ਲੁਧਿਆਣਾ, 26 ਮਾਰਚ:ਜੀ.ਐਸ.ਟੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੁਧਿਆਣਾ ਦੇ ਹੰਬੜਾਂ ਰੋਡ ਏਰੀਆ, ਪ੍ਰਤਾਪ ਸਿੰਘ ਵਾਲਾ, ਸਾਊਥ ਸਿਟੀ, ਮਲਕਪੁਰ ਅਤੇ ਇਯਾਲੀ ਖੁਰਦ ਦੇ ਟੈਕਸਦਾਤਾਵਾਂ ਨਾਲ ਬੁੱਧਵਾਰ ਨੂੰ ਦੇਰ ਤੱਕ ਪੰਜਾਬ ਦੇ ਪ੍ਰੀ-ਜੀ.ਐਸ.ਟੀ ਬਕਾਏ ਅਧੀਨ ਇੱਕ ਵਾਰ ਦੇ ਨਿਪਟਾਰੇ (ਓ.ਟੀ.ਐਸ) ਸਕੀਮ ਦੇ ਲਾਭਾਂ ਬਾਰੇ ਮੀਟਿੰਗ ਕਰਕੇ ਚਰਚਾ ਕੀਤੀ ਗਈ। ਇਸ ਸਕੀਮ ਦੀ ਆਖਰੀ ਮਿਤੀ 31 ਮਾਰਚ, 2026 ਹੈ।ਇਹ ਮੀਟਿੰਗ ਡਿਪਟੀ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ ਸ਼੍ਰੀਮਤੀ ਰਣਧੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਤੇ ਸਹਾਇਕ ਕਮਿਸ਼ਨਰ, ਰਾਜ ਜੀ.ਐਸ.ਟੀ ਵਿਭਾਗ, ਲੁਧਿਆਣਾ-3 ਸ਼੍ਰੀਮਤੀ ਅਨੁਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਈ ਗਈ।ਰਾਜ ਜੀ.ਐਸ.ਟੀ ਵਿਭਾਗ ਦੇ ਰਾਜ ਟੈਕਸ ਅਧਿਕਾਰੀ-ਕਮ ਅਧਿਕਾਰ ਖੇਤਰ ਅਧਿਕਾਰੀ ਸ੍ਰੀ ਹਰਦੀਪ ਸਿੰਘ ਆਹੂਜਾ ਨੇ ਓ.ਟੀ.ਐਸ ਦੇ ਲਾਭਾਂ ਦਾ ਜਿਕਰ ਕਰਦਿਆਂ ਟੈਕਸਦਾਤਾਵਾਂ ਲਈ ਰਾਹਤ ਨਾਲ ਆਪਣੇ ਬਕਾਏ ਦਾ ਨਿਪਟਾਰਾ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਏ.ਐਸ.ਟੀ.ਓ ਸ਼੍ਰੀ ਅਮਾਨਤ ਸਿੰਘ ਅਤੇ ਸ਼੍ਰੀ ਰਾਜੇਸ਼ ਕੁਮਾਰ ਵੀ ਮੌਜੂਦ ਸਨ।ਪੰਜਾਬ ਵਪਾਰ ਕਮਿਸ਼ਨ ਦੇ ਮੈਂਬਰ ਨੇ ਸਥਾਨਕ ਕਾਰੋਬਾਰੀਆਂ ਦੇ ਨਾਲ ਹਾਜ਼ਰੀਨ ਦੇ ਸਵਾਲਾਂ ਦਾ ਮੌਕੇ ‘ਤੇ ਹੀ ਜਵਾਬ ਦਿੱਤਾ ਗਿਆ।ਓ.ਟੀ.ਐਸ ਸਕੀਮ ਜੁਰਮਾਨੇ ਅਤੇ ਵਿਆਜ ‘ਤੇ 100 ਪ੍ਰਤੀਸ਼ਤ ਛੋਟ ਅਤੇ ਬਕਾਇਆ ਟੈਕਸ ‘ਤੇ 50 ਪ੍ਰਤੀਸ਼ਤ ਛੋਟ ਦੀ ਪੇਸ਼ਕਸ਼ ਕਰਦੀ ਹੈ, ਜਿਸ ਨਾਲ ਟੈਕਸਦਾਤਾਵਾਂ ਨੂੰ ਜੀ.ਐਸ.ਟੀ ਤੋਂ ਪਹਿਲਾਂ ਦੇ ਬਕਾਏ ਰਾਹਤ ਨਾਲ ਨਿਪਟਾਉਣ ਦੀ ਆਗਿਆ ਮਿਲਦੀ ਹੈ। ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਸੁਨਹਿਰੀ ਯੋਜਨਾ ਹੈ।ਮੀਟਿੰਗ ਭਾਗੀਦਾਰਾਂ, ਹਾਜ਼ਰੀਨ, ਕਾਰੋਬਾਰੀਆਂ ਅਤੇ ਵਪਾਰੀਆਂ ਦੇ ਧੰਨਵਾਦ ਦੇ ਨਾਲ ਸਮਾਪਤ ਹੋਈ।
Trending
- ਪ੍ਰਵਾਸੀ ਮਜ਼ਦੂਰਾਂ ਨੂੰ ਸੌਂਪਿਆ ਜ਼ਰੂਰੀ ਸਮਾਨ
- ਚੇਅਰਮੈਨ ਗਿੱਲ ਵੱਲੋਂ ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ*
- ਲੁਧਿਆਣਾ ਜ਼ਿਲ੍ਹੇ ਦੀਆਂ 6 ਨਗਰ ਕੌਂਸਲ ਚੋਣਾਂ ਲਈ ਵੀਰਪਾਲ ਕੌਰ ਚੋਣ ਆਬਜ਼ਰਵਰ ਨਿਯੁਕਤ
- ਲੁਧਿਆਣਾ ਵਿੱਚ ਗਲਾਡਾ ਦੀ ਵੱਡੀ ਕਾਰਵਾਈ, 5 ਅਣਅਧਿਕਾਰਤ ਕਲੋਨੀਆਂ ਢਾਹੀਆਂ
- *ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਲੁਧਿਆਣਾ ਵਿੱਚ ਮਾਲ ਅਧਿਕਾਰੀਆਂ ਨੂੰ ਮਾਲ ਸੇਵਾਵਾਂ ਦੀ ਪੈਂਡੈਂਸੀ ਖਤਮ ਕਰਨ ਦੇ ਦਿੱਤੇ ਹੁਕਮ
- *ਜ਼ਿਲ੍ਹਾ ਲੁਧਿਆਣਾ ਵਿੱਚ 26 ਮਈ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ, ਇਕੱਠ ਅਤੇ ਰੈਲੀਆਂ ‘ਤੇ ਪਾਬੰਦੀ
- ਡੀ.ਸੀ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਨਿੱਜੀ ਸਕੂਲਾਂ ਦੀ ਫੀਸ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਰੈਗੂਲੇਟਰੀ ਕਮੇਟੀ ਕੀਤੀ ਗਠਿਤ
- ਨਗਰ ਕੌਂਸਲ/ਪੰਚਾਇਤ ਚੋਣਾਂ; ਉਮੀਦਵਾਰ ਨਿਰਧਾਰਤ ਹੱਦ ਅੰਦਰ ਹੀ ਖਰਚ ਕਰਨ : ਵਧੀਕ ਜ਼ਿਲ੍ਹਾ ਚੋਣ ਅਫ਼ਸਰ


