ਲੁਧਿਆਣਾ, 28 ਫਰਵਰੀ – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 93 ਸਥਿਤ ਸੁਨੀਲ ਨਗਰ ਵਿੱਖੇ ਨਵੀਂ ਵਾਟਰ ਸਪਲਾਈ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵਿਧਿਵਤ ਪੂਜਨ ਕਰਕੇ ਕੀਤਾ।

ਵਿਧਾਇਕ ਬੱਗਾ ਨੇ ਦੱਸਿਆ ਕਿ ਪਾਈਪ ਲਾਈਨ ਵਿਛਾਉਣ ਦੇ ਕੰਮ ’ਤੇ ਲਗਭਗ 49.86 ਲੱਖ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਨਗਰ ਨਿਗਮ ਮੇਅਰ ਇੰਦਰਜੀਤ ਕੌਰ ਵੀ ਮੌਜੂਦ ਸਨ।

ਹਰ ਘਰ ਸੁੱਧ ਜਲ ਅਭਿਆਨ ਤਹਿਤ ਸੁਨੀਲ ਨਗਰ ਵਿੱਚ ਵਿਛਾਈ ਜਾ ਰਹੀ ਵਾਟਰ ਸਪਲਾਈ ਲਾਈਨ ਦੇ ਸ਼ੁਰੂ ਕੀਤੇ ਗਏ ਕੰਮ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਬੱਗਾ ਨੇ ਦੱਸਿਆ ਕਿ ਪੁਰਾਣੀ ਵਾਟਰ ਸਪਲਾਈ ਲਾਈਨ ਰਾਹੀਂ ਸਪਲਾਈ ਹੋ ਰਹੇ ਗੰਦੇ ਪਾਣੀ ਕਾਰਨ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਨਵੀਂ ਪਾਈਪ ਲਾਈਨ ਵਿਛਾਉਣ ਨਾਲ ਸੈਂਕੜੇ ਪਰਿਵਾਰਾਂ ਨੂੰ ਜਿੱਥੇ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ ਉੱਥੇ ਮੌਸਮੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ।

ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ‘ਆਪ’ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਰਾਜ ਦੌਰਾਨ ਵਿਕਾਸ ਦੇ ਕੰਮ ਤੇਜ਼ੀ ਨਾਲ ਚੱਲ ਰਹੇ ਹਨ।

ਇਸ ਮੌਕੇ ਓ ਐਂਡ ਐਮ ਬ੍ਰਾਂਚ ਦੇ ਐਕਸੀਅਨ ਰਣਦੀਪ ਸਿੰਘ, ਐਸ.ਡੀ.ਓ ਅੰਸ਼ੁਲ ਗਰਚਾ, ਜੇ ਈ ਰਜਿੰਦਰ ਸਿੰਘ, ਸੀ ਐਸ ਆਈ ਹੈਲਥ ਬੰਟੀ ਡੋਗਰਾ, ਐਸ ਆਈ ਹੈਲਥ ਕੌਸ਼ਲ ਕੁਮਾਰ, ਗੌਰਵ ਬੱਗਾ, ‘ਆਪ’ ਦੇ ਸੰਗਠਨ ਇੰਚਾਰਜ ਦਸ਼ਮੇਸ਼ ਸਿੰਘ, ਸਕੱਤਰ ਮੰਨੂ ਠੁਕਰਾਲ, ਸੰਜੇ ਪ੍ਰਸ਼ਾਦ, ਕੇ.ਕੇ.ਚਾਵਲਾ, ਸੰਦੀਪ ਮੱਲੀ, ਪਵਨ ਕੁਮਾਰ ਸ਼ਰਮਾ, ਸਚਿਨ ਦੁੱਗਲ, ਲਵ ਕੁਮਾਰ ਸ਼ਾਸ਼ਤਰੀ, ਪੰਕਜ ਸ਼ਰਮਾ, ਰਾਕੇਸ਼, ਸਾਗਰ ਕਨੌਜੀਆ, ਲਿਖੀ ਰਾਮ, ਬੀ.ਐਲ.ਬਾਸਕ, ਸੰਤੋਸ਼ ਪਾਂਡੇ, ਪਰਮਜੀਤ ਸਿੰਘ, ਰੋਸ਼ਨ ਰਾਵਤ, ਵਿਜੇ ਕੁਮਾਰ, ਪ੍ਰਕਾਸ਼ ਪਾਸਵਾਨ, ਰਿੰਕੀ, ਨੀਲਮ, ਬਿੰਦੂ, ਪ੍ਰਿਆ, ਉਰਮਿਲਾ, ਪੂਜਾ, ਆਸ਼ਾ ਮੈਡਮ ਅਤੇ ਹੋਰ ਵੀ ਹਾਜ਼ਰ ਸਨ।

Share.

“I’m a Newswriter, “I write about the trending news events happening all over the world.

Leave A Reply