ਜਲੰਧਰ, 11 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਵਿਖੇ ਚੱਲ ਰਹੀ ਇੰਡੀਅਨ ਆਰਮੀ (ਅਗਨੀਵੀਰ) ਭਰਤੀ ਰੈਲੀ ਦੇ ਅੱਜ ਚੌਥੇ ਦਿਨ ਲੈਫਟੀਨੈਂਟ ਜਨਰਲ ਮੋਹਿਤ ਵਧਵਾ, ਚੀਫ਼ ਆਫ਼ ਸਟਾਫ਼, ਹੈੱਡ ਕੁਆਰਟਰ ਵੈਸਟਰਨ ਕਮਾਂਡ ਵੱਲੋਂ ਭਰਤੀ ਰੈਲੀ ਸਥਾਨ ਦਾ ਦੌਰਾ ਕਰਕੇ ਰੈਲੀ ਦੇ ਪ੍ਰਬੰਧਾਂ ਦਾ ਵਿਸ਼ੇਸ਼ ਤੌਰ ‘ਤੇ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਭਰਤੀ ਰੈਲੀ ਵਿੱਚ 6250 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 2 ਹਜ਼ਾਰ ਤੋਂ ਵੱਧ ਉਮੀਦਵਾਰਾਂ ਵੱਲੋਂ ਟੈਸਟ ਪਾਸ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਕਰਨਲ ਵਿਪਲੋਵ, ਆਰਮੀ ਰਿਕਰੂਟਿੰਗ ਅਫ਼ਸਰ, ਜਲੰਧਰ ਕੈਂਟ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਅਤੇ ਫੌਜ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਅਧਿਕਾਰੀਆਂ ਵੱਲੋਂ ਲੋੜੀਂਦੇ ਪ੍ਰਬੰਧਾਂ ਨੂੰ ਲੈ ਕੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ ਗਈ ਅਤੇ ਰੈਲੀ ਵਿੱਚ ਹਿੱਸਾ ਲੈਣ ਆਏ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।ਅੱਜ ਦੀ ਰੈਲੀ ਵਿੱਚ ਉਮੀਦਵਾਰਾਂ ਨੇ 1600 ਮੀਟਰ ਦੌੜ 6 ਮਿੰਟ 15 ਸਕਿੰਟ ਵਿੱਚ ਪੂਰੀ ਕੀਤੀ। ਉਸ ਉਪਰੰਤ ਉਮੀਦਵਾਰਾਂ ਦੇ ਸਰੀਰਕ ਫਿਟਨੈਸ ਟੈਸਟ, ਚਿਨ ਅੱਪ, 9 ਫੁੱਟ ਛਾਲ, ਜ਼ਿਗਜ਼ੈਗ ਸੰਤੁਲਨ,ਸਰੀਰਕ ਮਾਪ ਟੈਸਟ ਤੋਂ ਇਲਾਵਾ ਦਸਤਾਵੇਜ਼ਾਂ ਦੀ ਤਸਦੀਕ, ਮੈਡੀਕਲ ਟੈਸਟ ਆਦਿ ਪ੍ਰਕਿਰਿਆਵਾਂ ਨੇਪਰੇ ਚਾੜ੍ਹੀਆਂ ਗਈਆਂ।
Trending
- ਪ੍ਰਵਾਸੀ ਮਜ਼ਦੂਰਾਂ ਨੂੰ ਸੌਂਪਿਆ ਜ਼ਰੂਰੀ ਸਮਾਨ
- ਚੇਅਰਮੈਨ ਗਿੱਲ ਵੱਲੋਂ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ*
- ਲੁਧਿਆਣਾ ਜ਼ਿਲ੍ਹੇ ਦੀਆਂ 6 ਨਗਰ ਕੌਂਸਲ ਚੋਣਾਂ ਲਈ ਵੀਰਪਾਲ ਕੌਰ ਚੋਣ ਆਬਜ਼ਰਵਰ ਨਿਯੁਕਤ
- ਲੁਧਿਆਣਾ ਵਿੱਚ ਗਲਾਡਾ ਦੀ ਵੱਡੀ ਕਾਰਵਾਈ, 5 ਅਣਅਧਿਕਾਰਤ ਕਲੋਨੀਆਂ ਢਾਹੀਆਂ
- *ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਦਿੱਤੇ ਹੁਕਮ
- *ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ
- ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਨਿੱਜੀ ਸਕੂਲਾਂ ਦੀ ਫੀਸ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਕੀਤੀ ਗਠਿਤ
- ਨਗਰ ਕੌਂਸਲ/ਪੰਚਾਇਤ ਚੋਣਾਂ; ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ


