਿਕ ਨਿਆਂ ਤੇ ਵਿਸ਼ਵ ਭਾਈਚਾਰੇ ਦੇ ਸਦੀਵੀ ਸੰਦੇਸ਼ ਨੂੰ ਘਰ-ਘਰ ਪਹੁੰਚਾਇਆ ਜਾਵੇਗਾ : ਮੋਹਿੰਦਰ ਭਗਤ
- ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੈਟਰਨਰੀ ਵੈਕਸੀਨਾਂ ਦੀ ਸੁਰੱਖਿਅਤ ਸਪਲਾਈ ਲਈ ਡਿਊਲ ਮੋਡ ਰੈਫ਼ਰੀਜੇਰੇਟਿਡ ਕੋਲਡ ਵੈਨ ਦੀ ਕੀਤੀ ਸ਼ੁਰੂਆਤ
- Satluj ਫ਼ਿਲਮ ਬਾਰੇ ਕੇਂਦਰ ਸਰਕਾਰ ਦਾ ਐਕਸ਼ਨ; ਕਮੇਟੀ ਦਾ ਕਰ ਦਿੱਤਾ ਗਠਨ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੀਤੀ ਸ਼ਰਧਾਂਜਲੀ ਭੇਟ
- ਪੰਜਾਬ ਵਿੱਚ ਜਲਦ ਹੀ ਏ.ਆਈ ਪਾਠਕ੍ਰਮ ਹੋਵੇਗਾ ਸ਼ੁਰੂ – ਸਿੱਖਿਆ ਮੰਤਰੀ ਹਰਜੋਤ ਬੈਂਸ
- ਰਿਸ਼ਵਤ ਮੰਗਣ ਦੇ ਦੋਸ਼ ਹੇਠ ਸਾਇੰਸ ਮਾਸਟਰ-ਕਮ-ਕਾਨੂੰਨੀ ਸਲਾਹਕਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
- ਰੈਡ ਕਰਾਸ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ 245ਵੀਂ ਬਟਾਲੀਅਨ ਸੀ.ਆਰ.ਪੀ.ਐਫ. ਲਿਧਰਾਂ ਦਾ ਦੌਰਾ
- ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਨਵਾਂ ਸੈਸ਼ਨ ਆਰੰਭ


