ਇਸ ਸਾਲ ਰੱਖੜੀ ਦਾ ਤਿਉਹਾਰ 09.08.2025 ਨੂੰ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ। ਡਾਕ ਵਿਭਾਗ ਹਮੇਸ਼ਾ ਸਮਰਪਿਤ ਸੇਵਾ ਦੇ ਨਾਲ ਇਸ ਤਿਉਹਾਰ ਦਾ ਹਿੱਸਾ ਰਿਹਾ ਹੈ। ਜਿਵੇਂ-ਜਿਵੇਂ ਰਕਸ਼ਾ ਬੰਧਨ ਦਾ ਸ਼ੁਭ ਅਵਸਰ ਨੇੜੇ ਆ ਰਿਹਾ ਹੈ, ਲੁਧਿਆਣਾ ਸਿਟੀ ਡਿਵੀਜ਼ਨ ਦੇ ਸਾਰੇ ਡਾਕਘਰਾਂ ਨੇ ਨਵੇਂ ਵਾਟਰ- ਪਰੂਫ਼ ਰਾਖੀ ਲਿਫ਼ਾਫ਼ੇ ਦੀ ਵਿਕਰੀ, ਬੁਕਿੰਗ ਅਤੇ ਟਰਾਂਸਮਿਸ਼ਨ ਰਾਹੀਂ ਲੋਕਾਂ ਨੂੰ ਇੱਕ ਛੱਤ ਹੇਠ ਸਹੂਲਤ ਦੇ ਨਾਲ ਨਾਲ ਖੁਸ਼ੀ ਅਤੇ ਪਿਆਰ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੱਖੜੀ ਦੇ ਇਨ੍ਹਾਂ ਵਿਸ਼ੇਸ਼ ਲਿਫਾਫਿਆਂ ਅਤੇ ਬਕਸਿਆਂ ਦੀ ਵਧਦੀ ਮੰਗ ਦੇ ਮੱਦੇਨਜ਼ਰ, ਸਾਰੇ ਡਾਕਘਰਾਂ ਨੇ ‘ ਰੱਖੜੀ’ ਦੀ ਪੈਕਿੰਗ ਅਤੇ ਬੁਕਿੰਗ ਲਈ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਹਨ ਤਾਂ ਜੋ ਗਾਹਕ ਵਿਭਾਗ ਦੀਆਂ ਤੇਜ਼ ਕੀਤੀਆਂ ਡਾਕ ਸੇਵਾਵਾਂ ਰਾਹੀਂ ਆਪਣੀਆਂ ਰੱਖੜੀਆਂ ਨੂੰ ਆਸਾਨੀ ਨਾਲ ਭੇਜ ਸਕਣ।

ਰੱਖੜੀ ਲਿਫ਼ਾਫ਼ੇ ਅਤੇ ਬਕਸੇ ਰੱਖੜੀ ਮੇਲ ਨੂੰ ਡਾਕਘਰਾਂ ਦੇ ਅੰਦਰ ਇੱਕ ਵਿਸ਼ੇਸ਼ ਡਿਸਪੈਚ ਲਈ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਰਾਖੀ ਪੈਕੇਜਾਂ/ਲਿਫਾਫਿਆਂ ਦੀ ਤੇਜ਼ੀ ਨਾਲ ਡਿਲਿਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਵਾਜਬ ਅਤੇ ਸਸਤੀਆਂ ਦਰਾਂ ‘ਤੇ ਛੋਟੇ ਅਤੇ ਵੱਡੇ ਆਕਾਰ ਦੇ ਲਿਫਾਫੇ ਚੰਗੀ ਰੇਂਜ ਵਿਚ ਉਪਲੱਭਧ ਹਨ। ਰੱਖੜੀਆਂ ਦੇ ਭਾਰੀ ਸਟਾਕ ਲਈ, ਅਜਿਹੀ ਸਮੱਗਰੀ ਦੇ ਡਿਸਪੈਚ ਲਈ ਸਾਰੇ ਡਾਕਘਰਾਂ ਵਿੱਚ ਛੋਟੇ ਬਕਸੇ ਵੀ ਉਪਲਬਧ ਹਨ। ਲਿਫਾਫਿਆਂ ਅਤੇ ਬਕਸਿਆਂ ਦੇ ਆਕਾਰ ਤੇ ਮੁੱਲ ਹੇਠ ਲਿਖੇ ਹਨ ।ਕਿਸਮ ਆਕਾਰ (ਸ.ਮ) ਮੁੱਲਰੱਖੜੀ ਲਿਫ਼ਾਫਾ 11 x 22 15.00ਰੱਖੜੀ ਲਿਫ਼ਾਫਾ 15 x 26 20.00ਰੱਖੜੀ ਬਕਸਾ ਗੱਤਾ ਬਕਸਾ 50.00“ਰੱਖੜੀ ਲਿਫਾਫਿਆਂ ਤੇ ਪ੍ਰਮੁੱਖਤਾ”, ਰਾਖੀ ਲੇਬਲ ਛਾਟੀ ਨੂੰ ਸੁਚਾਰੂ ਬਣਾਉਣਗੇ ਅਤੇ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣਗੇ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਾਪਤ ਕਰਤਾ ਦਾ ਪੂਰਾ ਪਤਾ, ਪਿੰਨ ਕੋਡ ਅਤੇ ਮੋਬਾਈਲ ਨੰਬਰ ਸਹੀ ਢੰਗ ਨਾਲ ਲਿਖਣ। ਇਸ ਦੇ ਨਾਲ ਹੀ ਗਾਹਕਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਿਰ ‘ਰਾਖੀ’ ਬੁੱਕ ਕਰ ਲੈਣ ਤਾਂ ਜੋ ਆਖਰੀ ਸਮੇਂ ਦੀ ਭੀੜ ਤੋਂ ਬਚਿਆ ਜਾ ਸਕੇ।ਰੱਖੜੀ ਮੇਲ ਦੀ ਅੰਤਰਰਾਸ਼ਟਰੀ ਬੁਕਿੰਗ ਲਈ ਲੁਧਿਆਣਾ ਹੈੱਡ ਪੋਸਟ ਆਫਿਸ ਵਿਖੇ ਕਸਟਮ ਕਲੀਅਰੈਂਸ ਦਾ ਵੀ ਪ੍ਰਬੰਧ ਹੈ।

Share.

“I’m a Newswriter, “I write about the trending news events happening all over the world.

Leave A Reply